ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ

Saturday, Jun 15, 2024 - 12:25 PM (IST)

ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ

ਮੁੰਬਈ- ਪ੍ਰਭਾਸ ਦੀ ਫ਼ਿਲਮ 'ਕਲਕੀ 2898 ਏ. ਡੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕਲਕੀ 2898 ਏ. ਡੀ ਦੇ ਟ੍ਰੇਲਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ, ਜੋ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਲਕੀ 2898 ਏ. ਡੀ 'ਚ ਬਾਲੀਵੁੱਡ ਤੋਂ ਟਾਲੀਵੁੱਡ ਤੱਕ ਦੇ ਵੱਡੇ ਸਿਤਾਰੇ ਨਜ਼ਰ ਆਉਣਗੇ। ਜਿਸ 'ਚ ਪ੍ਰਭਾਸ, ਦੀਪਿਕਾ ਪਾਦੁਕੋਣ, ਅਮਿਤਾਭ ਬੱਚਨ, ਕਮਲ ਹਾਸਨ, ਦਿਸ਼ਾ ਪਟਾਨੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਜਿਸਦੀ ਪਹਿਲੀ ਝਲਕ ਕਲਕੀ 2898 ਈਡੀ ਦੇ ਟ੍ਰੇਲਰ 'ਚ ਦੇਖਣ ਨੂੰ ਮਿਲੀ ਹੈ। ਇਸ ਲਈ ਫ਼ਿਲਮ ਮੇਕਰਸ ਨੇ ਹੁਣ ਟ੍ਰੇਲਰ ਤੋਂ ਬਾਅਦ ਕਲਕੀ 2898 ਦੇ ਪਹਿਲੇ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by Vyjayanthi Movies (@vyjayanthimovies)

ਕਲਕੀ 2898 ਏ. ਡੀ ਦੇ ਨਿਰਮਾਤਾ ਵਿਜਯੰਤੀ ਮੂਵੀਜ਼ ਨੇ 14 ਜੂਨ ਨੂੰ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤਾ ਸੀ, ਜਿਸ 'ਚ ਪ੍ਰਭਾਸ ਅਤੇ ਦਿਲਜੀਤ ਦੋਸਾਂਝ ਪੱਗ 'ਚ ਨਜ਼ਰ ਆ ਰਹੇ ਹਨ, ਹਾਲਾਂਕਿ ਇਸ ਪੋਸਟ 'ਚ ਦੋਵਾਂ ਸਿਤਾਰਿਆਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ ਹੈ ਕਿ ਇਸ ਗੀਤ ਦਾ ਪ੍ਰੋਮੋ ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ, ਹਾਲਾਂਕਿ ਮੇਕਰਸ ਨੇ ਗੀਤ ਦੇ ਪ੍ਰੋਮੋ ਅਤੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ।

&

 
 
 
 
 
 
 
 
 
 
 
 
 
 
 
 

A post shared by Vyjayanthi Movies (@vyjayanthimovies)

nbsp;

 

ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼
ਦੱਸ ਦੇਈਏ ਕਿ 'ਕਲਕੀ 2898 ਏ. ਡੀ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਇਕ ਦਿਲਚਸਪ ਕਹਾਣੀ ਵੱਲ ਇਸ਼ਾਰਾ ਕਰ ਰਿਹਾ ਹੈ, ਜਿਸ ਦੇ ਵਿਗਿਆਨ ਦੀ ਦੁਨੀਆ 'ਚ ਕਈ ਪਹਿਲੂ ਖੁੱਲ੍ਹਦੇ ਹਨ। ਫ਼ਿਲਮ ਦੇ ਮੁੱਖ ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ ਹੈ। ਟ੍ਰੇਲਰ ਲਗਭਗ 2 ਮਿੰਟ 30 ਸਕਿੰਟ ਲੰਬਾ ਹੈ। ਟ੍ਰੇਲਰ 'ਚ ਕਈ ਸਰਪ੍ਰਾਈਜ਼ ਹਨ, ਜੋ ਦਰਸ਼ਕਾਂ ਨੂੰ ਹੈਰਾਨ ਕਰ ਰਹੇ ਹਨ।

 


author

sunita

Content Editor

Related News