ਕ੍ਰਿਸ਼ਣਾ ਦੇ ਸ਼ੋਅ ''ਚ ਨਜ਼ਰ ਆ ਰਹੀ ''ਪਿੰਕੀ ਭੂਆ'' ਦੀ ਜ਼ਿੰਦਗੀ ਦੀਆਂ ਕੁਝ ਖਾਸ Photos

Tuesday, Feb 02, 2016 - 04:05 PM (IST)

ਕ੍ਰਿਸ਼ਣਾ ਦੇ ਸ਼ੋਅ ''ਚ ਨਜ਼ਰ ਆ ਰਹੀ ''ਪਿੰਕੀ ਭੂਆ'' ਦੀ ਜ਼ਿੰਦਗੀ ਦੀਆਂ ਕੁਝ ਖਾਸ Photos

ਮੁੰਬਈ- ''ਕਾਮੇਡੀ ਨਾਈਟਜ਼ ਵਿਦ ਕਪਿਲ'' ''ਚ ਬਿੱਟੂ ਸ਼ਰਮਾ ਦੀ ''ਪਿੰਕੀ ਭੂਆ'' ਦੇ ਰੋਲ''ਚ ਦਿਖਣ ਵਾਲੀ ਉਪਾਸਨਾ ਸਿੰਘ ਹੁਣ ਕ੍ਰਿਸ਼ਣਾ ਅਭਿਸ਼ੇਕ ਦੇ ਸ਼ੋਅ ''ਕਾਮੇਡੀ ਨਾਈਟਜ਼ ਲਾਈਵ'' ''ਚ ਨਜ਼ਰ ਆ ਰਹੀ ਹੈ। ''ਪਿੰਕੀ ਭੂਆ'', ਜੋ ਕਪਿਲ ਦੇ ਸ਼ੋਅ ''ਚ ਸ਼ੁਰੂਆਤ ਤੋਂ ਆਖਿਰੀ ਤੱਕ ਖੁਦ ਨੂੰ 22 ਸਾਲ ਦੀ ਦੱਸ ਕੇ ਆਪਣੇ ਲਈ ਲਾੜਾ ਖੋਜਦੀ ਰਹੀ। ਆਓ ਜਾਣਦੇ ਹਾਂ ''ਪਿੰਕੀ ਭੂਆ'' ਉਰਫ ਉਪਾਸਨਾ ਸਿੰਘ ਦੀ ਅਸਲ ਜ਼ਿੰਦਗੀ ਦੇ ਬਾਰੇ ''ਚ ਕੁਝ ਖਾਸ ਗੱਲਾਂ-

ਲੜਕੇ ਭੇਜਣ ਲੱਗੇ ਸਨ ਵਿਆਹ ਦੇ ਪ੍ਰਪੋਜ਼ਲ
ਇਕ ਇੰਟਰਵਿਊ ਦੌਰਾਨ ਉਪਾਸਨਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸ਼ੋਅ ''ਚ ਲੜਕੇ ਦੀ ਖੋਜ ਦੇਖ ਕੇ ਕਈ ਦਰਸ਼ਕ ਇਹ ਸਮਝਦੇ ਸਨ ਕਿ ਉਹ ਅਸਲ ''ਚ ਹੀ ਵਿਆਹੁਤਾ ਨਹੀਂ ਹੈ। ਅਜਿਹੇ ਦਰਸ਼ਕ ਉਸ ਨੂੰ ਸੋਸ਼ਲ ਸਾਈਟ ਦੇ ਜ਼ਰੀਏ ਵਿਆਹ ਦੇ ਪ੍ਰਪੋਜ਼ਲ ਭੇਜਦੇ ਰਹਿੰਦੇ ਸਨ। ਇਸ ਦੌਰਾਨ ਉਸ ਨੇ ਸਾਰਿਆਂ ਨੂੰ ਦੱਸਿਆ ਕਿ ਉਹ ਅਸਲ ਜ਼ਿੰਦਗੀ ''ਚ ਵਿਆਹੁਤਾ ਹੈ। 

ਸ਼ੋਅ ''ਚ 22 ਅਤੇ ਅਸਲ ''ਚ 40 ਸਾਲ ਦੀ ਹੈ ਪਿੰਕੀ ਭੂਆ
ਸ਼ੋਅ ''ਕਾਮੇਡੀ ਨਾਈਟਜ਼ ਵਿਦ ਕਪਿਲ'' ''ਚ ਖੁਦ ਨੂੰ 22 ਸਾਲ ਦੀ ਦੱਸਣ ਵਾਲੀ ਉਪਾਸਨਾ ਅਸਲ ''ਚ 41 ਸਾਲ ਦੀ ਹੋਣ ਜਾ ਰਹੀ ਹੈ। ਉਸ ਦਾ ਜਨਮ 29 ਜੂਨ, 1975 ਨੂੰ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ''ਚ ਹੋਇਆ ਸੀ। 

ਉਪਾਸਨਾ ਮਸ਼ਹੂਰ ਭਲੇ ਹੀ ਛੋਟੇ ਪਰਦੇ ਤੋਂ ਹੋਈ ਹੋਵੇ ਪਰ ਉਸ ਨੇ ਕੈਰਿਅਰ ਦੀ ਸ਼ੁਰੂਆਤ ਵੱਡੇ ਪਰਦੇ ਤੋਂ ਕੀਤੀ ਸੀ। ਸਾਲ 1986 ''ਚ ਉਹ ਪਹਿਲੀ ਵਾਰ ਬਾਲੀਵੁੱਡ ਫ਼ਿਲਮ ''ਬਾਬੂਲ'' ''ਚ ਨਜ਼ਰ ਆਈ ਸੀ ਪਰ ਉਸ ਨੂੰ ਅਸਲ ਪਛਾਣ ਮਿਲੀ ਰਾਜਸਥਾਨੀ ਫ਼ਿਲਮ ''ਬਾਈ ਤਲੇ ਸਾਸਰੀਏ'' ਤੋਂ। 1988 ''ਚ ਰਿਲੀਜ਼ ਹੋਈ ਇਹ ਫ਼ਿਲਮ ਬਲਾਕਬਸਟਰ ਸਾਬਿਤ ਹੋਈ। 

ਉਪਾਸਨਾ ਦਾ ਵਿਆਹ ਟੀ. ਵੀ. ਅਦਾਕਾਰ ਨੀਰਜ ਭਾਰਦਵਾਜ ਨਾਲ ਹੋਇਆ। 2009 ''ਚ ਜਦੋਂ ਉਸ ਦਾ ਵਿਆਹ ਹੋਇਆ, ਉਸ ਸਮੇਂ ਦੋਵੇਂ ਟੀ. ਵੀ  ਪ੍ਰੋਗਰਾਮ ''ਏ ਦਿਨ ਏ ਨਾਦਾਨ'' ''ਚ ਇਕੱਠੇ ਕੰਮ ਕਰ ਰਹੇ ਸਨ। ਸੈੱਟ ''ਤੇ ਹੀ ਦੋਹਾਂ ਨੂੰ ਪਿਆਰ ਹੋਇਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।


author

Anuradha Sharma

News Editor

Related News