ਪ੍ਰਭਾਸ-ਦੀਪਿਕਾ ਦੀ ‘Kalki 2898 AD’ ਨੂੰ ਰਿਲੀਜ਼ ਹੁੰਦੇ ਹੀ ਲੱਗਾ ਵੱਡਾ ਝਟਕਾ, ਫ਼ਿਲਮ HD ਪ੍ਰਿੰਟ ''ਚ ਹੋਈ ਲੀਕ

06/27/2024 5:15:29 PM

ਮੁੰਬਈ- ਜ਼ਬਰਦਸਤ ਪ੍ਰਮੋਸ਼ਨ ਤੋਂ ਬਾਅਦ, ਪ੍ਰਭਾਸ-ਦੀਪਿਕਾ ਪਾਦੁਕੋਣ ਦੀ ਮਸ਼ਹੂਰ ਫ਼ਿਲਮ 'ਕਲਕੀ 2898 ਏ.ਡੀ.' ਅੱਜ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਲਗਭਗ 600 ਕਰੋੜ ਰੁਪਏ 'ਚ ਬਣੀ ਹੈ। ਫ਼ਿਲਮ ਨੂੰ ਤੇਲਗੂ, ਹਿੰਦੀ, ਤਾਮਿਲ, ਮਲਿਆਲਮ, ਕੰਨੜ ਅਤੇ ਅੰਗਰੇਜ਼ੀ ਭਾਸ਼ਾ 'ਚ ਰਿਲੀਜ਼ ਕੀਤਾ ਗਿਆ ਹੈ। ਹੁਣ ਮੇਕਰਸ ਲਈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਸਲ 'ਚ ਰਿਲੀਜ਼ ਹੋਣ ਦੇ ਕੁਝ ਘੰਟਿਆਂ 'ਚ ਹੀ ਫ਼ਿਲਮ ਲੀਕ ਹੋ ਗਈ।

ਇਹ ਖ਼ਬਰ ਵੀ ਪੜ੍ਹੋ- ਬੋਨੀ ਕਪੂਰ ਦੀ ਬੇਟੀ ਖੁਦ ਦੇ ਸਰੀਰ ਤੋਂ ਹੈ ਪਰੇਸ਼ਾਨ, ਪੋਸਟ ਸਾਂਝੀ ਕਰ ਬਿਆਨ ਕੀਤਾ ਦੁੱਖ

ਜਿੱਥੇ ਫ਼ਿਲਮ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ, ਉੱਥੇ ਹੀ ਨਿਰਮਾਤਾਵਾਂ ਲਈ ਹੈਰਾਨ ਕਰਨ ਵਾਲੀ ਖ਼ਬਰ ਹੈ। ਦਰਅਸਲ, ਆਪਣੀ ਸ਼ਾਨਦਾਰ ਥੀਏਟਰਿਕ ਰਿਲੀਜ਼ ਦੇ ਕੁਝ ਘੰਟਿਆਂ ਦੇ ਅੰਦਰ ਹੀ ‘ਕਲਕੀ 2898 AD’ ਲੀਕ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਪ੍ਰਭਾਸ ਸਟਾਰਰ ਫਿਲਮ ‘ਕਲਕੀ 2898’ ਸਿਨੇਮਾਘਰਾਂ ‘ਚ ਦਸਤਕ ਦੇ ਚੁੱਕੀ ਹੈ। ਦਰਸ਼ਕਾਂ 'ਚ ਫ਼ਿਲਮ ਦਾ ਕ੍ਰੇਜ਼ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਇਸ ਦੇ ਪਹਿਲੇ ਦਿਨ ਦੇ ਸ਼ੋਅ ਨੂੰ ਦੇਖਣ ਲਈ ਬੰਪਰ ਐਡਵਾਂਸ ਬੁਕਿੰਗ ਕੀਤੀ ਗਈ ਹੈ। ਹਾਲਾਂਕਿ ਇਸ ਫ਼ਿਲਮ ਨੂੰ ਰਿਲੀਜ਼ ਹੋਏ ਕੁਝ ਘੰਟੇ ਹੀ ਹੋਏ ਹਨ ਅਤੇ ਇਹ ਲੀਕ ਹੋ ਗਈ।

ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤ ਦੀ ਹੋਈ ਅੰਤਿਮ ਅਰਦਾਸ, ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ਥੀਏਟਰ 'ਚ ਰਿਲੀਜ਼ ਹੋਣ ਦੇ ਕੁਝ ਘੰਟਿਆਂ 'ਚ ਹੀ ਕਈ ਗੈਰ-ਕਾਨੂੰਨੀ ਵੈੱਬਸਾਈਟਾਂ ਤੋਂ ਐਚ.ਡੀ. ਪ੍ਰਿੰਟ 'ਚ ਡਾਊਨਲੋਡ ਕੀਤੀ ਜਾ ਸਕਦੀ ਹੈ। ਫ਼ਿਲਮ ਦੇ ਲੀਕ ਹੋਣ ਨਾਲ ਇਸ ਦੀ ਕਮਾਈ 'ਤੇ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਮੇਕਰਸ ਨੂੰ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ। ਖੈਰ, ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਆਪਣੀ ਰਿਲੀਜ਼ ਦੇ ਕੁਝ ਘੰਟਿਆਂ ਬਾਅਦ ਹੀ ਲੀਕ ਹੋ ਚੁੱਕੀਆਂ ਹਨ।  ਇਸ ਫ਼ਿਲਮ 'ਚ ਭਾਰਤੀ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਕੰਮ ਕੀਤਾ ਹੈ। ਇਨ੍ਹਾਂ 'ਚ ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਸਮੇਤ ਕਈ ਕਲਾਕਾਰ ਸ਼ਾਮਲ ਹਨ।
 


Priyanka

Content Editor

Related News