ਏਪੀ ਢਿੱਲੋਂ ਅਤੇ ਦਿਲਜੀਤ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਬਾਦਸ਼ਾਹ ਨੇ ਆਖ਼ੀ ਵੱਡੀ ਗੱਲ

Monday, Dec 23, 2024 - 09:28 AM (IST)

ਏਪੀ ਢਿੱਲੋਂ ਅਤੇ ਦਿਲਜੀਤ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਬਾਦਸ਼ਾਹ ਨੇ ਆਖ਼ੀ ਵੱਡੀ ਗੱਲ

ਮੁੰਬਈ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਵਿਵਾਦ ਨੂੰ ਲੈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋਵੇਂ ਸਿਤਾਰਿਆਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਜਿਸ ਤੋਂ ਬਾਅਦ ਦੋਵਾਂ ਦੇ ਇੱਕ-ਦੂਜੇ ਖਿਲਾਫ਼ ਪੋਸਟਾਂ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਏਪੀ ਢਿੱਲੋਂ ਨੇ ਚੰਡੀਗੜ੍ਹ 'ਚ ਆਪਣੇ ਸ਼ੋਅ ਦੌਰਾਨ ਦਿਲਜੀਤ ਦੋਸਾਂਝ 'ਤੇ ਚੁਟਕੀ ਲਈ। ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵਿਚਾਲੇ ਬਹਿਸ ਵੀ ਛਿੜ ਗਈ ਹੈ।

ਇਹ ਵੀ ਪੜ੍ਹੋ- ਇਨ੍ਹਾਂ ਸੁੰਦਰੀਆਂ ਨੇ ਗੀਤ 'ਕਾਲੀ ਐਕਟਿਵਾ' 'ਤੇ ਲਗਾਏ ਠੁਮਕੇ, ਦੇਖੋ ਵੀਡੀਓ

PunjabKesari

ਦੱਸ ਦੇਈਏ ਕਿ ਇੰਦੌਰ ਸ਼ੋਅ ’ਚ ਦਿਲਜੀਤ ਨੇ ਆਪਣੇ ਦੋ ਭਰਾਵਾਂ ਯਾਨੀ ਕਰਨ ਔਜਲਾ ਅਤੇ ਏਪੀ ਢਿੱਲੋਂ ਦੇ ਭਾਰਤ ’ਚ ਟੂਰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਸੀ। ਇਹ ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਢਿੱਲੋਂ ਨੇ ਆਪਣੇ ਆਖਰੀ ਸੰਗੀਤ ਸਮਾਰੋਹ ਵਿੱਚ ਦਾਅਵਾ ਕੀਤਾ ਕਿ ਦੋਸਾਂਝ ਨੇ ਉਸ ਨੂੰ ਬਲਾਕ ਕੀਤਾ ਸੀ। ਫਿਰ ਦਿਲਜੀਤ ਨੇ ਕਿਹਾ ਕਿ ਉਸ ਨੇ ਕਦੇ ਢਿੱਲੋਂ ਨੂੰ ਬਲਾਕ ਨਹੀਂ ਕੀਤਾ। ਇਸ ਸਭ ਦੇ ਵਿਚਕਾਰ ਹੁਣ ਰੈਪਰ ਬਾਦਸ਼ਾਹ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ।ਏਪੀ ਢਿੱਲੋਂ ਅਤੇ ਦਿਲਜੀਤ ਦੋਸਾਂਝ ਵਿਚਾਲੇ ਟਕਰਾਅ ਦੀਆਂ ਖਬਰਾਂ ਨੇ ਇੰਟਰਨੈੱਟ ‘ਤੇ ਸਨਸਨੀ ਮਚਾ ਦਿੱਤੀ ਹੈ। ਉਨ੍ਹਾਂ ਦੇ ਵਿਵਾਦ ਦੇ ਵਿਚਕਾਰ, ਗਾਇਕ ਅਤੇ ਰੈਪਰ ਬਾਦਸ਼ਾਹ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਲਿਖਿਆ, ‘ਕਿਰਪਾ ਕਰਕੇ ਉਹੀ ਗਲਤੀਆਂ ਨਾ ਕਰੋ ਜੋ ਅਸੀਂ ਕੀਤੀਆਂ ਹਨ। ਸੰਸਾਰ ਸਾਡਾ ਹੈ। ਜਿਵੇਂ ਕਿ ਕਹਿੰਦੇ ਹਨ ਜੇ ਤੁਸੀਂ ਤੇਜ਼ੀ ਨਾਲ ਜਾਣਾ ਚਾਹੁੰਦੇ ਹੋ, ਤਾਂ ਇਕੱਲੇ ਜਾਓ, ਪਰ ਜੇ ਤੁਸੀਂ ਦੂਰ ਜਾਣਾ ਚਾਹੁੰਦੇ ਹੋ, ਤਾਂ ਇਕੱਠੇ ਚੱਲੋ। ਅਸੀਂ ਇਕਜੁੱਟ ਹਾਂ।

ਇਹ ਵੀ ਪੜ੍ਹੋ- ਇਨ੍ਹਾਂ ਸੁੰਦਰੀਆਂ ਨੇ ਗੀਤ 'ਕਾਲੀ ਐਕਟਿਵਾ' 'ਤੇ ਲਗਾਏ ਠੁਮਕੇ, ਦੇਖੋ ਵੀਡੀਓ

ਜ਼ਿਕਰਯੋਗ ਹੈ ਕਿ ਦਿਲਜੀਤ ਗੁਹਾਟੀ ‘ਚ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ਦਾ ਆਖਰੀ ਕੰਸਰਟ ਕਰਨ ਜਾ ਰਹੇ ਹਨ, ਜੋ 29 ਦਸੰਬਰ ਨੂੰ ਹੋਵੇਗਾ। ਏਪੀ ਢਿੱਲੋਂ ਆਪਣੇ ਦਿ ਬਰਾਊਨਪ੍ਰਿੰਟ ਟੂਰ ਲਈ ਸੁਰਖੀਆਂ ਵਿੱਚ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News