ਹਿਮਾਂਸ਼ੀ ਖੁਰਾਣਾ ਦੇ ਪਿਤਾ ਦਾ ਸਨਸਨੀਖੇਜ ਖੁਲ੍ਹਾਸਾ, ਪਤਨੀ 'ਤੇ ਲਗਾਏ ਗੰਭੀਰ ਦੋਸ਼

Monday, Nov 25, 2024 - 05:25 PM (IST)

ਹਿਮਾਂਸ਼ੀ ਖੁਰਾਣਾ ਦੇ ਪਿਤਾ ਦਾ ਸਨਸਨੀਖੇਜ ਖੁਲ੍ਹਾਸਾ, ਪਤਨੀ 'ਤੇ ਲਗਾਏ ਗੰਭੀਰ ਦੋਸ਼

ਜਲੰਧਰ- ਪੰਜਾਬੀ ਅਦਾਕਾਰ- ਮਾਡਲ ਅਤੇ ਸਿੰਗਰ ਹਿਮਾਂਸ਼ੀ ਖੁਰਾਣਾ ਦੇ ਪਿਤਾ ਕੁਲਦੀਪ ਖੁਰਾਣਾ ਨੂੰ ਅੱਜ ਫਿਲੌਰ ਦੀ ਮਾਨਯੋਗ ਅਦਾਲਤ ਨੇ 14 ਦਿਨਾਂ ਲਈ ਜੇਲ ਭੇਜ ਦਿੱਤਾ ਗਿਆ ਹੈ। ਕੁਲਦੀਪ ਖੁਰਾਣਾ ਦੇ ਉਪਰ ਗੁਰਾਇਆਂ ਪੁਲਸ ਥਾਣਾ 'ਚ ਲੱਗੇ ਨਾਇਬ ਤਹਿਸੀਲਦਾਰ ਨਾਲ ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇਣ ਦਾ ਮੁਕੱਦਮਾ ਦਰਜ਼ ਕੀਤਾ ਗਿਆ ਗਿਆ ਸੀ। ਜਿਸ ਤੇ ਅੱਜ ਪੁਲਸ ਨੇ ਕੁਲਦੀਪ ਖੁਰਾਣਾ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ। 

ਨਜ਼ਾਇਜ਼ ਸੰਬੰਧਾਂ ਦੇ ਲਗਾਏ ਦੋਸ਼
ਮਿਲੀ ਜਾਣਕਾਰੀ ਮੁਤਾਬਿਕ ਕੁਲਦੀਪ ਖੁਰਾਣਾ ਦੇ ਉੱਪਰ ਗੁਰਾਇਆਂ ਪੁਲਸ ਥਾਣਾ ਵਿੱਚ ਲੱਗੇ ਨਾਇਬ ਤਹਿਸੀਲਦਾਰ ਨਾਲ ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇਣ ਦਾ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਦੇ ਚੱਲਦੇ ਅੱਜ ਪੁਲਸ ਨੇ ਕੁਲਦੀਪ ਖੁਰਾਣਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਚੋਂ ਬਾਹਰ ਨਿਕਲੇ ਅਦਾਕਾਰਾ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਕਥਿਤ ਖ਼ਬਰਾਂ ਮੁਤਾਬਕ ਉਸ ਦੀ ਪਤਨੀ ਅਤੇ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਦੇ ਨਜ਼ਾਇਜ਼ ਸਬੰਧ ਹਨ। ਜਿਸ ਕਾਰਨ ਉਨ੍ਹਾਂ ਨੇ ਜਗਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪਹਿਲਾਂ ਝਗੜਾ ਸ਼ੁਰੂ ਕੀਤਾ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਉੱਪਰ ਲੱਗੇ ਸਾਰੇ ਦੋਸ਼ ਝੂਠੇ ਹਨ।

ਨਾਇਬ ਤਹਿਸੀਲਦਾਰ ਨੇ ਦੋਸ਼ਾਂ ਤੋਂ ਕੀਤਾ ਇਨਕਾਰ

ਹਾਲਾਂਕਿ ਆਪਣੀ ਸਫਾਈ ਦਿੰਦੇ ਹੋਏ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ ਕਿਹਾ ਕਿ ਲੁਧਿਆਣਾ ਵਿੱਚ ਮੇਰੇ ਦਫ਼ਤਰ ਕੋਲ ਇਨ੍ਹਾਂ ਦੀ ਰਹਾਇਸ਼ ਸੀ ਤਾਂ ਇਹ ਮੇਰੇ ਨਾਲ ਮਿਲਣ ਵਰਤਨ ਸ਼ੁਰੂ ਹੋ ਗਿਆ ਤਾਂ ਮੇਰੇ ਦਫ਼ਤਰ ਵਿੱਚ ਆਣ ਕੇ ਮੇਰੇ ਨਾਲ ਗਾਲੀ ਗਲੋਚ ਕੀਤੀ। ਇਸਦੇ ਨਾਲ ਹੀ ਉਸਨੇ ਧਮਕੀਆਂ ਦਿੱਤੀਆਂ ਅਤੇ ਮੇਰੇ ਤੇ ਨਜ਼ਾਇਜ਼ ਸਬੰਧਾਂ ਦੇ ਝੂਠੇ ਆਰੋਪ ਵੀ ਲਗਾਏ ਜਾ ਰਹੇ ਹਨ। ਇਸ ਮੌਕੇ ਐਸ.ਪੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਦਾਕਾਰਾ ਦੇ ਪਿਤਾ ਖ਼ਿਲਾਫ਼ ਹੋਈ ਸ਼ਿਕਾਇਤ ਦੇ ਅਧਾਰ ‘ਤੇ ਅੱਜ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਜਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Priyanka

Content Editor

Related News