ਸ਼ੋਅ ਦਿਲਜੀਤ ਦਾ, ਕਮਾਈ ਕਰ ਗਏ ਚੋਰ!
Monday, Dec 16, 2024 - 09:47 AM (IST)
ਚੰਡੀਗੜ੍ਹ- ਦਿਲਜੀਤ ਦੋਸਾਂਝ ਦੇ ਸੈਕਟਰ 34 ਵਿਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਦਿਲਜੀਤ ਦੋਸਾਂਝ ਦੀ ਆਵਾਜ਼ ਨੂੰ ਸੁਣਨ ਆਏ। ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐੱਨ. ਆਰ. ਆਈ. ਵੀ ਉਚੇਚੇ ਤੌਰ ’ਤੇ ਪਹੁੰਚੇ ਹਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿਲਜੀਤ ਦੇ ਸਮਰਥਕ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ ਹੋਏ ਹਨ। 8 ਵਜੇ ਦੇ ਕਰੀਬ ਦਿਲਜੀਤ ਸਟੇਜ ’ਤੇ ਆਏ। ਸਟੇਜ ’ਤੇ ਆਉਂਦੇ ਸਾਰੇ ਹੀ ਦਿਲਜੀਤ ਨੇ ਕਿਹਾ ‘ਓਏ ਪੰਜਾਬੀ ਆ ਗਏ’। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦੇ ਹੱਥਾਂ ਵਿਚ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਕਈ ਸਮਰਥਕ ਤਾਂ ਚਿੱਟਾ ਕੁੜਤਾ ਅਤੇ ਚਿੱਟਾ ਚਾਦਰਾ ਲਗਾ ਕੇ ਦਿਲਜੀਤ ਨੂੰ ਸੁਣਨ ਆਏ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਲਈ ਫੈਨਜ਼ ਦਾ ਇੰਨਾ ਪਿਆਰ, ਖਾਧੇ ਪੁਲਸ ਦੇ ਡੰਡੇ, ਵੀਡੀਓ ਵਾਇਰਲ
ਦੱਸ ਦਈਏ ਕਿ ਹੁਣ ਹਾਲ ਹੀ 'ਚ ਖ਼ਬਰ ਆਈ ਹੈ ਕਿ ਦਿਲਜੀਤ ਦੇ ਸ਼ੋਅ 'ਚ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਦਿਲਜੀਤ ਦੇ ਕੰਸਰਟ 'ਚ ਚੋਰਾਂ ਨੇ 150 ਤੋਂ ਵੱਧ ਮੋਬਾਇਲ ਚੋਰੀ ਕਰ ਲਏ। ਸੈਕਟਰ 34 ਥਾਣੇ 'ਚ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕੰਸਰਟ 'ਚ ਚੋਰਾਂ ਨੇ ਉਨ੍ਹਾਂ ਦੇ ਮੋਬਾਇਲ ਅਤੇ ਪਰਸ ਚੋਰੀ ਕਰ ਲਏ ਗਏ ਹਨ।
ਇਹ ਵੀ ਪੜ੍ਹੋ- Ranjit Bawa ਨੇ ਸ਼ੋਅ ਰੱਦ ਹੋਣ 'ਤੇ CM ਤੋਂ ਕੀਤੀ ਅਪੀਲ, ਕਿਹਾ...
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਦੇ ਸ਼ੋਅ ਦੌਰਾਨ ਵੀ 110 ਮੋਬਾਇਲ ਚੋਰੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।