ਧੀ ਦੇ ਜਨਮਦਿਨ ''ਤੇ ਅਰਜੁਨ ਰਾਮਪਾਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਵੀਡੀਓ

06/26/2022 12:04:33 PM

ਮੁੰਬਈ- ਅਦਾਕਾਰ ਅਰਜੁਨ ਰਾਮਪਾਲ ਬਾਲੀਵੁੱਡ ਦੇ ਇਕ ਮਸ਼ਹੂਰ ਅਦਾਕਾਰ ਹੋਣ ਦੇ ਨਾਲ-ਨਾਲ ਪਰਫੈਕਟ ਫੈਮਿਲੀ ਮੈਨ ਵੀ ਹਨ। ਉਹ ਆਪਣੀ ਪਾਰਟਨਰ ਅਤੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਬੀਤੇ ਸ਼ੁੱਕਰਵਾਰ ਨੂੰ ਅਦਾਕਾਰ ਨੇ ਆਪਣੀ ਧੀ ਮਾਇਰਾ ਦਾ ਜਨਮਦਿਨ ਸੈਲੀਬਿਰੇਟ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਲਾਡਲੀ ਧੀ ਦੇ ਸੋਸ਼ਲ ਮੀਡੀਆ 'ਤੇ ਖ਼ਾਸ ਪੋਸਟ ਸਾਂਝੀ ਕੀਤੀ, ਜੋ ਇੰਟਰਨੈੱਟ 'ਤੇ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਆਪਣੇ ਇੰਸਟਾਗ੍ਰਾਮ 'ਤੇ ਅਰਜੁਨ ਰਾਮਪਾਲ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਧੀ ਮਾਇਰਾ ਦੀਆਂ ਵੱਖ-ਵੱਖ ਮੌਕਿਆਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-'ਹੈਪੀ ਹੈਪੀ 17ਵਾਂ ਮੇਰੀ ਪਿਆਰੀ ਸਭ ਤੋਂ ਕੀਮਤੀ, ਖੂਬਸੂਰਤ ਬੱਚੀ। ਹਮੇਸ਼ਾ ਮੇਰੀ ਲਿਟਿਲ। ਮਾਇਰਾ ਰਾਮਪਾਲ ਦੇ ਲਈ ਆਉਣ ਵਾਲਾ ਸਾਲ ਸਭ ਤੋਂ ਚੰਗਾ ਅਤੇ ਸਭ ਤੋਂ ਅਦਭੁੱਤ ਸਾਲ ਹੈ। ਲਵ ਯੂ'।

 
 
 
 
 
 
 
 
 
 
 
 
 
 
 

A post shared by @rampal72


ਇਕ ਹੋਰ ਵੀਡੀਓ ਨੂੰ ਪੋਸਟ ਕਰਕੇ ਅਦਾਕਾਰ ਨੇ ਲਿਖਿਆ-'ਜਨਮਦਿਨ ਮੁਬਾਰਕ ਹੋ ਮੇਰੀ ਖੂਬਸੂਰਤ ਬੱਚੀ ਮਾਇਰਾ ਰਾਮਪਾਲ-ਇਕ ਹੋਰ ਬਣਾਉਣ ਦਾ ਵਿਰੋਧ ਨਹੀਂ ਕਰ ਸਕਿਆ। ਲੰਡਨ ਦਾ ਆਨੰਦ ਲਓ'।

 
 
 
 
 
 
 
 
 
 
 
 
 
 
 

A post shared by @rampal72


ਦੱਸ ਦੇਈਏ ਕਿ ਅਰਜੁਨ ਰਾਮਪਾਲ ਨੇ 1998 'ਚ ਸਾਬਕਾ ਸੁਪਰ ਮਾਡਲ ਮੇਹਰ ਜੇਸਿਕਾ ਦੇ ਨਾਲ ਵਿਆਹ ਰਚਾਇਆ ਸੀ ਪਰ ਸਾਲ 2019 'ਚ ਦੋਵਾਂ ਨੇ ਆਪਣੇ 21 ਸਾਲ ਦੇ ਵਿਆਹ ਨੂੰ ਖਤਮ ਕਰ ਦਿੱਤਾ। ਦੋਵਾਂ ਦੀਆਂ ਦੋ ਧੀਆਂ ਮਹਿਕਾ ਅਤੇ ਮਾਇਰਾ ਹਨ। ਇਨ੍ਹੀਂ ਦਿਨੀਂ ਅਰਜੁਨ ਪ੍ਰੇਮਿਕਾ ਗੈਬ੍ਰਿਏਲਾ ਨੂੰ ਡੇਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਏਰਿਕ ਨੂੰ ਵੀ ਖੂਬ ਪਿਆਰ ਕਰਦੇ ਹਨ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਅਰਜੁਨ ਰਾਮਪਾਲ ਨੂੰ ਆਖਿਰੀ ਵਾਰ ਕੰਗਨਾ ਰਣੌਤ ਦੇ ਨਾਲ ਫਿਲਮ 'ਧਾਕੜ' 'ਚ ਦੇਖਿਆ ਗਿਆ ਸੀ। ਉਨ੍ਹਾਂ ਦੀ ਇਹ ਫਿਲਮ ਸੁਪਰਫਲਾਪ ਸਾਬਿਤ ਹੋਈ ਸੀ। 


Aarti dhillon

Content Editor

Related News