ਕੀ ਬਾਦਸ਼ਾਹ- ਹਾਨੀਆ ਆਮਿਰ ਦਾ ਹੈ ਅਫੇਅਰ! ਖੁੱਲ੍ਹਿਆ ਭੇਦ

Saturday, Nov 23, 2024 - 11:44 AM (IST)

ਕੀ ਬਾਦਸ਼ਾਹ- ਹਾਨੀਆ ਆਮਿਰ ਦਾ ਹੈ ਅਫੇਅਰ! ਖੁੱਲ੍ਹਿਆ ਭੇਦ

ਜਲੰਧਰ- ਭਾਰਤ ਦੇ ਮਸ਼ਹੂਰ ਗਾਇਕ ਬਾਦਸ਼ਾਹ ਇਨ੍ਹੀਂ ਦਿਨੀਂ ਹਾਨੀਆ ਆਮਿਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ। ਸੋਸ਼ਲ ਮੀਡੀਆ 'ਤੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਬਾਦਸ਼ਾਹ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਡੇਟ ਕਰ ਰਹੇ ਹਨ। ਦੋਵਾਂ ਦੀਆਂ ਕਈ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਹਾਨੀਆ ਅਕਸਰ ਬਾਦਸ਼ਾਹ ਦੇ ਹਰ ਈਵੈਂਟ 'ਚ ਨਜ਼ਰ ਆਉਂਦੀ ਹੈ। ਇਨ੍ਹਾਂ ਖਬਰਾਂ ਵਿਚਾਲੇ ਬਾਦਸ਼ਾਹ ਨੇ ਹੁਣ ਹਾਨੀਆ ਆਮਿਰ ਨੂੰ ਡੇਟ ਕਰਨ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ। ਗਾਇਕ ਦੇ ਇਸ ਬਿਆਨ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਜੋ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਉਹ ਸੱਚ ਨਿਕਲਿਆ।

ਇਹ ਵੀ ਪੜ੍ਹੋੋ- ਸ਼ਰਾਬ ਵਾਲੇ ਗੀਤ ਵਿਵਾਦ 'ਤੇ ਦਿਲਜੀਤ ਨੇ ਬਾਲੀਵੁੱਡ 'ਤੇ ਵਿੰਨ੍ਹਿਆ ਨਿਸ਼ਾਨਾ, ਬਾਦਸ਼ਾਹ ਦਾ ਮਿਲਿਆ ਸਾਥ

ਬਾਦਸ਼ਾਹ ਨੇ ਪਹਿਲੀ ਵਾਰ ਹਾਨੀਆ ਆਮਿਰ ਨਾਲ ਰਿਸ਼ਤੇ 'ਤੇ ਤੋੜੀ ਚੁੱਪੀ
ਬਾਦਸ਼ਾਹ ਪਹਿਲਾਂ ਹੀ ਵਿਆਹਿਆ ਹੋਇਆ ਹੈ, ਉਸ ਨੇ ਸਾਲ 2012 'ਚ ਜੈਸਮੀਨ ਮਸੀਹ ਨਾਲ ਵਿਆਹ ਕੀਤਾ ਸੀ। ਦੋਹਾਂ ਦੀ ਇਕ ਧੀ ਵੀ ਹੈ ਪਰ ਉਨ੍ਹਾਂ ਦਾ ਰਿਸ਼ਤਾ 2020 'ਚ ਖਤਮ ਹੋ ਗਿਆ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਬਾਦਸ਼ਾਹ ਦੀ ਜ਼ਿੰਦਗੀ 'ਚ ਪਿਆਰ ਨੇ ਦਸਤਕ ਦੇ ਦਿੱਤੀ ਹੈ। ਉਹ ਕੋਈ ਹੋਰ ਨਹੀਂ ਸਗੋਂ ਹਾਨੀਆ ਆਮਿਰ ਹੈ। ਹੁਣ ਬਾਦਸ਼ਾਹ ਨੇ ਵੀ ਸਪਸ਼ਟ ਕਰ ਦਿੱਤਾ ਹੈ। ਬਾਦਸ਼ਾਹ ਨੇ ਇਕ ਮੰਚ 'ਤੇ ਹਾਨੀਆ ਆਮਿਰ ਅਤੇ ਉਨ੍ਹਾਂ ਦੇ ਰਿਸ਼ਤੇ ਬਾਰੇ ਗੱਲ ਕੀਤੀ। ਉਸ ਨੇ ਦੱਸਿਆ, “ਹਾਨੀਆ ਮੇਰੀ ਬਹੁਤ ਚੰਗੀ ਦੋਸਤ ਹੈ ਅਤੇ ਸਾਡੇ ਬਹੁਤ ਵਧੀਆ ਸਬੰਧ ਵੀ ਹੈ। ਜਦੋਂ ਵੀ ਅਸੀਂ ਮਿਲਦੇ ਹਾਂ ਤਾਂ ਅਸੀਂ ਬਹੁਤ ਮਸਤੀ ਕਰਦੇ ਹਾਂ ਅਤੇ ਬੱਸ ਉਹ ਆਪਣੀ ਜਿੰਦਗੀ ਵਿੱਚ ਖੁਸ਼ ਹੈ ਅਤੇ ਮੈਂ ਆਪਣੀ ਜਿੰਦਗੀ ਵਿੱਚ ਖੁਸ਼ ਹਾਂ। ਸਾਡਾ ਸਮੀਕਰਨ ਬਹੁਤ ਵਧੀਆ ਹੈ ਪਰ ਲੋਕ ਹਮੇਸ਼ਾ ਇਸ ਨੂੰ ਗਲਤ ਸਮਝਦੇ ਹਨ ਅਤੇ ਇਹ ਦੇਖਦੇ ਹਨ ਕਿ ਉਹ ਕੀ ਮੰਨਣਾ ਚਾਹੁੰਦੇ ਹਨ। ਇਸ ਬਿਆਨ ਤੋਂ ਬਾਅਦ ਬਾਦਸ਼ਾਹ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ, ਕਿਉਂਕਿ ਉਨ੍ਹਾਂ ਨੂੰ ਅਜੇ ਵੀ ਲੱਗਦਾ ਹੈ ਕਿ ਹਾਨੀਆ ਆਮਿਰ ਅਤੇ ਬਾਦਸ਼ਾਹ ਵਿਚਾਲੇ ਦੋਸਤੀ ਤੋਂ ਇਲਾਵਾ ਜ਼ਰੂਰ ਕੁਝ ਹੋਰ ਹੈ। ਜਿਸ ਨੂੰ ਉਹ ਫਿਲਹਾਲ ਸਾਂਝਾ ਨਹੀਂ ਕਰਨਾ ਚਾਹੁੰਦਾ।

ਇਹ ਵੀ ਪੜ੍ਹੋੋ- Neha Bhasin ਦੀ ਬੀਮਾਰੀ ਨੇ ਕੀਤੀ ਬੁਰੀ ਹਾਲਤ

ਹਾਨੀਆ ਨੇ ਇੰਸਟਾਗ੍ਰਾਮ 'ਤੇ ਬਾਦਸ਼ਾਹ ਨਾਲ ਸਟੋਰੀ ਪੋਸਟ ਕੀਤੀ 
ਹਾਨੀਆ ਆਮਿਰ ਅਕਸਰ ਆਪਣੀਆਂ ਅਤੇ ਬਾਦਸ਼ਾਹ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਬਾਦਸ਼ਾਹ ਦੇ ਕੈਨੇਡੀਅਨ ਕੰਸਰਟ 'ਚ ਉਨ੍ਹਾਂ ਨੇ ਹਾਨੀਆ ਨੂੰ ਸਾਰਿਆਂ ਦੇ ਸਾਹਮਣੇ ਗਲੇ ਲਗਾਇਆ। ਦੋਵੇਂ ਜ਼ਿਆਦਾਤਰ ਆਪਣੇ-ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ-ਦੂਜੇ ਦੀਆਂ ਤਸਵੀਰਾਂ ਪੋਸਟ ਕਰਦੇ ਹਨ। ਹਾਨੀਆ ਹਰ ਉਸ ਕੰਸਰਟ 'ਚ ਮੌਜੂਦ ਰਹਿੰਦੀ ਹੈ ਜਿੱਥੇ ਬਾਦਸ਼ਾਹ ਪਰਫਾਰਮ ਕਰ ਰਿਹਾ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਯੂਜ਼ਰਸ ਬਾਦਸ਼ਾਹ ਅਤੇ ਹਾਨੀਆ ਦੇ ਰਿਸ਼ਤੇ ਨੂੰ ਦੋਸਤੀ ਤੋਂ ਜ਼ਿਆਦਾ ਦੇਖਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News