ਗਾਇਕ ਜੀ ਖਾਨ ਦੇ ਇਸ ਮਿਊਜ਼ਿਕ ਵੀਡੀਓ ''ਚ ਨਜ਼ਰ ਆਵੇਗੀ ਮਾਹੀ ਸ਼ਰਮਾ

Wednesday, Nov 20, 2024 - 12:02 PM (IST)

ਗਾਇਕ ਜੀ ਖਾਨ ਦੇ ਇਸ ਮਿਊਜ਼ਿਕ ਵੀਡੀਓ ''ਚ ਨਜ਼ਰ ਆਵੇਗੀ ਮਾਹੀ ਸ਼ਰਮਾ

ਜਲੰਧਰ- ਪੰਜਾਬੀ ਸੰਗੀਤ ਜਗਤ ਦੇ ਮਸ਼ਹਰ ਗਾਇਕ ਜੀ ਖਾਨ ਅਪਣਾ ਨਵਾਂ ਗਾਣਾ 'ਜਾਲੀ ਨੋਟ' ਲੈ ਕੇ ਆਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਮਾਹੀ ਸ਼ਰਮਾ ਵੱਲੋਂ ਫੀਚਰਿੰਗ ਕੀਤੀ ਗਈ ਹੈ, ਜਿਨ੍ਹਾਂ ਦੋਹਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸੱਜਿਆ ਇਹ ਗੀਤ ਜਲਦ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।'ਮਿਊਜ਼ਿਕ ਟਾਈਮ ਪ੍ਰੋਡੋਕਸ਼ਨ' ਵੱਲੋਂ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕਰ ਦਿੱਤੇ ਜਾ ਰਹੇ ਇਸ ਗੀਤ ਨੂੰ ਆਵਾਜ਼ਾਂ ਜੀ ਖਾਨ ਅਤੇ ਗੁਰਲੇਜ਼ ਅਖਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦ ਕਿ ਇਸ ਦਾ ਸੰਗੀਤ ਜੱਸੀ ਐਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਇਹ ਵੀ ਪੜ੍ਹੋ- ਇਸ ਮਸ਼ਹੂਰ ਹਸਤੀ ਦਾ ਹੋਇਆ ਦਿਹਾਂਤ, 5 ਵੀਂ ਮੰਜ਼ਿਲ ਤੋਂ ਡਿੱਗਿਆ ਇਹ ਸਟਾਰ

ਸੰਗੀਤ ਨਿਰਮਾਤਾਵਾਂ ਭਾਰਤੀ ਪਰਾਸ਼ਰ ਅਤੇ ਸੁਨੈਨਾ ਠਾਕਰ ਵੱਲੋਂ ਪੂਰੀ ਸੱਜਧੱਜ ਨਾਲ ਸਾਹਮਣੇ ਲਿਆਂਦੇ ਜਾ ਰਹੇ ਉਕਤ ਬੀਟ ਸੌਂਗ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ, ਜਦ ਕਿ ਇਸ ਪ੍ਰੋਜੈਕਟ ਦੇ ਸੰਯੋਜਨਕਰਤਾ ਦੀ ਜ਼ਿੰਮੇਵਾਰੀ ਜਗਮੀਤ ਸਿਰਘ ਵੱਲੋਂ ਅੰਜਾਮ ਦਿੱਤੀ ਗਈ ਹੈ, ਜਿਨ੍ਹਾਂ ਦੁਆਰਾ ਪ੍ਰਭਾਵੀ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਉਕਤ ਦੋਗਾਣਾ ਗੀਤ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਮਲਪ੍ਰੀਤ ਜੌਨੀ ਦੁਆਰਾ ਕੀਤੀ ਗਈ ਹੈ।

 

 
 
 
 
 
 
 
 
 
 
 
 
 
 
 
 

A post shared by MAAHI SHARMA (@itsmahisharma)

'ਪਿਕਚਰਜ਼ ਹਾਊਸ ਸਟੂਡਿਓਜ਼' ਵੱਲੋਂ ਖੂਬਸੂਰਤ ਮੁਹਾਂਦਰੇ ਵਿੱਚ ਢਾਲੇ ਗਏ ਉਕਤ ਮਿਊਜ਼ਿਕ ਵੀਡੀਓ ਨੂੰ 22 ਨਵੰਬਰ ਨੂੰ ਦਰਸ਼ਕਾਂ ਸਾਹਮਣੇ ਕੀਤਾ ਜਾ ਰਿਹਾ ਹੈ, ਜੋ ਜੀ ਖਾਨ ਦੀ ਹਾਲੀਆਂ ਗਾਇਕੀ ਨੁਹਾਰ ਤੋਂ ਬਿਲਕੁੱਲ ਅਲਹਦਾ ਹੱਟ ਕੇ ਸਿਰਜਿਆ ਗਿਆ ਹੈ, ਜਿਸ ਵਿੱਚ ਇਸ ਬਿਹਤਰੀਨ ਗਾਇਕ ਦਾ ਨਿਵੇਕਲਾ ਗਾਇਨ ਸ਼ੇਡਜ਼ ਅਤੇ ਅੰਦਾਜ਼ ਸੰਗੀਤ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਸੁਣਨ ਅਤੇ ਵੇਖਣ ਨੂੰ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News