ਹੁਣ  ਹਰਿਆਣਵੀ ਡਾਂਸਰ ਸਪਨਾ ਚੌਧਰੀ ਦਿਸੇਗੀ ਵੱਡੇ ਪਰਦੇ ''ਤੇ

Wednesday, Sep 04, 2024 - 04:48 PM (IST)

ਹੁਣ  ਹਰਿਆਣਵੀ ਡਾਂਸਰ ਸਪਨਾ ਚੌਧਰੀ ਦਿਸੇਗੀ ਵੱਡੇ ਪਰਦੇ ''ਤੇ

ਮੁੰਬਈ (ਬਿਊਰੋ) : ਹਰਿਆਣਵੀ ਡਾਂਸਰ ਸਪਨਾ ਚੌਧਰੀ ਨੂੰ ਅੱਜ ਦੇ ਸਮੇਂ 'ਚ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਸਪਨਾ ਚੌਧਰੀ ਆਪਣੇ ਅਨੋਖੇ ਅੰਦਾਜ਼ ਕਾਰਨ ਲੋਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ। ਉਸ ਦੇ ਦੇਸੀ ਹਰਿਆਣਵੀ ਡਾਂਸ ਨੇ ਦੁਨੀਆ ਭਰ 'ਚ ਪ੍ਰਸਿੱਧੀ ਹਾਸਲ ਕੀਤੀ ਹੈ। ਸਪਨਾ ਚੌਧਰੀ ਦਾ ਮਸ਼ਹੂਰ ਗੀਤ 'ਤੇਰੀ ਆਂਖਿਆ ਕਾ ਯੋ ਕਾਜਲ' ਅੱਜ ਵੀ ਵਿਆਹਾਂ ਅਤੇ ਪਾਰਟੀਆਂ 'ਚ ਸੁਣਨ ਨੂੰ ਮਿਲਦਾ ਹੈ। ਸਪਨਾ ਦੇ ਡਾਂਸ ਦੇ ਲੱਖਾਂ ਪ੍ਰਸ਼ੰਸਕ ਹਨ, ਜੋ ਹਮੇਸ਼ਾ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਸਪਨਾ ਚੌਧਰੀ ਦੇ ਗੀਤ
ਸਪਨਾ ਚੌਧਰੀ ਦੇ ਗੀਤਾਂ ਨੂੰ ਰਿਲੀਜ਼ ਹੁੰਦੇ ਹੀ ਲੱਖਾਂ ਵਿਊਜ਼ ਮਿਲ ਜਾਂਦੇ ਹਨ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਪਨਾ ਚੌਧਰੀ ਕਿੰਨੀ ਮਸ਼ਹੂਰ ਹੋ ਗਈ ਹੈ ਅਤੇ ਉਸ ਦੇ ਡਾਂਸ ਵੀਡੀਓਜ਼ ਨੂੰ ਕਿੰਨਾ ਪਸੰਦ ਕੀਤਾ ਜਾਂਦਾ ਹੈ। ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਸਪਨਾ ਚੌਧਰੀ ਨੂੰ ਇੰਸਟਾਗ੍ਰਾਮ 'ਤੇ 6 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ।

ਸਪਨਾ ਚੌਧਰੀ ਦੀ ਬਾਇਓਪਿਕ
ਸਪਨਾ ਚੌਧਰੀ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੀ। ਸਪਨਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਜਿਹੜੇ ਲੋਕ ਨਿੱਜੀ ਸੰਘਰਸ਼ਾਂ ਰਾਹੀਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਅਕਸਰ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਬਾਇਓਪਿਕਸ 'ਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਧੋਨੀ ਹੋਵੇ, ਸਾਨੀਆ ਨੇਹਵਾਲ, ਮੈਰੀਕਾਮ ਜਾਂ ਚੰਦੂ ਚੈਂਪੀਅਨ। ਹੁਣ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਜ਼ਿੰਦਗੀ 'ਤੇ ਫ਼ਿਲਮ ਬਣਨ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਇਹ ਫ਼ਿਲਮ ਮਹੇਸ਼ ਭੱਟ ਬਣਾਉਣਗੇ
ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਸਪਨਾ ਚੌਧਰੀ ਦਾ ਸੰਘਰਸ਼ ਸਿਲਵਰ ਸਕ੍ਰੀਨ 'ਤੇ ਦਿਖਾਇਆ ਜਾਵੇਗਾ। ਮਸ਼ਹੂਰ ਫ਼ਿਲਮ ਮੇਕਰ ਮਹੇਸ਼ ਭੱਟ ਵਿਨੈ ਭਾਰਦਵਾਜ ਦੇ ਨਾਲ ਮਿਲ ਕੇ ਸਪਨਾ ਚੌਧਰੀ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਾਈਨਿੰਗ ਸਨ ਸਟੂਡੀਓ ਸਪਨਾ ਚੌਧਰੀ ਦੀ ਬਾਇਓਪਿਕ ਨੂੰ ਪ੍ਰੋਡਿਊਸ ਕਰੇਗੀ। ਇਹ ਉਹੀ ਸਟੂਡੀਓ ਹੈ, ਜਿਸ ਨੇ ਸੋਨੀ ਲਿਵ 'ਤੇ ਮਹੇਸ਼ ਭੱਟ ਦੇ ਸ਼ੋਅ 'ਪਹਿਚਾਣ' ਅਤੇ ਸਪੋਰਟਸ ਡਰਾਮਾ ਫ਼ਿਲਮ 'ਹੁਕੁਸ-ਬੁੱਕਸ' ਵਰਗੇ ਸ਼ਲਾਘਾਯੋਗ ਪ੍ਰੋਜੈਕਟ ਪੇਸ਼ ਕੀਤੇ ਸਨ।

ਫ਼ਿਲਮ 'ਮੈਡਮ ਸਪਨਾ'
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫ਼ਿਲਮ ਦਾ ਟਾਈਟਲ 'ਮੈਡਮ ਸਪਨਾ' ਰੱਖਿਆ ਗਿਆ ਹੈ। ਹਾਲਾਂਕਿ ਫ਼ਿਲਮ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ ਕਿ ਜਦੋਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ, ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਫੈਨਜ਼ ਸਪਨਾ ਦੀ ਬਾਇਓਪਿਕ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News