ਮੂਸੇਵਾਲਾ ਦੀ ਇਸ ਗੱਲ ਤੋਂ ਅਣਜਾਣ ਸਨ ਲੋਕ, ਜਾਣ ਜਾਨੀ ਵੀ ਹੋ ਗਏ ਸੀ ਫੈਨ

Saturday, Nov 23, 2024 - 10:26 AM (IST)

ਮੂਸੇਵਾਲਾ ਦੀ ਇਸ ਗੱਲ ਤੋਂ ਅਣਜਾਣ ਸਨ ਲੋਕ, ਜਾਣ ਜਾਨੀ ਵੀ ਹੋ ਗਏ ਸੀ ਫੈਨ

ਜਲੰਧਰ- ਮੁੰਬਈ- ਗਾਇਕਾਂ ਦਾ ਨਾਂ ਬਣਾਉਣ ਪਿੱਛੇ ਗੀਤਕਾਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਗੀਤਕਾਰ ਆਪਣੀ ਕਲਮ ਦੀ ਤਾਕਤ ਨਾਲ ਵਕਤ ਨੂੰ ਬਦਲਣ ਦੀ ਹਿੰਮਤ ਰੱਖਦਾ ਹੈ। ਅਜਿਹਾ ਹੀ ਇਕ ਗੀਤਕਾਰ ਪੰਜਾਬੀ ਸੰਗੀਤ ਜਗਤ ’ਚ ਵੀ ਮੌਜੂਦ ਹੈ, ਜਿਸ ਨੇ ਆਪਣੀ ਲੇਖਣੀ ਨਾਲ ਦੁਨੀਆ ਭਰ ’ਚ ਨਾਂ ਕਮਾਇਆ ਹੈ। ਜਾਨੀ ਨੇ ਆਪਣੀ ਕਲਮ ਨਾਲ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾਈ ਹੈ। ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਜ਼ੋਰ ’ਤੇ ਪੰਜਾਬੀ ਤੇ ਹਿੰਦੀ ਸੰਗੀਤ ਜਗਤ ’ਚ ਛਾਇਆ ਹੋਇਆ ਹੈ।

ਸਿੱਧੂ ਮੂਸੇਵਾਲਾ ਦੇ ਗੀਤਾਂ ਬਾਰੇ ਕੀ ਬੋਲੇ ਜਾਨੀ
ਹਾਲ ਹੀ ’ਚ ਗਾਇਕ-ਗੀਤਕਾਰ ਜਾਨੀ ਨੂੰ ਇੱਕ ਪੋਡਕਾਸਟ ਵਿੱਚ ਆਪਣੇ ਜੀਵਨ ਨਾਲ ਸੰਬੰਧਿਤ ਕਾਫੀ ਖੁਲਾਸੇ ਕਰਦੇ ਦੇਖਿਆ ਗਿਆ। ਇਸ ਤੋਂ ਇਲਾਵਾ ਜਦੋਂ ਪੋਡਕਾਸਟ ਦੌਰਾਨ ਗੀਤਕਾਰ ਜਾਨੀ ਤੋਂ ਸਿੱਧੂ ਮੂਸੇਵਾਲਾ ਦੇ ਗੀਤਾਂ ਬਾਰੇ ਪੁੱਛਿਆ ਤਾਂ ਗਾਇਕ ਜਾਨੀ ਨੇ ਕਿਹਾ, 'ਸਿੱਧੂ ਦੀ ਗੀਤਕਾਰੀ ਬਾਰੇ ਸਭ ਨੂੰ ਪਤਾ ਹੈ, ਲੋਕ ਉਸ ਦੀ ਗੀਤਕਾਰੀ ਦੇ ਫੈਨ ਹਨ, ਮੈਂ ਵੀ ਉਨ੍ਹਾਂ ਦੀ ਗੀਤਕਾਰੀ ਦਾ ਫੈਨ ਸੀ, ਪਰ ਸਿੱਧੂ ਕਿੰਨਾ ਵੱਡਾ ਕੰਮਪੋਜ਼ਰ ਹੈ, ਇਸ ਚੀਜ਼ ਦਾ ਸਿਹਰਾ ਉਸਨੂੰ ਕਦੇ ਮਿਲਿਆ ਹੀ ਨਹੀਂ। ਕਿੰਨੇ ਕਮਾਲ ਕਮਾਲ ਦੇ ਗੀਤ ਉਸ ਇਨਸਾਨ ਨੇ ਕੰਮਪੋਜ਼ ਕੀਤੇ ਹਨ, ਉਹ ਗੀਤ ਜੋ ਮਰੇ ਹੋਏ ਇਨਸਾਨ ਨੂੰ ਉਠਾ ਦੇਣ, ਉਹ ਕੰਮਪੋਜ਼ੀਸਨ। ਜੇਕਰ ਤੁਸੀਂ ਦੁਖੀ ਬੈਠੇ ਹੋਏ ਹੋ ਤਾਂ ਤੁਸੀਂ ਸੁਣ ਲਓ ਤਾਂ ਤੁਸੀਂ ਸਮਝ ਲਓਗੇ ਕਿ ਜ਼ਿੰਦਗੀ ਵਿੱਚ ਕੁੱਝ ਵੀ ਨਹੀਂ ਹੋਇਆ ਹੈ।' ਇਸ ਤੋਂ ਬਾਅਦ ਗੀਤਕਾਰ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਉਦਾਹਰਨ ਵੀ ਦਿੱਤੀ।

ਇਹ ਵੀ ਪੜ੍ਹੋ- AR Rahman ਨਾਲ ਅਫੇਅਰ 'ਤੇ Mohini Dey ਨੇ ਤੋੜੀ ਚੁੱਪੀ! ਆਖੀ ਇਹ ਗੱਲ

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਉਸ ਸਮੇਂ ਕੋਈ ਵੀ ਮੋਹਾਲੀ ਜਾਂ ਪੰਜਾਬ ਰਹਿਣਾ ਨਹੀਂ ਚਾਹੁੰਦਾ ਸੀ, ਲੋਕ ਇੱਧਰ-ਉੱਧਰ ਸਿਫ਼ਟ ਹੋ ਰਹੇ ਸਨ, ਅੰਦਰ ਇੱਕ ਡਰ ਬੈਠ ਗਿਆ ਸੀ, ਸਾਰੇ ਲੋਕ ਪਰਿਵਾਰਾਂ ਵਾਲੇ ਹਨ, ਪਤਾ ਨਹੀਂ ਲੱਗ ਰਿਹਾ ਸੀ ਕਿ ਕਦੋਂ ਕੀ ਹੋ ਜਾਵੇ। ਉਸ ਸਮੇਂ ਬਹੁਤ ਡਰ ਸੀ। 6 ਮਹੀਨੇ ਮੈਂ ਕੋਈ ਕੰਮ ਨਹੀਂ ਕੀਤਾ। ਮੇਰਾ ਅਜੀਬ ਜਿਹਾ ਮਨ ਹੋ ਗਿਆ ਸੀ। ਹੌਲ਼ੀ-ਹੌਲ਼ੀ ਫਿਰ ਆਪਣੇ ਆਪ ਨੂੰ ਸੰਭਾਲਿਆ।'ਇਸ ਦੌਰਾਨ ਜੇਕਰ ਗਾਇਕ ਜਾਨੀ ਬਾਰੇ ਗੱਲ ਕਰੀਏ ਤਾਂ ਉਹ ਆਪਣੇ ਕਈ ਗੀਤਾਂ ਕਾਰਨ ਸੁਰਖ਼ੀਆਂ ਵਿੱਚ ਬਣੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News