ਦਿਲਜੀਤ ਦੋਸਾਂਝ ਦੇ ਨਾਂ ''ਤੇ ਵੱਡੀ ਲੁੱਟ, ਗ੍ਰਿਫ਼ਤਾਰੀ ਮਗਰੋਂ ਮਚੀ ਤਰਥੱਲੀ
Sunday, Dec 08, 2024 - 12:23 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮੀਨਾਟੀ ਟੂਰ ਇੰਡੀਆ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੇ ਕੰਸਰਟ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫ਼ੀ ਕ੍ਰੇਜ਼ ਹੈ। ਇਸ ਦੌਰਾਨ ਦਿਲਜੀਤ ਦੋਸਾਂਝ ਦੇ ਕੰਸਰਟ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਸ ਨੇ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ਦੁੱਗਣੀ ਕੀਮਤ 'ਤੇ ਵੇਚਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਹੁਣ ਇਸ ਪ੍ਰਸਿੱਧ ਅਦਾਕਾਰਾ ਦੀ ਵਿਗੜੀ ਸਿਹਤ, ਤੁਰਨਾ ਵੀ ਹੋਇਆ ਔਖਾ
ਸ਼ਨੀਵਾਰ, (7 ਦਸੰਬਰ, 2024) ਨੂੰ, ਇੰਦੌਰ ਪੁਲਸ ਨੇ ਦਿਲਜੀਤ ਦੋਸਾਂਝ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਕਰ ਰਹੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਕਾਲਾਬਾਜ਼ਾਰੀ 'ਚ ਸ਼ਾਮਲ ਗ੍ਰਿਫ਼ਤਾਰ ਦੋਵੇਂ ਮੁਲਜ਼ਮਾਂ ਨੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਆਨਲਾਈਨ ਖਰੀਦੀਆਂ ਸਨ ਅਤੇ ਫਿਰ ਉਨ੍ਹਾਂ ਨੂੰ 10,000 ਰੁਪਏ ਤੱਕ ਵੇਚ ਰਹੇ ਸਨ।
ਇਹ ਵੀ ਪੜ੍ਹੋ- ਮਰਹੂਮ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ, ਦੋਸਤ 'ਤੇ ਹੀ ਦਰਜ ਕਰਵਾ 'ਤੀ FIR
ANI ਨਾਲ ਗੱਲ ਕਰਦੇ ਹੋਏ DCP ਰਾਜੇਸ਼ ਤ੍ਰਿਪਾਠੀ ਨੇ ਕਿਹਾ- ਕ੍ਰਾਈਮ ਬ੍ਰਾਂਚ ਦਿਲਜੀਤ ਦੋਸਾਂਝ ਦੇ ਕੰਸਰਟ ਟਿਕਟਾਂ ਦੀ ਕਾਲਾਬਾਜ਼ਾਰੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਸਾਨੂੰ ਸੂਚਨਾ ਮਿਲੀ ਹੈ ਕਿ ਇਸ 'ਚ 2 ਲੋਕ ਸ਼ਾਮਲ ਹਨ। ਉਨ੍ਹਾਂ ਨੇ ਆਨਲਾਈਨ ਟਿਕਟਾਂ ਖਰੀਦੀਆਂ ਹਨ ਅਤੇ ਹੁਣ ਇਨ੍ਹਾਂ ਨੂੰ ਬਲੈਕ 'ਚ ਦੁੱਗਣੀ ਕੀਮਤ 'ਤੇ ਵੇਚ ਰਹੇ ਹਨ। ਅਸੀਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਸੀਂ ਕੁੱਲ 5 ਟਿਕਟਾਂ ਬਰਾਮਦ ਕੀਤੀਆਂ ਹਨ। ਉਹ 4,000 ਤੋਂ 5,000 ਰੁਪਏ ਦੀਆਂ ਟਿਕਟਾਂ 10,000 ਰੁਪਏ 'ਚ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e