ਰੈਪਰ ਬਾਦਸ਼ਾਹ ਦਾ ਕੱਟਿਆ ਗਿਆ ਚਲਾਨ, ਜਾਣੋ ਮਾਮਲਾ
Tuesday, Dec 17, 2024 - 10:42 AM (IST)
ਜਲੰਧਰ- ਗਾਇਕ ਬਾਦਸ਼ਾਹ ਨੂੰ ਗਲਤ ਸਾਈਡ 'ਤੇ ਗੱਡੀ ਚਲਾਉਣਾ ਮਹਿੰਗਾ ਪੈ ਗਿਆ। ਦਰਅਸਲ, ਗੁਰੂਗ੍ਰਾਮ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਰੈਪਰ ਗਾਇਕ ਦਾ ਚਲਾਨ ਕੱਟਿਆ ਹੈ। ਬਾਦਸ਼ਾਹ ਇਕ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਏ ਸਨ। ਜਿਸ ਕਾਰ ਵਿੱਚ ਬਾਦਸ਼ਾਹ ਸਫਰ ਕਰ ਰਿਹਾ ਸੀ, ਉਹ ਗਲਤ ਸਾਈਡ ਤੋਂ ਜਾ ਰਿਹਾ ਸੀ। ਜਿਸ ਤੋਂ ਬਾਅਦ ਟਰੈਫਿਕ ਪੁਲਸ ਨੇ ਬਾਦਸ਼ਾਹ ਦਾ ਚਲਾਨ ਵੀ ਕੱਟਿਆ।
ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਸ਼ੋਅ ਨਹੀਂ ਕਰਨਗੇ ਸਤਿੰਦਰ ਸਰਤਾਜ'! ਜਾਣੋ ਕਾਰਨ
ਟਰੈਫਿਕ ਪੁਲਸ ਨੇ ਬਾਦਸ਼ਾਹ ਕੱਟਿਆ ਵੱਡਾ ਚਲਾਨ
ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਗੁਰੂਗ੍ਰਾਮ ਦੇ ਸੈਕਟਰ 68 ਸਥਿਤ ਏਰੀਆ ਮਾਲ 'ਚ ਆਯੋਜਿਤ ਕਰਨ ਔਜਲਾ ਦੇ ਕੰਸਰਟ 'ਚ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਕਾਲੇ ਰੰਗ ਦੀ ਥਾਰ ਕਾਰ 'ਚ ਗੁਰੂਗ੍ਰਾਮ ਪਹੁੰਚੇ ਸਨ। ਇਹ ਗੱਡੀ ਪਾਣੀਪਤ ਦੇ ਇਕ ਨੌਜਵਾਨ ਦੇ ਨਾਂ 'ਤੇ ਰਜਿਸਟਰਡ ਹੈ। ਜਦੋਂ ਲੋਕਾਂ ਨੇ ਬਾਦਸ਼ਾਹ ਦੀ ਕਾਰ ਨੂੰ ਗਲਤ ਸਾਈਡ 'ਤੇ ਚਲਾਉਣ 'ਤੇ ਸਵਾਲ ਉਠਾਏ ਤਾਂ ਪੁਲਸ ਵੀ ਹਰਕਤ 'ਚ ਆ ਗਈ ਅਤੇ ਟ੍ਰੈਫਿਕ ਨਿਯਮ ਤੋੜਨ 'ਤੇ ਰੈਪਰ-ਗਾਇਕ ਨੂੰ ਜੁਰਮਾਨਾ ਪਾਇਆ।
ਇਹ ਵੀ ਪੜ੍ਹੋ- ਜਗਜੀਤ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪੁੱਜੇ ਗਾਇਕ Jass Bajwa
ਪੁਲਸ ਨੇ ਬਾਦਸ਼ਾਹ 'ਤੇ ਲਗਾਇਆ ਕਿੰਨਾ ਜੁਰਮਾਨਾ?
ਦੱਸ ਦੇਈਏ ਕਿ ਗੁਰੂਗ੍ਰਾਮ ਟਰੈਫਿਕ ਪੁਲਸ ਨੇ ਗਲਤ ਸਾਈਡ 'ਤੇ ਗੱਡੀ ਚਲਾਉਣ ਦੇ ਦੋਸ਼ 'ਚ ਬਾਦਸ਼ਾਹ ਤੋਂ ਵੱਡਾ ਚਲਾਨ ਕੱਟਿਆ ਹੈ। ਉਸ 'ਤੇ 15,500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਗੁਰੂਗ੍ਰਾਮ ਪੁਲਸ ਨੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜੇ ਵਿੱਚ ਲੈ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।