ਪੂਨਮ ਤੇ ਆਕਾਸ਼ ਦੇ ਚਮਕੇ ਸਿਤਾਰੇ, ਕਲਾਕਾਰਾਂ 'ਚ ਵੀ ਛਿੜੇ ਚਰਚੇ (ਵੀਡੀਓ)

9/8/2020 10:44:47 AM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ, ਜਿਸ 'ਤੇ ਆਏ ਦਿਨ ਕੋਈ ਨਾ ਕੋਈ ਸਟਾਰ ਬਣ ਰਿਹਾ ਹੈ। ਹਾਲ ਹੀ 'ਚ ਦੋ ਅਜਿਹੇ ਭੈਣ-ਭਰਾਵਾਂ ਦੀ ਜੋੜੀ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਆਮ ਲੋਕ ਹੀ ਨਹੀਂ ਸਗੋਂ ਪੰਜਾਬੀ ਕਲਾਕਾਰ ਵੀ ਪਸੰਦ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੂਨਮ ਤੇ ਆਕਾਸ਼ ਦੀ। ਇਨ੍ਹਾਂ ਨੇ 'ਜਗ ਬਾਣੀ' ਨਾਲ ਕੀਤੀ ਖ਼ਾਸ ਗੱਲਬਾਤ ਰਾਹੀਂ ਆਪਣੇ ਸੰਗੀਤਕ ਸਫ਼ਰ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਪੂਨਮ ਤੇ ਆਕਾਸ਼ ਨੇ ਦੱਸਿਆ ਕਿ ਗਰੀਬੀ ਹੁੰਦਿਆਂ ਵੀ ਸਾਡੇ ਮਾਤਾ-ਪਿਤਾ ਨੇ ਹੌਸਲਾ ਨਹੀਂ ਛੱਡਿਆ, ਉਨ੍ਹਾਂ ਨੇ ਸਾਡਾ ਹਰ ਸੁਫ਼ਨਾ ਪੂਰਾ ਕੀਤਾ।

ਪੂਨਮ ਤੇ ਆਕਾਸ਼ ਦੀ ਵੀਡੀਓ :-

ਦੱਸ ਦਈਏ ਕਿ ਆਕਾਸ਼ ਤੇ ਪੂਨਮ ਨੇ ਦਿਲਜੀਤ ਦੋਸਾਂਝ ਦਾ ਗੀਤ 'ਪੀੜ' ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਸੀ, ਜਿਸ ਦੀ ਵੀਡੀਓ ਦਿਲਜੀਤ ਨੇ ਖ਼ੁਦ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ। ਖ਼ਾਸ ਗੱਲ ਇਹ ਹੈ ਕਿ ਦਿਲਜੀਤ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਦੋਵੇਂ ਭੈਣ-ਭਰਾਵਾਂ ਨੂੰ ਟੈਗ ਵੀ ਕੀਤਾ ਸੀ। ਇਸ ਤੋਂ ਇਲਾਵਾ ਆਕਾਸ਼ ਤੇ ਪੂਨਮ ਨੇ ਹੋਰ ਕੀ ਗੱਲਾਂ ਕੀਤੀਆਂ ਆਓ ਸੁਣਦੇ ਹਾਂ ਇਸ ਵੀਡੀਓ 'ਚ।


sunita

Content Editor sunita