ਪੰਜਾਬੀ ਅਦਾਕਾਰਾ ਬਣੀ 2024 ਦੀ ਰਾਣੀ, ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦੇ ਕੀਤਾ ਪਾਲੀਵੁੱਡ 'ਤੇ ਰਾਜ
Friday, Dec 20, 2024 - 03:29 PM (IST)
ਐਂਟਰਟੇਨਮੈਂਟ ਡੈਸਕ : 2024 ਹੁਣ ਆਪਣੇ ਅੰਤ ਵੱਲ ਵੱਧ ਰਿਹਾ ਹੈ, ਕੁਝ ਹੀ ਦਿਨਾਂ ਮਗਰੋਂ ਅਸੀਂ ਨਵੇਂ ਸਾਲ 'ਚ ਐਂਟਰੀ ਕਰ ਜਾਵਾਂਗੇ। ਹੁਣ ਇੱਥੇ ਅਸੀਂ ਤੁਹਾਡੇ ਲਈ ਬੀਤੇ ਸਾਲ ਦਾ ਪੂਰਾ ਲੇਖ-ਜੋਖਾ ਲੈ ਕੇ ਆਏ ਹਾਂ, ਜਿਸ 'ਚ ਅਸੀਂ ਇਸ ਸਾਲ ਪੰਜਾਬੀ ਸਿਨੇਮਾ ਨੂੰ ਆਪਣੇ ਨਾਂ ਲਵਾਉਣ ਵਾਲੀ ਨੀਰੂ ਬਾਜਵਾ ਬਾਰੇ ਗੱਲ ਕਰਾਂਗੇ।
ਦੱਸ ਦਈਏ ਕਿ ਇਸ ਸਾਲ ਨੀਰੂ ਬਾਜਵਾ ਦੀਆਂ 3 ਫ਼ਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ 'ਚ ਸਤਿੰਦਰ ਸਰਤਾਜ ਨਾਲ 'ਸ਼ਾਇਰ', ਦਿਲਜੀਤ ਦੋਸਾਂਝ ਨਾਲ 'ਜੱਟ ਐਂਡ ਜੂਲੀਅਟ 3' ਅਤੇ ਅੰਮ੍ਰਿਤ ਮਾਨ-ਜੱਸ ਬਾਜਵਾ ਨਾਲ 'ਸ਼ੁਕਰਾਨਾ'। ਹਸੀਨਾ ਦੀਆਂ ਇੰਨ੍ਹਾਂ ਤਿੰਨਾਂ ਫ਼ਿਲਮਾਂ ਨੇ ਪੰਜਾਬੀ ਸਿਨੇਮਾ 'ਤੇ ਸ਼ਾਨਦਾਰ ਕਮਾਈ ਕੀਤੀ। ਫ਼ਿਲਮਾਂ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਹੀ ਪਿਆਰ ਮਿਲਿਆ।
ਸ਼ਾਇਰ
19 ਅਪ੍ਰੈਲ 2024 ਨੂੰ ਰਿਲੀਜ਼ ਹੋਈ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫ਼ਿਲਮ 'ਸ਼ਾਇਰ' ਨੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਕਾਫੀ ਖਿੱਚਿਆ। ਹਾਲ ਹੀ 'ਚ ਇਸ ਫ਼ਿਲਮ ਨੂੰ ਪਾਕਿਸਤਾਨ 'ਚ ਵੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ, ਗੀਤ ਅਤੇ ਸ਼ਾਇਰੀ ਨੇ ਸਰੋਤਿਆਂ ਨੂੰ ਇੱਕ ਵੱਖਰਾ ਅਨੁਭਵ ਦਿੱਤਾ। ਫ਼ਿਲਮ ਨੇ ਕਾਫੀ ਚੰਗੀ ਕਮਾਈ।
ਜੱਟ ਐਂਡ ਜੂਲੀਅਟ 3
28 ਜੂਨ 2024 ਨੂੰ ਰਿਲੀਜ਼ ਹੋਈ ਕਾਮੇਡੀ ਫ਼ਿਲਮ 'ਜੱਟ ਐਂਡ ਜੂਲੀਅਟ 3' ਨੇ ਪੰਜਾਬੀ ਸਿਨੇਮਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਪਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਫ਼ਿਲਮ ਬਣ ਗਈ, ਜਗਜੀਤ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਇਸ ਫ਼ਿਲਮ 'ਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਫ਼ਿਲਮ ਨੇ 107 ਕਰੋੜ ਦੀ ਕਮਾਈ ਕੀਤੀ।
ਸ਼ੁਕਰਾਨਾ
ਸਾਲ 'ਤੇ ਅੰਤਿਮ ਪੜ੍ਹਾਅ 'ਤੇ ਪਾਲੀਵੁੱਡ ਦੀ ਹਸੀਨਾ ਦੀ ਫ਼ਿਲਮ 'ਸ਼ੁਕਰਾਨਾ' ਰਿਲੀਜ਼ ਹੋਈ, ਜਿਸ 'ਚ ਅਦਾਕਾਰਾ ਨਾਲ ਅੰਮ੍ਰਿ੍ਤ ਮਾਨ ਅਤੇ ਜੱਸ ਬਾਜਵਾ ਨੇ ਸ਼ਾਨਦਾਰ ਕਿਰਦਾਰ ਨਿਭਾਇਆ। 27 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਦੇ ਗੀਤਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਅਤੇ ਫ਼ਿਲਮ ਦੀ ਕਹਾਣੀ ਨੂੰ ਵੀ ਸਿਨੇਮਾ ਪ੍ਰੇਮੀਆਂ ਨੇ ਕਾਫੀ ਪਿਆਰ ਦਿੱਤਾ।
ਨੀਰੂ ਬਾਜਵਾ ਦੀਆਂ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀਆਂ ਫ਼ਿਲਮਾਂ
ਇਸ ਸਾਲ ਤਿੰਨ ਹਿੱਟ ਫ਼ਿਲਮਾਂ ਆਪਣੇ ਨਾਂ ਕਰ ਚੁੱਕੀ ਨੀਰੂ ਬਾਜਵਾ ਅਗਲੇ ਸਾਲ ਵੀ ਕਈ ਫ਼ਿਲਮਾਂ ਦੀ ਤਿਆਰੀ ਕਰ ਰਹੀ ਹੈ, ਜਿਸ 'ਚ ਇੱਕ ਬਾਲੀਵੁੱਡ ਫ਼ਿਲਮ ਵੀ ਸ਼ਾਮਲ ਹੈ, ਅਦਾਕਾਰਾ ਇੰਨੀ ਦਿਨੀਂ ਕਈ ਫ਼ਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ, ਜਿਸ 'ਚ 'ਮਧਾਣੀਆਂ', 'ਫੁੱਫੇ ਕੁੱਟਣੀਆਂ' ਅਤੇ 'ਵਾਹ ਨੀ ਪੰਜਾਬਣੇ' ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8