ਦੂਜੀ ਪਤਨੀ ਨਾਲ ਮੁਨੱਵਰ ਫਾਰੂਕੀ ਦੀਆਂ ਤਸਵੀਰਾਂ ਆਈਆਂ ਸਾਹਮਣੇ

Thursday, May 30, 2024 - 09:48 AM (IST)

ਦੂਜੀ ਪਤਨੀ ਨਾਲ ਮੁਨੱਵਰ ਫਾਰੂਕੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ): ਬਿਗ ਬੌਸ 17 ਵਿਨਰ ਅਤੇ ਸਟੈਂਡਅਪ ਕਾਮੇਡੀਅਨ ਮੁਨੱਵਰ ਫਾਰੂਕੀ ਇਨੀਂ ਦਿਨੀਂ ਦੂਜੇ ਨਿਕਾਹ ਕਰਕੇ ਚਰਚਾ 'ਚ ਹਨ। ਖ਼ਬਰ ਹੈ ਕਿ ਉਸ ਨੇ ਮੇਕਅੱਪ ਆਰਟਿਸਿਟ ਮਹਿਜ਼ਬੀਨ ਕੋਟਵਾਲਾ ਨਾਲ ਦੂਜਾ ਨਿਕਾਹ ਕੀਤਾ ਹੈ। ਮਹਿਜ਼ਬੀਨ  ਦੀ ਪਹਿਲ ਨਿਕਾਹ 'ਚੋਂ ਇਕ 10 ਸਾਲ ਬੇਟੀ ਵੀ ਹੈ। ਹੁਣ ਅਦਾਕਾਰ ਦੀ ਦੂਜੀ ਪਤਨੀ ਨਾਲ ਪਹਿਲੀ ਵਾਰ ਤਸਵੀਰ ਸਾਹਮਣੇ ਆਈ ਹੈ।

PunjabKesari

ਦੱਸ ਦਈਏ ਕਿ ਮੁਨੱਵਰ ਫਾਰੂਕੀ ਅਤੇ ਮਹਿਜ਼ਬੀਨ ਕੋਟਵਾਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਵਾਂ ਵਿਆਹਿਆ ਜੋੜਾ ਕੇਕ ਕੱਟਦਾ ਨਜ਼ਰ ਆ ਰਿਹਾ ਹੈ। ਮਹਿਜ਼ਬੀਨ ਕੋਟਵਾਲਾ ਨੇ ਲਵੈਂਡਰ ਰੰਗ ਦਾ ਸ਼ਰਾਰਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ 'ਨੀ ਮੈਂ ਸੱਸ ਕੁੱਟਣੀ 2' ਫਿਲਮ ਦਾ ਮਜ਼ੇਦਾਰ ਟਾਈਟਲ ਗੀਤ ਹੋਇਆ ਰਿਲੀਜ਼

ਦੱਸਣਯੋਗ ਹੈ ਕਿ ਅਦਾਕਾਰ ਦਾ ਮਹਿਜ਼ਬੀਨ ਕੋਟਵਾਲਾ ਨਾਲ ਇਹ ਦੂਜਾ ਨਿਕਾਹ ਹੈ। ਇਸ ਤੋਂ ਪਹਿਲਾਂ ਫਾਰੂਕੀ ਨੇ ਜੈਸਮੀਨ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ, ਜਿਸ ਤੋਂ ਉਨ੍ਹਾਂ ਦਾ ਇਕ ਬੇਟਾ ਮਿਕੇਲ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News