ਸੁਪਰਸਟਾਰ ਪ੍ਰਭਾਸ ਦੀ 'ਕਲਕੀ 2898 AD' ਨਾਲ ਹੋਇਆ ਵੱਡਾ ਧੋਖਾ, ਜਾਣ ਹੋਵੋਗੇ ਹੈਰਾਨ

Tuesday, Jun 25, 2024 - 10:04 AM (IST)

ਹੈਦਰਾਬਾਦ (ਬਿਊਰੋ) : ਤੇਲਗੂ ਅਦਾਕਾਰ ਰਾਜਸ਼ੇਖਰ ਸਟਾਰਰ ਫ਼ਿਲਮ 'ਕਲਕੀ' (2019) ਨੂੰ ਲੈ ਕੇ ਬਹੁਤ ਹੀ ਦਿਲਚਸਪ ਖ਼ਬਰ ਸਾਹਮਣੇ ਆ ਰਹੀ ਹੈ। ਦੱਖਣੀ ਸੁਪਰਸਟਾਰ ਪ੍ਰਭਾਸ ਸਟਾਰਰ ਫ਼ਿਲਮ 'ਕਲਕੀ 2898 AD' ਅਤੇ ਰਾਜਸ਼ੇਖਰ ਦੀ ਫ਼ਿਲਮ 'ਕਲਕੀ' ਨੂੰ ਲੈ ਕੇ ਆਨਲਾਈਨ ਟਿਕਟ ਬੁਕਿੰਗ 'ਚ ਕਾਫੀ ਵੱਡੀ ਕਲੋਲ ਹੋ ਰਹੀ ਹੈ। ਕੁੱਝ ਲੋਕਾਂ ਨੇ ਪ੍ਰਭਾਸ ਦੀ 'ਕਲਕੀ 2898 AD' ਨੂੰ ਸਮਝ ਕੇ ਰਾਜਸ਼ੇਖਰ ਦੀ ਕਲਕੀ ਲਈ ਟਿਕਟਾਂ ਬੁੱਕ ਕਰ ਲਈਆਂ ਹਨ ਅਤੇ ਹੁਣ ਫ਼ਿਲਮ ਕਲਕੀ ਦੇ ਸ਼ੋਅ ਹਾਊਸਫੁੱਲ ਜਾ ਰਹੇ ਹਨ।

ਇਹ ਗ਼ਲਤੀ ਉਦੋਂ ਹੋਈ ਜਦੋਂ ਬੁੱਕ ਮਾਈ ਸ਼ੋਅ ਨੇ ਪ੍ਰਭਾਸ ਦੀ ਫ਼ਿਲਮ 'ਕਲਕੀ 2898 AD' ਦੀ ਬਜਾਏ ਰਾਜਸ਼ੇਖਰ ਦੀ ਫ਼ਿਲਮ ਕਲਕੀ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਫ਼ਿਲਮ 'ਕਲਕੀ 2898 AD' ਦੇ ਅਦਾਕਾਰ ਰਾਜਸ਼ੇਖਰ ਨੇ ਇਸ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਨੇ ਇਸ ਗਲਤੀ ਨੂੰ ਆਪਣੀ ਐਕਸ-ਪੋਸਟ 'ਚ ਦਿਖਾਇਆ ਹੈ। ਇਸ ਪੋਸਟ ਦੇ ਨਾਲ ਕੈਪਸ਼ਨ 'ਚ ਰਾਜਸ਼ੇਖਰ ਨੇ ਲਿਖਿਆ ਹੈ, 'ਉਨ੍ਹਾਂ ਕੋਲ ਇਸ ਮਿਕਸਅੱਪ 'ਤੇ ਕਰਨ ਜਾਂ ਕਹਿਣ ਨੂੰ ਕੁਝ ਨਹੀਂ ਹੈ।'

ਇਹ ਖ਼ਬਰ ਵੀ ਪੜ੍ਹੋ - ਹਨੀ ਸਿੰਘ ਨੇ ਸ਼ਰਾਬ ਪੀ ਕੇ ਸੋਨਾਕਸ਼ੀ ਦੇ ਪਤੀ ਜ਼ਹੀਰ ਨੂੰ ਦਿੱਤੀ ਚੇਤਾਵਨੀ, ਆਖ ਦਿੱਤੀ ਇਹ ਗੱਲ

ਖ਼ਬਰਾਂ ਮੁਤਾਬਕ, ਰਾਜਸ਼ੇਖਰ ਦੀ ਫ਼ਿਲਮ ਕਲਕੀ ਦੇ 20 ਸ਼ੋਅ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਅਦਾਕਾਰ ਨੇ ਲਿਖਿਆ, 'ਮੇਰਾ ਇਸ ਨਾਲ ਕੋਈ ਸੰਬੰਧ ਨਹੀਂ ਹੈ, ਮੈਂ ਮਜ਼ਾਕ ਕਰ ਰਿਹਾ ਹਾਂ, ਪ੍ਰਭਾਸ ਅਤੇ ਨਾਗ ਅਸ਼ਵਿਨ ਨੂੰ ਮੇਰੀਆਂ ਸ਼ੁੱਭਕਾਮਨਾਵਾਂ, ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ 'ਕਲਕੀ 2898 AD' ਬਾਕਸ ਆਫਿਸ 'ਤੇ ਇਤਿਹਾਸ ਰਚ ਦੇਵੇ।' ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਆਪਣੀ ਟਿਕਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ 'ਚ ਫ਼ਿਲਮ ਕਲਕੀ ਦੇ ਐਕਟਰ ਰਾਜਸ਼ੇਖਰ ਦਾ ਪੋਸਟਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ BookMyShow ਨੇ ਭਰੋਸਾ ਦਿੱਤਾ ਹੈ ਕਿ ਇਸ ਗਲਤੀ ਨੂੰ ਸੁਧਾਰਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੇ 'ਲੋਕ ਸਭਾ ਮੈਂਬਰ' ਵਜੋਂ ਚੁੱਕੀ ਸਹੁੰ, ਕਿਹਾ- ਇਸ ਵਾਰ ਵਿਰੋਧੀ ਧਿਰ ਜ਼ਿਆਦਾ ਜ਼ਿੰਮੇਵਾਰ ਹੋਵੇਗਾ ਸਾਬਤ

ਦੱਸ ਦੇਈਏ ਕਿ ਰਾਜਸ਼ੇਖਰ ਦੀ 'ਕਲਕੀ' 28 ਜੂਨ 2019 ਨੂੰ ਰਿਲੀਜ਼ ਹੋਈ ਸੀ ਅਤੇ ਪ੍ਰਭਾਸ ਦੀ ਕਲਕੀ 'ਕਲਕੀ 2898 AD' 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 'ਕਲਕੀ 2898 AD' ਨੂੰ ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਬਣਾਉਣ 'ਚ ਉਨ੍ਹਾਂ ਨੂੰ 5 ਸਾਲ ਲੱਗੇ ਹਨ। ਫ਼ਿਲਮ 'ਚ ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ, ਦੀਪਿਕਾ ਪਾਦੂਕੋਣ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News