ਕੀ ਬਾਦਸ਼ਾਹ ਨੇ ਟ੍ਰੈਫਿਕ ਨਿਯਮਾਂ ਨੇ ਕੀਤੀ ਸੀ ਉਲੰਘਣਾ! ਟੀਮ ਨੇ ਦੱਸੀ ਸੱਚਾਈ

Wednesday, Dec 18, 2024 - 10:07 AM (IST)

ਕੀ ਬਾਦਸ਼ਾਹ ਨੇ ਟ੍ਰੈਫਿਕ ਨਿਯਮਾਂ ਨੇ ਕੀਤੀ ਸੀ ਉਲੰਘਣਾ! ਟੀਮ ਨੇ ਦੱਸੀ ਸੱਚਾਈ

ਮੁੰਬਈ- ਰੈਪਰ ਅਤੇ ਗਾਇਕ ਬਾਦਸ਼ਾਹ ਦਿੱਲੀ-ਐਨ.ਸੀ.ਆਰ. 'ਚ ਟ੍ਰੈਫਿਕ ਉਲੰਘਣਾ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰ ਗਏ ਹਨ। ਗੁਰੂਗ੍ਰਾਮ 'ਚ ਕਰਨ ਔਜਲਾ ਦੇ ਸੰਗੀਤ ਸਮਾਰੋਹ ਦੌਰਾਨ ਬਾਦਸ਼ਾਹ ਇੱਕ ਸਰਪ੍ਰਾਈਜ਼ ਗੈਸਟ ਵਜੋਂ ਮੌਜੂਦ ਸਨ। ਇਸ ਦੌਰਾਨ ਰੈਪਰ 'ਤੇ ਟ੍ਰੈਫਿਕ ਨਿਯਮ ਤੋੜਨ ਦਾ ਦੋਸ਼ ਲਗਾਇਆ ਗਿਆ। ਹੁਣ ਬਾਦਸ਼ਾਹ ਦੀ ਟੀਮ ਨੇ ਇਨ੍ਹਾਂ ਦੋਸ਼ਾਂ 'ਤੇ ਆਪਣੀ ਚੁੱਪੀ ਤੋੜੀ ਹੈ। ਇਸ 'ਤੇ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਰੈਪਰ ਦੀ ਟੀਮ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਦੱਸਿਆ ਹੈ। ਆਓ ਤੁਹਾਨੂੰ ਵੀ ਦੱਸੀਏ ਕਿ ਕੀ ਹੈ ਪੂਰਾ ਮਾਮਲਾ?

ਇਹ ਵੀ ਪੜ੍ਹੋ-ਕੰਗਨਾ ਰਣੌਤ ਨੇ ਕਪੂਰ ਫੈਮਿਲੀ 'ਤੇ ਕੱਸਿਆ ਤੰਜ਼, ਕਿਹਾ....

ਦੋਸ਼ਾਂ ਨੂੰ ਦੱਸਿਆ ਝੂਠਾ 
ਬਾਦਸ਼ਾਹ ਦੀ ਟੀਮ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਦੋਸ਼ ਝੂਠੇ ਹਨ। ਕਰਨ ਔਜਲਾ ਵੱਲੋਂ 15 ਦਸੰਬਰ ਨੂੰ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਟ੍ਰੈਫਿਕ ਤੋੜਨ ਦੇ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਬਾਦਸ਼ਾਹ 'ਤੇ ਸੜਕ ਦੇ ਗਲਤ ਸਾਈਡ 'ਤੇ ਗੱਡੀ ਚਲਾ ਕੇ ਨਿਯਮਾਂ ਨੂੰ ਤੋੜਨ ਦਾ ਦੋਸ਼ ਲਗਾਇਆ ਗਿਆ ਸੀ, ਜਦਕਿ ਇਹ ਦੋਸ਼ ਪੂਰੀ ਤਰ੍ਹਾਂ ਨਾਲ ਝੂਠੇ ਹਨ।

ਬਦਨਾਮ ਕਰਨ ਦੀ ਕੀਤੀ ਸਾਜ਼ਿਸ਼
ਟੀਮ ਨੇ ਅੱਗੇ ਲਿਖਿਆ ਕਿ ਸੰਗੀਤ ਸਮਾਰੋਹ ਵਾਲੇ ਦਿਨ ਬਾਦਸ਼ਾਹ ਸਫੈਦ Toyota ਵੇਲਫਾਇਰ 'ਚ ਸਫਰ ਕਰ ਰਿਹਾ ਸੀ। ਇਹ ਗੱਡੀ ਕਿਸੀ ਟਰਾਂਸਪੋਰਟ ਸਰਵਿਸ ਪ੍ਰਾਈਵੇਟ ਲਿਮਟਿਡ ਵੱਲੋਂ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਬਾਦਸ਼ਾਹ ਜਾਂ ਉਨ੍ਹਾਂ ਦੀ ਟੀਮ ਨਾਲ ਸਬੰਧਤ ਕਿਸੇ ਵੀ ਵਾਹਨ 'ਤੇ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ ਹੈ। ਇਹ ਸਿਰਫ ਬਦਨਾਮ ਕਰਨ ਦੀ ਸਾਜਿਸ਼ ਹੈ। ਅਸੀਂ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਾਂ, ਜਲਦੀ ਹੀ ਸੱਚ ਸਭ ਦੇ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, Video ਸਾਂਝੀ ਕਰ ਦੱਸਿਆ ਦਰਦ

ਕੀ ਸੀ ਮਾਮਲਾ?
ਦਰਅਸਲ, ਗੁਰੂਗ੍ਰਾਮ 'ਚ ਕਰਨ ਔਜਲਾ ਦੇ ਕੰਸਰਟ ਦੌਰਾਨ ਰੈਪਰ ਬਾਦਸ਼ਾਹ ਵੀ ਸਰਪ੍ਰਾਈਜ਼ ਗੈਸਟ ਵਜੋਂ ਪਹੁੰਚੇ ਸਨ। ਸ਼ੋਅ ਤੋਂ ਵਾਪਸ ਆਉਂਦੇ ਸਮੇਂ ਬਾਦਸ਼ਾਹ 'ਤੇ ਸੜਕ ਦੇ ਗਲਤ ਪਾਸੇ ਗੱਡੀ ਚਲਾਉਣ, ਉੱਚੀ ਆਵਾਜ਼ 'ਚ ਸੰਗੀਤ ਚਲਾਉਣ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲੱਗੇ ਸਨ। ਜਿਸ ਕਾਰ ਵਿੱਚ ਬਾਦਸ਼ਾਹ ਮਹਿੰਦਰਾ ਥਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਬਾਦਸ਼ਾਹ ਅਤੇ ਉਨ੍ਹਾਂ ਦੀ ਟੀਮ ਨਾਲ ਸਬੰਧਤ ਕਿਸੇ ਵੀ ਵਾਹਨ ਵਿੱਚ ਥਾਰ ਸ਼ਾਮਲ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News