ਰਿਲੀਜ਼ ਤੋਂ 5 ਦਿਨ ਪਹਿਲਾਂ ਵਿਵਾਦਾਂ 'ਚ ਘਿਰੀ 'Kalki 2898 AD',ਹਾਲੀਵੁੱਡ ਕਲਾਕਾਰ ਨੇ ਲਗਾਇਆ ਕੰਮ ਚੋਰੀ ਦਾ ਦੋਸ਼

06/22/2024 3:22:31 PM

ਮੁੰਬਈ- ਹਾਲ ਹੀ 'ਚ ਪ੍ਰਭਾਸ, ਦੀਪਿਕਾ ਪਾਦੁਕੋਣ ਅਤੇ ਅਮਿਤਾਭ ਬੱਚਨ ਸਟਾਰਰ ਫ਼ਿਲਮ 'ਕਲਕੀ 2898' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਦੋਂ ਤੋਂ ਇਸ ਮੋਸਟ ਅਵੇਟਿਡ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਸ 'ਤੇ ਆਰਟਵਰਕ ਚੋਰੀ ਦੇ ਦੋਸ਼ ਲੱਗ ਰਹੇ ਹਨ। 'ਕਲਕੀ 2898 AD' ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਹਾਲੀਵੁੱਡ ਸੰਕਲਪ ਕਲਾਕਾਰ ਓਲੀਵਰ ਬੇਕ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਵੈਜਯੰਤੀ ਮੂਵੀਜ਼ 'ਤੇ ਉਸ ਦੀ ਕਲਾ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਓਲੀਵਰ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਆਪਣੀ ਕਲਾ ਦੇ ਚੋਰੀ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਫਿਰ ਇਕ ਇੰਟਰਵਿਊ 'ਚ ਇਸ ਬਾਰੇ ਗੱਲ ਵੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ- ਮੁਸ਼ਕਲ 'ਚ ਫਸੀ ਜੈਕੀ ਭਗਨਾਨੀ ਦੀ ਪ੍ਰੋਡਕਸ਼ਨ ਕੰਪਨੀ Pooja Entertainment,ਕਰੂ ਮੈਂਬਰ ਨੇ ਲਾਏ ਇਹ ਗੰਭੀਰ ਦੋਸ਼

ਤੁਹਾਨੂੰ ਦੱਸ ਦੇਈਏ ਕਿ ਓਲੀਵਰ ਬੇਕ ਨਾਂ ਦੇ ਇਸ ਹਾਲੀਵੁੱਡ ਕੰਸੈਪਟ ਆਰਟਿਸਟ ਨੇ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਐਕਸ 'ਤੇ ਦੋ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, ”ਇਹ ਦੇਖ ਕੇ ਦੁੱਖ ਹੋਇਆ ਕਿ ਸਟਾਰ ਟ੍ਰੇਕ ਲਈ ਜੋ ਮੈ ਕੰਮ ਕੀਤਾ ਸੀ, ਉਹ ਵੈਜਯੰਤੀ ਦੁਆਰਾ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਦੇ ਟ੍ਰੇਲਰ 'ਚ ਇਹ ਮੈਟ ਪੇਂਟਿੰਗ ਹੈ ਜੋ ਮੈਂ 'ਬੇਨ ਹਿਬਨ' ਅਤੇ 'ਅਲੇਸੈਂਡਰੋ ਟੈਨੀ' ਦੇ ਨਿਰਦੇਸ਼ਨ 'ਚ ਕੀਤੀ ਸੀ, ਜਿਵੇਂ ਕਿ ਇਹ ਟ੍ਰੇਲਰ 'ਚ ਦਿਖਾਈ ਦਿੰਦਾ ਹੈ। 

ਇਹ ਖ਼ਬਰ ਵੀ ਪੜ੍ਹੋ- Bigg Boss OTT 3: ਅਰਮਾਲ ਮਲਿਕ ਨੇ ਦੋਵਾਂ ਪਤਨੀਆਂ ਨਾਲ ਖੇਡੀ ਮਜ਼ੇਦਾਰ ਗੇਮ

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਲਈ ਕਾਨੂੰਨੀ ਕਾਰਵਾਈ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਇਹ ਸਹੀ ਕਾਪੀ ਨਹੀਂ ਹੈ। ਉਸ ਨੇ ਕਿਹਾ, “ਕਾਨੂੰਨੀ ਸਹਾਰਾ ਮੇਰੇ ਲਈ ਚੁਣੌਤੀਪੂਰਨ ਹੈ ਕਿਉਂਕਿ ਮੇਰੇ ਕੰਮ ਦੀ ਸਿੱਧੀ ਨਕਲ ਨਹੀਂ ਕੀਤੀ ਗਈ ਹੈ। ਕਾਨੂੰਨੀ ਕਾਰਵਾਈ ਲਈ ਆਮ ਤੌਰ 'ਤੇ ਬਹੁਤ ਸਪੱਸ਼ਟ ਸਾਹਿਤਕ ਚੋਰੀ ਦੀ ਲੋੜ ਹੁੰਦੀ ਹੈ। ਫ਼ਿਲਮ 'ਚ ਦੀਪਿਕਾ ਪਾਦੂਕੋਣ, ਪ੍ਰਭਾਸ, ਅਮਿਤਾਭ ਬੱਚਨ ਅਤੇ ਕਮਲ ਹਾਸਨ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦਾ ਨਿਰਦੇਸ਼ਨ ਨਾਗ ਅਸ਼ਵਿਨ ਨੇ ਕੀਤਾ ਹੈ ਅਤੇ ਵੈਜਯੰਤੀ ਮੂਵੀਜ਼ ਦੇ ਬੈਨਰ ਹੇਠ ਬਣੀ ਹੈ। ਫ਼ਿਲਮ ਦਾ ਬਜਟ 600 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News