ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਨਵੇਂ ਡਰਾਮਾ ਚੈੱਨਲ ਦਾ ਐਲਾਨ
Saturday, Dec 07, 2024 - 09:51 AM (IST)
ਜਲੰਧਰ- ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰਾ ਅਤੇ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਨਿਰਮਾਤਰੀ ਦੇ ਰੂਪ ਵਿੱਚ ਨਿਵੇਕਲੀ ਅਤੇ ਉੱਚ-ਕੋਟੀ ਪਛਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਸਟਾਰ-ਅਦਾਕਾਰਾ ਸਰਗੁਣ ਮਹਿਤਾ, ਜਿਨ੍ਹਾਂ ਵੱਲੋਂ ਅਪਣੇ ਪਤੀ ਰਵੀ ਦੂਬੇ ਸਮੇਤ ਆਪਣੇ ਪ੍ਰੋਡੋਕਸ਼ਨ ਹਾਊਸ ਨੂੰ ਹੋਰ ਵਿਸਥਾਰ ਦਿੰਦਿਆਂ ਡਰਾਮਾ ਚੈੱਨਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਰਸਮੀ ਸ਼ੁਰੂਆਤ ਜਲਦ ਇਸ ਉਪਰ ਪ੍ਰਸਾਰਿਤ ਹੋਣ ਜਾ ਰਹੇ ਇੱਕ ਵੱਡੇ ਸ਼ੋਅ 'ਦਿਲ ਕੋ ਰਫ਼ੂ ਕਰ ਲੇ' ਦੀ ਗ੍ਰੈਂਡ ਲਾਂਚਿੰਗ ਨਾਲ ਕੀਤੀ ਜਾਵੇਗੀ।'ਡ੍ਰੀਮੀਆਤਾ ਡਰਾਮਾ' ਦੇ ਰੂਪ ਵਿੱਚ ਸਾਹਮਣੇ ਲਿਆਂਦੇ ਜਾ ਰਹੇ ਉਕਤ ਚੈੱਨਲ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਜਾਰੀ ਕਰਦਿਆਂ ਉਕਤ ਜੋੜੇ ਨੇ ਦੱਸਿਆ ਕਿ ਪਰਿਵਾਰਕ ਮਨੋਰੰਜਨ ਨੂੰ ਨਵੇਂ ਅਯਾਮ ਦੇਣ ਲਈ ਵਜ਼ੂਦ ਵਿੱਚ ਲਿਆਂਦੇ ਗਏ ਇਸ ਉਪਰ ਟੀਵੀ ਸੀਰੀਜ਼ ਤੋਂ ਇਲਾਵਾ ਸੰਗੀਤਕ ਵੀਡੀਓ ਅਤੇ ਫੀਚਰ ਫਿਲਮਾਂ ਸਮੇਤ ਕਈ ਤਰ੍ਹਾਂ ਦੀ ਮਿਆਰੀ ਸਮੱਗਰੀ ਆਉਣ ਵਾਲੇ ਦਿਨਾਂ ਵਿੱਚ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ-ਦਿਲਜੀਤ ਦੇ ਸ਼ੋਅ 'ਚ ਭੰਗੜਾ ਪਾਉਂਦੀ ਨਜ਼ਰ ਆਈ ਦੀਪਿਕਾ ਪਾਦੂਕੋਣ, ਵੀਡੀਓ ਵਾਇਰਲ
ਕਲਰਜ਼ ਚੈੱਨਲ ਲਈ 'ਉਡਾਰੀਆਂ', 'ਜਨੂੰਨੀਅਤ', 'ਸਵਰਨ ਘਰ' ਅਤੇ 'ਬਾਦਲੋਂ ਪੇ ਪਾਂਵ ਹੈ' ਜਿਹੇ ਕਈ ਬਿਹਤਰੀਨ ਅਤੇ ਬੇਹੱਦ ਪਾਪੂਲਰ ਸ਼ੋਅਜ਼ ਦਾ ਨਿਰਮਾਣ ਕਰ ਚੁੱਕੇ ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਉਕਤ ਨਵੇਂ ਪਲੇਟਫ਼ਾਰਮ ਉਪਰ ਪ੍ਰਸਾਰਿਤ ਹੋਣ ਜਾ ਰਹੇ ਇਸ ਪਹਿਲੇ ਸ਼ੋਅ ਵਿੱਚ ਦੋ ਚਰਚਿਤ ਚਿਹਰੇ ਆਇਸ਼ਾ ਖਾਨ ਅਤੇ ਕਰਨ ਵੀ ਗਰੋਵਰ ਲੀਡ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿਨ੍ਹਾਂ ਦੋਹਾਂ ਦੀ ਖੂਬਸੂਰਤ ਜੋੜੀ ਨੂੰ ਲੈ ਕੇ ਇਸ ਸ਼ੋਸ਼ਲ ਪਲੇਟਫ਼ਾਰਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਲਗਾਤਾਰ ਵੱਧਦੀ ਜਾ ਰਹੀ ਹੈ।
ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਜਾ ਰਹੇ ਉਕਤ ਸ਼ੋਅ ਦਾ ਲੇਖਨ ਅਤੇ ਨਿਰਦੇਸ਼ਨ ਰਵੀ ਦੂਬੇ ਵੱਲੋਂ ਕੀਤਾ ਗਿਆ ਹੈ, ਜੋ ਬਤੌਰ ਡਾਇਰੈਕਟਰ ਆਪਣੇ ਇਸ ਡਾਇਰੈਕਟੋਰੀਅਲ ਸ਼ੋਅ ਨਾਲ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।