ਫ਼ਿਲਮ ਇੰਡਸਟਰੀ 'ਚ ਮੁੜ ਛਾਇਆ ਮਾਤਮ, ਪ੍ਰਸਿੱਧ ਗਾਇਕ ਐੱਸ. ਪੀ. ਬਾਲਾਸੁਬ੍ਰਮਨੀਅਮ ਦਾ ਹੋਇਆ ਦਿਹਾਂਤ

09/25/2020 2:36:04 PM

ਮੁੰਬਈ(ਬਿਊਰੋ) : ਫ਼ਿਲਮ ਇੰਡਸਟਰੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉੱਘੇ ਫ਼ਿਲਮੀ ਗਾਇਕ ਐੱਸ. ਪੀ. ਬਾਲਾਸੁਬ੍ਰਮਨੀਅਮ ਦਾ ਦਿਹਾਂਤ ਹੋ ਗਿਆ ਹੈ। ਸਵੇਰੇ ਖ਼ਬਰ ਆਈ ਸੀ ਕਿ ਐੱਸ. ਪੀ. ਬਾਲਾਸੁਬ੍ਰਮਨੀਅਮ ਦਾ ਹਾਲਤ ਕਾਫ਼ੀ ਗੰਭੀਰ ਹੈ, ਜਿਸ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

ਦੱਸ ਦਈਏ ਗਾਇਕ ਐੱਸ. ਪੀ. ਬਾਲਾਸੁਬ੍ਰਮਨੀਅਮ ਕੋਰੋਨਾ ਪਾਜ਼ੇਟਿਵ ਪਾਏ ਜਾਣ ਪਿੱਛੋਂ ਉਹ 5 ਅਗਸਤ ਤੋਂ ਹਸਪਤਾਲ ਦਾਖ਼ਲ ਸਨ। ਡਾਕਟਰਾਂ ਅਨੁਸਾਰ ਉਨ੍ਹਾਂ ਦਾ ਕੋਰੋਨਾ ਟੈਸਟ ਹੁਣ ਨੈਗੇਟਿਵ ਆਇਆ ਹੈ। ਐੱਸ. ਪੀ. ਬਾਲਾਸੁਬ੍ਰਮਨੀਅਮ 'ਚ ਕੋਵਿਡ-19 ਦੇ ਹਲਕੇ ਲੱਛਣ ਸਨ, ਫ਼ਿਰ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ ਪਰ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਜਿਸ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 

ਦੱਸਣਯੋਗ ਹੈ ਕਿ ਜਦੋਂ ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ, ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਜਲਦੀ ਠੀਕ ਹੋ ਜਾਵਾਂਗਾ। ਵੀਡੀਓ 'ਚ ਐੱਸ. ਪੀ. ਬਾਲਾਸੁਬ੍ਰਮਨੀਅਮ ਨੇ ਦੱਸਿਆ ਸੀ ਕਿ ਪਿਛਲੇ ਕਈ ਦਿਨਾਂ ਤੋਂ ਮੇਰੀ ਛਾਤੀ 'ਚ ਦਰਦ ਸੀ ਅਤੇ ਗਲ਼ੇ 'ਚ ਹਲਕੀ ਜਿਹੀ ਕਫ਼ ਜੰਮ ਰਹੀ ਸੀ। ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਸਿਹਤ ਲਈ ਹਰ ਕੋਈ ਕਾਮਨਾ ਕਰ ਰਿਹਾ ਹੈ। ਦੱਸ ਦਈਏ ਕਿ ਹਾਲ ਹੀ 'ਚ ਐੱਸ. ਪੀ. ਬਾਲਾਸੁਬ੍ਰਮਨੀਅਮ ਨੇ ਕੋਰੋਨਾ 'ਤੇ ਇੱਕ ਗੀਤ ਵੀ ਤਿਆਰ ਕੀਤਾ ਸੀ ਅਤੇ ਲੋਕਾਂ ਨੂੰ ਇਸ ਆਫ਼ਤ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਸੀ। ਇਹ ਗਾਣਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋਇਆ ਸੀ।


sunita

Content Editor

Related News