ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ ''ਚ ਭਰਤੀ

Monday, Feb 17, 2025 - 11:10 AM (IST)

ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ ''ਚ ਭਰਤੀ

ਐਂਟਰਟੇਨਮੈਂਟ ਡੈਸਕ : ਕੋਲੰਬੀਆ ਦੀ ਮਸ਼ਹੂਰ ਗਾਇਕਾ ਤੇ ਗੀਤਕਾਰ ਸ਼ਕੀਰਾ ਦੀ ਸਿਹਤ ਵਿਗੜਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸ਼ਕੀਰਾ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਹੈ। ਇਸ ਕਾਰਨ ਸ਼ਕੀਰਾ ਨੂੰ ਪੇਰੂ 'ਚ ਆਪਣਾ ਸੰਗੀਤ ਸਮਾਰੋਹ ਰੱਦ ਕਰਨਾ ਪਿਆ ਹੈ। 48 ਸਾਲਾ ਗਾਇਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ- ਅਮਿਤਾਭ ਬੱਚਨ ਦੇ ਜਵਾਈ ਖਿਲਾਫ਼ ਮਾਮਲਾ ਦਰਜ, ਜਾਣੋ ਮਾਮਲਾ

PunjabKesari

ਢਿੱਡ ਸਬੰਧੀ ਸਮੱਸਿਆਵਾਂ ਤੋਂ ਪੀੜਤ
ਐਤਵਾਰ ਨੂੰ ਸ਼ਕੀਰਾ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਹਸਪਤਾਲ 'ਚ ਦਾਖਲ ਹੈ। ਉਹ ਢਿੱਡ (ਪੇਟ) ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹੈ। ਸ਼ਕੀਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਡਾਕਟਰਾਂ ਨੇ ਉਸ ਨੂੰ ਪਰਫਾਰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, "ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਮੈਨੂੰ ਦੁੱਖ ਹੋ ਰਿਹਾ ਹੈ ਕਿ ਮੈਨੂੰ ਕੱਲ੍ਹ ਰਾਤ ਢਿੱਡ ਦੀ ਸਮੱਸਿਆ ਕਾਰਨ ਐਮਰਜੈਂਸੀ ਰੂਮ 'ਚ ਜਾਣਾ ਪਿਆ ਅਤੇ ਮੈਂ ਇਸ ਸਮੇਂ ਹਸਪਤਾਲ 'ਚ ਦਾਖਲ ਹਾਂ। ਡਾਕਟਰਾਂ ਨੇ ਮੈਨੂੰ ਪਰਫਾਰਮ ਨਾ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਉਹ ਸਟੇਜ 'ਤੇ ਆਉਣ ਲਈ ਸਹੀ ਹਾਲਤ 'ਚ ਨਹੀਂ ਹੈ।'' ਸ਼ਕੀਰਾ ਨੇ ਸ਼ੋਅ ਰੱਦ ਹੋਣ 'ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਪੇਰੂ 'ਚ ਆਪਣੇ ਪ੍ਰਸ਼ੰਸਕਾਂ ਲਈ ਪਰਫਾਰਮ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਉਨ੍ਹਾਂ ਨੇ ਲਿਖਿਆ, “ਮੈਂ ਬਹੁਤ ਦੁਖੀ ਹਾਂ ਕਿ ਅੱਜ ਮੈਂ ਸਟੇਜ 'ਤੇ ਨਹੀਂ ਜਾ ਸਕਾਂਗੀ। ਮੈਂ  ਬਹੁਤ ਭਾਵੁਕ ਅਤੇ ਉਤਸ਼ਾਹਿਤ ਸੀ ਕਿ ਆਪਣੇ ਸ਼ਾਨਦਾਰ ਪ੍ਰਸ਼ੰਸਕਾਂ ਨਾਲ ਪੇਰੂ 'ਚ ਮਿਲਾਂਗੀ।''

ਇਹ ਵੀ ਪੜ੍ਹੋ- ਗਾਇਕ ਬੀ ਪਰਾਕ ਨੇ ਬੋਲਿਆ ਝੂਠ? ਵਾਇਰਲ ਵੀਡੀਓ ਖੋਲ੍ਹ ਰਹੀ ਭੇਤ

ਅੱਜ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ
ਹਸਪਤਾਲ 'ਚ ਹੋਣ ਦੇ ਬਾਵਜੂਦ, ਹਿਪਸ ਡੋਂਟ ਲਾਈ ਗਾਇਕਾ ਨੂੰ ਜਲਦੀ ਹੀ ਸਟੇਜ 'ਤੇ ਵਾਪਸ ਆਉਣ ਦਾ ਵਿਸ਼ਵਾਸ ਹੈ। ਉਨ੍ਹਾਂ ਨੇ ਸੋਮਵਾਰ ਤੱਕ ਛੁੱਟੀ ਮਿਲਣ ਅਤੇ ਆਪਣਾ ਦੌਰਾ ਮੁੜ ਸ਼ੁਰੂ ਕਰਨ ਦੀ ਉਮੀਦ ਪ੍ਰਗਟਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਅਤੇ ਕੰਸਰਟ ਪ੍ਰਮੋਟਰ ਪਹਿਲਾਂ ਹੀ ਇੱਕ ਨਵੀਂ ਤਰੀਕ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ "ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ ਅਤੇ ਤੁਹਾਡੀ ਸਮਝ ਦੀ ਸਰਹਾਨਾ ਕਰਦੀ ਹਾਂ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News