ਪੂਜਾ ਬੇਦੀ ਨੇ ਧੀ ਅਲਾਇਆ ਫਰਨੀਚਰਵਾਲਾ ਦੀ ਲਵ ਲਾਈਫ਼ ਨੂੰ ਲੈ ਕੇ ਆਖੀ ਵੱਡੀ ਗੱਲ, ਛਿੜੀ ਹਰ ਪਾਸੇ ਚਰਚਾ

Monday, May 10, 2021 - 04:29 PM (IST)

ਪੂਜਾ ਬੇਦੀ ਨੇ ਧੀ ਅਲਾਇਆ ਫਰਨੀਚਰਵਾਲਾ ਦੀ ਲਵ ਲਾਈਫ਼ ਨੂੰ ਲੈ ਕੇ ਆਖੀ ਵੱਡੀ ਗੱਲ, ਛਿੜੀ ਹਰ ਪਾਸੇ ਚਰਚਾ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਫਿਲਹਾਲ ਫ਼ਿਲਮਾਂ ਤੋਂ ਦੂਰ ਹੈ ਪਰ ਉਹ ਆਪਣੇ ਇੰਟਰਵਿਊ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਅਕਸਰ ਸੁਰਖ਼ਆਂ 'ਚ ਬਣੀ ਰਹਿੰਦੀ ਹੈ। ਉਨ੍ਹਾਂ ਦੀ ਬੇਟੀ ਅਦਾਕਾਰਾ ਅਲਾਇਆ ਫਰਨੀਚਰਵਾਲਾ ਹੈ। ਅਲਾਇਆ ਨੇ ਸਾਲ 2019 'ਚ ਅਦਾਕਾਰ ਸੈਫ ਅਲੀ ਖ਼ਾਨ ਨਾਲ ਫ਼ਿਲਮ 'ਜਵਾਨੀ ਜਾਨੇਮਨ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਲਾਇਆ ਫਰਨੀਚਰਵਾਲਾ ਦਾ ਨਾਂ ਇਨ੍ਹੀਂ ਦਿਨੀਂ ਸ਼ਿਵਸੈਨਾ ਸੁਪਰੀਮੋ ਬਾਲਾਸਾਹਿਬ ਠਾਕਰੇ ਦੇ ਪੋਤੇ ਐਸ਼ਵਰਿਆ ਠਾਕਰੇ ਨਾਲ ਜੁੜ ਰਿਹਾ ਹੈ। ਮੀਡੀਆ 'ਚ ਇਸ ਤਰ੍ਹਾਂ ਦੀਆਂ ਖ਼ਬਰਾਂ ਹਨ ਕਿ ਦੋਵੇਂ ਇਕ-ਦੂਸਰੇ ਨੂੰ ਡੇਟ ਕਰ ਰਹੇ ਹਨ। ਆਪਣੀ ਬੇਟੀ ਦੀ ਲਵ ਲਾਈਫ ਨੂੰ ਲੈ ਕੇ ਹੁਣ ਪੂਜਾ ਬੇਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਉਸ ਨੇ ਅਜਿਹੀ ਗੱਲ ਬੋਲੀ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਪੂਜਾ ਬੇਦੀ ਨੇ ਹਾਲ ਹੀ 'ਚ ਇਕ ਵੈਬਸਾਈਟ ਨੂੰ ਇੰਟਰਵਿਊ ਦਿੱਤਾ ਹੈ।

PunjabKesari
ਇਸ ਇੰਟਰਵਿਊ 'ਚ ਉਨ੍ਹਾਂ ਨੇ ਬੇਟੀ ਅਲਾਇਆ ਦੀ ਲਵ ਲਾਈਫ ਨੂੰ ਲੈ ਕੇ ਕਾਫ਼ੀ ਗੱਲਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਦੀ ਡੇਟਿੰਗ ਅਤੇ ਅੱਜ ਦੇ ਸਮੇਂ ਦੀ ਡੇਟਿੰਗ 'ਚ ਕਾਫ਼ੀ ਫ਼ਰਕ ਆ ਗਿਆ ਹੈ। ਪੂਜਾ ਬੇਦੀ ਨੇ ਕਿਹਾ, 'ਮੇਰੇ ਸਮੇਂ 'ਚ ਚੀਜ਼ਾਂ ਅਲੱਗ ਸਨ। ਤੁਹਾਨੂੰ ਬੁਆਏਫ੍ਰੈਂਡ ਫ੍ਰੀ, ਇਕ ਵਰਜਨ ਅਤੇ ਬਿਨਾਂ ਵਿਆਹ ਦੇ ਹੋਣਾ ਜ਼ਰੂਰੀ ਸੀ ਪਰ ਅੱਜ ਹਰ ਇਕ ਇਨਸਾਨ ਆਪਣੀ ਨਿੱਜੀ ਜ਼ਿੰਦਗੀ ਲਈ ਖ਼ੁਦ ਜ਼ਿੰਮੇਵਾਰ ਹੈ।' ਉਦਾਹਰਨ ਦੇ ਨਾਲ ਆਪਣੀ ਗੱਲ ਰੱਖਦੇ ਹੋਏ ਪੂਜਾ ਬੇਦੀ ਨੇ ਅੱਗੇ ਕਿਹਾ, ਕਰੀਨਾ ਕਪੂਰ ਖ਼ਾਨ ਆਪਣੇ ਵਿਆਹ ਤੋਂ ਬਾਅਦ ਕਿੰਨਾ ਚੰਗਾ ਕਰ ਰਹੀ ਹੈ। ਇਸ ਲਈ ਮੈਂ ਕਹਾਂਗੀ ਕਿ ਹੁਣ ਇੰਡਸਟਰੀ 'ਚ ਕਾਫ਼ੀ ਬਦਲਾਅ ਆ ਚੁੱਕਾ ਹੈ ਅਤੇ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਦਰਸ਼ਕਾਂ ਦੀ ਮਾਨਸਿਕਤਾ ਬਦਲੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਅਦਾਕਾਰਾ ਦੇ ਇਸ ਬਿਆਨ ਦੀ ਕਾਫ਼ੀ ਚਰਚਾ ਹੋ ਰਹੀ ਹੈ। 

 PunjabKesari
ਇਸ ਤੋਂ ਪਹਿਲਾਂ ਪੂਜਾ ਬੇਦੀ ਨੇ ਇਕ ਇੰਟਰਵਿਊ 'ਚ ਆਪਣੇ ਜੀਵਨ ਬਾਰੇ ਗੱਲ ਕੀਤੀ ਸੀ। ਇਸ 'ਚ ਉਨ੍ਹਾਂ ਨੇ ਬੱਚਿਆਂ, ਪਿਤਾ ਅਤੇ ਆਪਣੇ ਸਾਬਕਾ ਪਤੀ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਤਲਾਕ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਪੂਜਾ ਬੇਦੀ ਦੇ ਦੋ ਬੱਚੇ ਹਨ। ਅਲਾਇਆ ਫਰਨੀਚਰਵਾਲਾ ਅਤੇ ਓਮਾਰ। ਉਨ੍ਹਾਂ ਨੇ ਬਤੌਰ ਸਿੰਗਲ ਮਦਰ ਆਪਣੇ ਬੱਚਿਆਂ ਨੂੰ ਵੱਡਾ ਕੀਤਾ ਹੈ।

PunjabKesari


author

sunita

Content Editor

Related News