ਐਮੀ ਵਿਰਕ ਦੀ ਗੱਡੀ ਦਾ ਵੀ ਕੱਟਿਆ ਗਿਆ ਚਲਾਨ, ਜਾਣੋ ਕਿੱਥੇ ਤੇ ਕਿਵੇਂ ਕਰ ਗਿਆ ਗਲਤੀ?
Wednesday, Dec 18, 2024 - 01:22 PM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਨੂੰ ਲੈ ਖ਼ਾਸ ਖਬਰ ਸਾਹਮਣੇ ਆ ਰਹੀ ਹੈ। ਐਮੀ ਵਿਰਕ ਵੱਲੋਂ ਚਲਾਏ ਜਾ ਰਹੇ ਵਾਹਨ ਦਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੀਤਾ ਗਿਆ। ਇਹ ਚਲਾਨ ਟੀ. ਡੀ. ਆਈ. ਸਿਟੀ ਕੋਲ ਕੱਟਿਆ ਗਿਆ। ਜਦੋਂ ਚਲਾਨ ਪੇਸ਼ ਕੀਤਾ ਗਿਆ ਤਾਂ ਐਮੀ ਵਿਰਕ ਕਾਰ 'ਚ ਨਹੀਂ ਸਨ। ਗੱਡੀ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਚਲਾ ਰਹੇ ਸਨ, ਜਿਸ ਗੱਡੀ ਦਾ ਚਲਾਨ ਜਾਰੀ ਕੀਤਾ ਗਿਆ ਸੀ, ਉਹ ਇਨੋਵਾ ਕ੍ਰਿਸਟਾ ਐਮੀ ਵਿਰਕ ਦੀ ਸੁਰੱਖਿਆ ਹੇਠ ਚਲਾਈ ਜਾਂਦੀ ਹੈ।
ਕਿਉਂ ਹੋਇਆ ਚਲਾਨ
ਟੀ. ਡੀ. ਆਈ. ਸਿਟੀ ਨੇੜੇ ਨਾਕੇ ’ਤੇ ਟ੍ਰੈਫਿਕ ਇੰਚਾਰਜ ਗੁਰਮਨ ਬੀਰ ਸਿੰਘ ਗਿੱਲ ਨੇ ਗੱਡੀ ’ਤੇ ਨੀਲੀਆਂ ਤੇ ਲਾਲ ਬੱਤੀਆਂ ਦੇਖ ਕੇ ਗੱਡੀ ਨੂੰ ਰੋਕ ਲਿਆ। ਇਸ ਤੋਂ ਬਾਅਦ ਉਸ ਤੋਂ ਪੂਰੀ ਜਾਣਕਾਰੀ ਮੰਗੀ ਗਈ ਪਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਟਰੈਫਿਕ ਇੰਚਾਰਜ ਨੇ ਵਾਹਨ ਦਾ ਚਲਾਨ ਕੱਟ ਦਿੱਤਾ।
ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਸ਼ੋਅ ਨਹੀਂ ਕਰਨਗੇ ਸਤਿੰਦਰ ਸਰਤਾਜ'! ਜਾਣੋ ਕਾਰਨ
ਜਾਣੋ ਬੱਤੀਆਂ ਨੂੰ ਲੈ ਕੀ ਹਨ ਨਿਯਮ :-
ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਅਨੁਸਾਰ, ਕਿਸੇ ਵੀ ਪ੍ਰਾਈਵੇਟ ਮੋਟਰ ਵਾਹਨ ਨੂੰ ਬਹੁਰੰਗੀਆਂ ਲਾਲ, ਨੀਲੀਆਂ ਅਤੇ ਚਿੱਟੀਆਂ ਲਾਈਟਾਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੈ। ਇੰਨਾ ਹੀ ਨਹੀਂ ਸਰਕਾਰੀ ਗੱਡੀ 'ਚ ਕੋਈ ਅਧਿਕਾਰੀ ਨਾ ਹੋਣ 'ਤੇ ਵੀ ਲਾਲ ਅਤੇ ਨੀਲੀਆਂ ਬੱਤੀਆਂ ਨੂੰ ਛੱਕ ਕੇ ਰੱਖੀਆਂ ਜਾਂਦਾ ਹੈ। ਇਸ ਦੇ ਨਾਲ ਹੀ ਲਾਲ ਜਾਂ ਨੀਲੀ ਬੱਤੀਆਂ ਦੀ ਅਣਅਧਿਕਾਰਤ ਵਰਤੋਂ 'ਤੇ ਟਰਾਂਸਪੋਰਟ ਵਿਭਾਗ ਵੱਲੋਂ ਮੋਟਰ ਵਹੀਕਲ ਐਕਟ 1988 ਦੀ ਧਾਰਾ 177 ਤਹਿਤ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਮਨਕੀਰਤ ਔਲਖ ਦਾ ਵੀ ਕੱਟਿਆ ਗਿਆ ਸੀ ਚਲਾਨ
ਇਸ ਤੋਂ ਪਹਿਲਾਂ ਨਵੰਬਰ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਲੈਂਡ ਕਰੂਜ਼ਰ ਗੱਡੀ ਦਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੀਤਾ ਗਿਆ ਸੀ। ਹੂਟਰ ਅਤੇ ਬਲੈਕ ਫ਼ਿਲਮ ਚਲਾਉਣ ਦੀ ਇਜਾਜ਼ਤ ਨਾ ਦੇਣ ਕਾਰਨ ਉਸ ਦੀ ਕਾਰ ਦਾ ਚਲਾਨ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ- ਰੈਪਰ ਬਾਦਸ਼ਾਹ ਦਾ ਕੱਟਿਆ ਗਿਆ ਚਲਾਨ, ਜਾਣੋ ਮਾਮਲਾ
ਬਾਦਸ਼ਾਹ ਦਾ ਵੀ ਕੱਟਿਆ ਚਲਾਨ
ਗਾਇਕ ਬਾਦਸ਼ਾਹ ਨੂੰ ਗਲਤ ਸਾਈਡ 'ਤੇ ਗੱਡੀ ਚਲਾਉਣਾ ਮਹਿੰਗਾ ਪੈ ਗਿਆ। ਦਰਅਸਲ, ਗੁਰੂਗ੍ਰਾਮ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਰੈਪਰ ਗਾਇਕ ਦਾ ਚਲਾਨ ਕੱਟਿਆ ਹੈ। ਬਾਦਸ਼ਾਹ ਇਕ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਏ ਸਨ। ਜਿਸ ਕਾਰ 'ਚ ਬਾਦਸ਼ਾਹ ਸਫ਼ਰ ਕਰ ਰਿਹਾ ਸੀ, ਉਹ ਗਲਤ ਸਾਈਡ ਤੋਂ ਜਾ ਰਿਹਾ ਸੀ। ਇਸ ਤੋਂ ਬਾਅਦ ਟਰੈਫਿਕ ਪੁਲਸ ਨੇ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਵੀ ਕੱਟਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।