ਵ੍ਹਾਈਟ ਟੀ-ਸ਼ਰਟ ਅਤੇ ਡੈਨਿਸ ਜੀਨਸ ''ਚ ਨੁਸਰਤ ਜਹਾਂ ਨੇ ਸ਼ੇਅਰ ਕੀਤੀਆਂ ਤਸਵੀਰਾਂ
Thursday, Oct 07, 2021 - 12:04 PM (IST)
ਮੁੰਬਈ- ਅਦਾਕਾਰਾ ਨੁਸਰਤ ਜਹਾਂ ਆਪਣੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਲੁਕਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਵੱਖ-ਵੱਖ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਵੀ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀ ਹੈ।

ਤਸਵੀਰਾਂ 'ਚ ਨੁਸਰਤ ਵ੍ਹਾਈਟ ਟੀ-ਸ਼ਰਟ ਅਤੇ ਡੈਨਿਸ ਜੀਨਸ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਲੋਅ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰ ਸਟਾਈਲਿਸ਼ ਲੱਗ ਰਹੀ ਹੈ। ਅਦਾਕਾਰਾ ਦਿਲਕਸ਼ ਅੰਦਾਜ਼ 'ਚ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।

ਦੱਸ ਦੇਈਏ ਕਿ ਨੁਸਰਤ ਨੇ 26 ਅਗਸਤ 2021 ਨੂੰ ਪੁੱਤਰ ਇਸ਼ਾਨ ਨੂੰ ਜਨਮ ਦਿੱਤਾ ਸੀ। ਹਾਲ ਹੀ 'ਚ ਅਦਾਕਾਰਾ ਨੇ ਪੁੱਤਰ ਦੇ 1 ਮਹੀਨੇ ਹੋਣ ਦੀ ਖੁਸ਼ੀ 'ਚ ਪਾਰਟੀ ਕੀਤੀ ਸੀ। ਅਦਾਕਾਰਾ ਨੇ ਕੇਕ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ।

