ਰੁਕਲ ਪ੍ਰੀਤ ਨੇ ਵਿਆਹ ਤੋਂ 14 ਦਿਨਾਂ ਬਾਅਦ ਹੀ ਬਦਲੇ ਤੇਵਰ, ਤਸਵੀਰਾਂ ਵੇਖ ਫੈਨਜ਼ ਦੇ ਉੱਡੇ ਹੋਸ਼

Thursday, Mar 07, 2024 - 01:58 PM (IST)

ਰੁਕਲ ਪ੍ਰੀਤ ਨੇ ਵਿਆਹ ਤੋਂ 14 ਦਿਨਾਂ ਬਾਅਦ ਹੀ ਬਦਲੇ ਤੇਵਰ, ਤਸਵੀਰਾਂ ਵੇਖ ਫੈਨਜ਼ ਦੇ ਉੱਡੇ ਹੋਸ਼

ਮੁੰਬਈ (ਬਿਊਰੋ) : ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਜੈਕੀ ਭਗਨਾਨੀ ਨਾਲ 21 ਫਰਵਰੀ ਨੂੰ ਵਿਆਹ ਕਰਵਾਇਆ ਸੀ। ਇਸ ਜੋੜਾ ਗੋਆ 'ਚ ਸਿੰਧੀ ਅਤੇ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਰਾਕੁਲ-ਜੈਕੀ ਦੇ ਵਿਆਹ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋਈਆਂ ਸਨ।

PunjabKesari

ਵਿਆਹ ਤੋਂ ਬਾਅਦ ਰਕੁਲ ਕਈ ਵਾਰ ਪਬਲਿਕ ਅਪੀਅਰੈਂਸ ਦੇ ਚੁੱਕੀ ਹੈ ਪਰ ਬੀਤੇ ਦਿਨ ਜਦੋਂ ਅਭਿਨੇਤਰੀ ਨੂੰ ਇਕ ਇਵੈਂਟ 'ਚ ਦੇਖਿਆ ਗਿਆ ਤਾਂ ਹਰ ਕੋਈ ਉਸ ਵੱਲ ਦੇਖਦਾ ਹੀ ਰਹਿ ਗਿਆ। ਉਸ ਨੇ ਇਸ ਦੌਰਾਨ ਕੁਝ ਤਸਵੀਰਾਂ ਵੀ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਦਰਅਸਲ, ਵਿਆਹ ਦੇ 14 ਦਿਨ ਬਾਅਦ ਹੀ ਅਦਾਕਾਰਾ ਆਪਣੇ ਪੁਰਾਣੇ ਅੰਦਾਜ਼ 'ਚ ਨਜ਼ਰ ਆਈ। ਜੀ ਹਾਂ, ਇਨ੍ਹਾਂ ਤਸਵੀਰਾਂ 'ਚ ਨਾ ਤਾਂ ਰਕੁਲ ਨੇ ਸਿੰਦੂਰ ਲਾਇਆ ਹੋਇਆ ਸੀ ਅਤੇ ਨਾ ਹੀ ਉਸ ਨੇ ਮੰਗਲਸੂਤਰ ਅਤੇ ਨਾ ਹੀ ਚੂੜਾ ਪਾਇਆ ਸੀ। ਕੁੱਲ ਮਿਲਾ ਕੇ ਰਕੁਲ ਇੱਕ ਨਵ-ਵਿਆਹੀ ਦੁਲਹਨ ਨਹੀਂ ਲੱਗ ਰਹੀ ਸੀ, ਸਗੋਂ ਬਹੁਤ ਹੀ ਕੂਲ ਲੱਗ ਰਹੀ ਸੀ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਰਕੁਲ ਨੇ ਬਲੈਕ ਮਿੰਨੀ ਸਕਰਟ ਨਾਲ ਸਫੈਦ ਕਮੀਜ਼ ਅਤੇ ਬਲੈਕ ਸੀਕੁਇਨ ਜੈਕੇਟ ਪਾਈ ਹੈ। ਸਿੰਪਲ ਈਅਰਰਿੰਗਸ, ਗਲੈਮ ਮੇਕਅੱਪ ਅਤੇ ਮੈਟ ਲਿਪਸਟਿਕ ਹਸੀਨਾ ਦੇ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਰਕੁਲ ਨੇ ਪਰਸ ਅਤੇ ਬੇਬੀ ਹੀਲ ਨਾਲ ਲੁੱਕ ਨੂੰ ਪੂਰਾ ਕੀਤਾ। ਇਨ੍ਹਾਂ ਤਸਵੀਰਾਂ 'ਚ ਰਕੁਲ ਕਿਲਰ ਅੰਦਾਜ਼ 'ਚ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਰਕੁਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਕੰਮ ਦੀ ਗੱਲ ਕਰੀਏ ਤਾਂ ਰਕੁਲ ਮਈ ਦੇ ਅੱਧ 'ਚ ਫ਼ਿਲਮ 'ਦੇ ਦੇ ਪਿਆਰ ਦੇ 2' ਦੀ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ। ਇਸ ਤੋਂ ਇਲਾਵਾ ਖਬਰਾਂ ਹਨ ਕਿ ਰਕੁਲ ਪ੍ਰੀਤ ਸਿੰਘ ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ 'ਚ ਬਣੀ 'ਰਾਮਾਇਣ' 'ਚ ਨਜ਼ਰ ਆ ਸਕਦੀ ਹੈ। ਖਬਰਾਂ 'ਚ ਕਿਹਾ ਗਿਆ ਹੈ ਕਿ ਅਭਿਨੇਤਰੀ ਰਣਬੀਰ ਕਪੂਰ ਅਤੇ ਸਾਈ ਪੱਲਵੀ ਸਟਾਰਰ ਫ਼ਿਲਮ 'ਚ ਸੂਰਪਨਾਖਾ ਦਾ ਕਿਰਦਾਰ ਨਿਭਾਏਗੀ।

PunjabKesari

PunjabKesari


author

sunita

Content Editor

Related News