ਮਸ਼ਹੂਰ ਪੰਜਾਬੀ ਗਾਇਕ ਦੇ ਯੂਟਿਊਬ ਚੈਨਲ ਹੋਏ ਹੈਕ, ਖੁਦ ਦਿੱਤੀ ਜਾਣਕਾਰੀ
Thursday, Dec 19, 2024 - 01:12 PM (IST)
ਜਲੰਧਰ- ਪੰਜਾਬੀ ਗਾਇਕ ਸਿੰਗਾ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ।ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦਾ ਹੈ। ਹਾਲ ਹੀ 'ਚ ਗਾਇਕ ਸਿੰਗਾ ਨੇ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਗਾਇਕ ਨੇ ਲਿਖਿਆ, 'ਪਿਆਰੇ ਪ੍ਰਸ਼ੰਸਕ ਅਤੇ ਯੂਜ਼ਰਸ ਅਸੀਂ ਤੁਹਾਨੂੰ ਇਹ ਸੂਚਿਤ ਕਰਦੇ ਹੋਏ ਅਫ਼ਸੋਸ ਹੈ ਕਿ 'ਸਿੰਗਾ ਸੰਗੀਤ' ਅਤੇ 'ਬੌਸਬੌਏ ਯੂਟਿਊਬ' ਚੈਨਲ ਹੈਕ ਕਰ ਲਏ ਗਏ ਹਨ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਅਤੇ ਜਿੰਨੀ ਜਲਦੀ ਹੋ ਸਕੇ ਪਹੁੰਚ ਮੁੜ ਪ੍ਰਾਪਤ ਕਰਨ ਲਈ ਪਲੇਟਫਾਰਮ ਦੇ ਨਾਲ ਸਰਗਰਮੀ ਨਾਲ ਕੰਮ ਕਰ ਰਹੇ ਹਾਂ।'ਗਾਇਕ ਨੇ ਅੱਗੇ ਲਿਖਿਆ, 'ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਸਮੇਂ ਦੌਰਾਨ ਚੈਨਲ 'ਤੇ ਪੋਸਟ ਕੀਤੀ ਗਈ ਕਿਸੇ ਵੀ ਸ਼ੱਕੀ ਸਮੱਗਰੀ ਨਾਲ ਜੁੜਨ ਤੋਂ ਬਚੋ। ਤੁਹਾਡਾ ਸਮਰਥਨ ਅਤੇ ਧੀਰਜ ਸਾਡੇ ਲਈ ਸਭ ਕੁਝ ਮਾਅਨੇ ਰੱਖਦਾ ਹੈ ਅਤੇ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਤੁਹਾਡਾ ਧੰਨਵਾਦ।'
ਦੱਸ ਦਈਏ ਕਿ ਹਾਲ ਹੀ 'ਚ ਗਾਇਕ ਤੇ ਅਦਾਕਾਰ ਸਿੰਗਾ ਨੇ ਡਿਪਰੈਸ਼ਨ ਨਾਲ ਆਪਣੀ ਲੜਾਈ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਤੇ ਆਪਣੀ ਜ਼ਬਰਦਸਤ ਵਾਪਸੀ ਦੀ ਕਹਾਣੀ ਸਾਂਝੀ ਕੀਤੀ। ਸਿੰਗਾ ਨੇ ਡਿਪਰੈਸ਼ਨ ਤੋਂ ਠੀਕ ਹੋਣ ’ਤੇ ਕਿਹਾ, ‘‘ਮੈਂ ਆਪਣੀਆਂ ਹੱਦਾਂ ਨੂੰ ਧੱਕਿਆ ਤੇ ਤੇਜ਼ ਧੁੱਪ ’ਚ ਦੌੜਿਆ। ਪਸੀਨਾ ਆਉਣਾ ਮੇਰੀ ਥੈਰੇਪੀ ਸੀ। ਮੈਂ ਆਪਣੇ ਪਸੀਨੇ ਨੂੰ ਆਪਣੇ ਪੈਰਾਂ ਹੇਠਲੀ ਮਿੱਟੀ ਦਾ ਰੰਗ ਬਦਲਦੇ ਦੇਖਿਆ।’’ਆਪਣੀ ਦਮਦਾਰ ਆਵਾਜ਼ ਤੇ ਧਮਾਕੇਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਤੇ ਅਦਾਕਾਰ ਸਿੰਗਾ ਨੇ ਹਾਲ ਹੀ ’ਚ ਆਪਣੀ ਜ਼ਿੰਦਗੀ ’ਚ ਇਕ ਬਹੁਤ ਹੀ ਨਿੱਜੀ ਸੰਘਰਸ਼ ਬਾਰੇ ਗੱਲ ਕੀਤੀ। ਆਪਣੀ ਚਮਕਦਾਰ ਜਨਤਕ ਸ਼ਖ਼ਸੀਅਤ ਦੇ ਪਿੱਛੇ ਸਿੰਗਾ ਗੰਭੀਰ ਡਿਪਰੈਸ਼ਨ ਨਾਲ ਜੂਝ ਰਿਹਾ ਸੀ। ਮਾਨਸਿਕ ਸਿਹਤ ਨਾਲ ਜੁੜੀ ਇਸ ਲੜਾਈ ਨੇ ਉਸ ਨੂੰ ਮੁਸ਼ਕਿਲ ਦੌਰ ’ਚੋਂ ਲੰਘਣ ਲਈ ਮਜਬੂਰ ਕਰ ਦਿੱਤਾ, ਜਿਸ ਕਾਰਨ ਉਸ ਦਾ ਭਾਰ ਵੱਧ ਗਿਆ ਤੇ ਉਸ ਦੀ ਸਰੀਰਕ ਤੇ ਮਾਨਸਿਕ ਸਿਹਤ ’ਤੇ ਅਸਰ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।