ਮਾਲਦੀਵ ''ਚ ਛੁੱਟੀਆਂ ਮਨਾ ਰਹੀ ਜੈਸਮੀਨ ਭਸੀਨ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Sunday, May 22, 2022 - 01:37 PM (IST)

ਮਾਲਦੀਵ ''ਚ ਛੁੱਟੀਆਂ ਮਨਾ ਰਹੀ ਜੈਸਮੀਨ ਭਸੀਨ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ- ਸ਼ੋਅ 'ਬਿਗ ਬੌਸ' ਫੇਮ ਜੈਸਮੀਨ ਭਸੀਨ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਅਦਾਕਾਰਾ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari
ਤਸਵੀਰਾਂ ਅਤੇ ਵੀਡੀਓਜ਼ 'ਚ ਜੈਸਮੀਨ ਬਲੈਕ ਬਿਕਨੀ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਸਾਈਡ 'ਚ ਅਦਾਕਾਰਾ ਨੇ ਵਾਲਾਂ 'ਤੇ ਫੁੱਲ ਲਗਾਇਆ ਹੋਇਆ ਹੈ। ਇਸ ਲੁਕ 'ਚ ਅਦਾਕਾਰ ਬਹੁਤ ਹੌਟ ਲੱਗ ਰਹੀ ਹੈ। ਜੈਸਮੀਨ ਪੂਲ 'ਚ ਬ੍ਰੇਕਫਾਸਟ ਦਾ ਮਜ਼ਾ ਲੈਂਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਜੈਸਮੀਨ ਨੇ ਕੈਪਸ਼ਨ 'ਚ ਲਿਖਿਆ-'ਮਾਲਦੀਵ 'ਚ ਮੈਂਡੇਟਰੀ ਫਲੋਟਿੰਗ ਬ੍ਰੇਕਫਾਸਟ ਮੈਂ ਇੰਜੁਆਏ ਕਰ ਰਹੀ ਹਾਂ'। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਜੈਸਮੀਨ ਬਹੁਤ ਜਲਦ ਪੰਜਾਬੀ ਫਿਲਮ 'ਹਨੀਮੂਨ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਦੇ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਹਨ। ਇਹ ਫਿਲਮ ਨਵੇਂ ਜੋੜੇ ਦੀਪ ਅਤੇ ਸੁੱਖ ਦੇ ਆਲੇ-ਦੁਆਲੇ ਘੁੰਮਦੀ ਹੈ।


author

Aarti dhillon

Content Editor

Related News