ਕਰਨ ਔਜਲਾ ਦੇ ਕੰਸਰਟ ’ਚ ਹੰਗਾਮਾ ਕਰਨ ਦੇ ਦੋਸ਼ ’ਚ 4 ਡਾਕਟਰ ਗ੍ਰਿਫਤਾਰ
Thursday, Dec 19, 2024 - 10:02 AM (IST)
ਮੁੰਬਈ- ਪੰਜਾਬੀ ਗਾਇਕ ਕਰਨ ਔਜਲਾ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਸ ਨੇ ਬਹੁਤ ਸਾਰੇ ਹਿੱਟ ਗੀਤ ਪਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ। ਉਸ ਦੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਬਹੁਤ ਸਾਰੇ ਫੈਨ ਹਨ। ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ। ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਹ ਦੇਸ਼ ਭਰ 'ਚ ਮਿਊਜ਼ਿਕ ਕੰਸਰਟ ਕਰ ਰਹੇ ਹਨ, ਜਿੱਥੇ ਉਨ੍ਹਾਂ ਦੇ ਫੈਨਸ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਔਜਲਾ ਦੇ ਕੰਸਰਟ 'ਚ ਸ਼ਾਮਲ ਹੋਣ ਲਈ ਦਰਸ਼ਕਾਂ ਦੀ ਭਾਰੀ ਭੀੜ ਜੁਟ ਰਹੀ ਹੈ। ਇਸ ਦੌਰਾਨ ਕਈ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਗਾਇਕ ਦੇ ਇਸ ਕੰਸਰਟ ਵਿੱਚ ਪੁਲਸ ਨਾਲ ਹੱਥੋਪਾਈ ਦੇ ਆਰੋਪ ‘ਚ 4 ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ 'ਤੇ ਡਿੱਗੀ ਗਾਜ਼, ਚੰਡੀਗੜ੍ਹ ਕੰਸਰਟ ਨੂੰ ਲੈ ਕੇ ਨੋਟਿਸ ਜਾਰੀ
ਕੀ ਹੈ ਮਾਮਲਾ?
ਮਾਮਲੇ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੇ ਕੰਸਰਟ ਵਿੱਚ 4 ਡਾਕਟਰਾਂ ਨੇ ਐਗਜ਼ਿਟ ਗੇਟ ਤੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰਾਂ ਨੇ ਪੁਲਸ ਨਾਲ ਬਦਸਲੂਕੀ ਕੀਤੀ। ਪੁਲਿਸ ਵਾਲਆਂ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ। ਇਨ੍ਹਾਂ ਵਿੱਚੋਂ ਇੱਕ ਡਾਕਟਰ ਐਨ.ਐਸ.ਜੀ. ਦਾ ਮੈਂਬਰ ਸੀ। ਇਸ ਮਾਮਲੇ ਵਿੱਚ ਪੁਲਸ ਨੇ ਚਾਰੋਂ ਡਾਕਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਇੰਚਾਰਜ ਦੀ ਸ਼ਿਕਾਇਤ ਤੇ ਪੁਲਸ ਕੋਲ ਕੇਸ ਵੀ ਦਰਜ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਫਿਲਹਾਲ ਚਾਰਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।