ਵੈਮਬਲੀ ’ਚ ਪਰਫਾਰਮ ਕਰਨਾ ਮੇਰੀ ਜ਼ਿੰਦਗੀ ਦਾ ਬੇਸ਼ਕੀਮਤੀ ਪਲ : ਆਯੁਸ਼ਮਾਨ ਖੁਰਾਨਾ

Tuesday, Jul 04, 2023 - 10:52 AM (IST)

ਵੈਮਬਲੀ ’ਚ ਪਰਫਾਰਮ ਕਰਨਾ ਮੇਰੀ ਜ਼ਿੰਦਗੀ ਦਾ ਬੇਸ਼ਕੀਮਤੀ ਪਲ : ਆਯੁਸ਼ਮਾਨ ਖੁਰਾਨਾ

ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਵਿਸ਼ਵ ਦੇ ਪ੍ਰਸਿੱਧ ਵੈਮਬਲੀ ਸਟੇਡੀਅਮ ’ਚ ਪਹਿਲੀ ਵਾਰ ਪ੍ਰਦਰਸ਼ਨ ਕਰਕੇ ਆਪਣੇ ਲਈ ਇਕ ਨਵਾਂ ਮੀਲ ਪੱਥਰ ਹਾਸਲ ਕਰਨ ਲਈ ਤਿਆਰ ਹਨ। ਉਹ ਕਹਿੰਦੇ ਹਨ, ‘‘ਮੇਰੇ ਲਈ ਵੈਮਬਲੇ ਸਟੇਡੀਅਮ ’ਚ ਪ੍ਰਦਰਸ਼ਨ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਇਕ ਅਜਿਹੀ ਜਗ੍ਹਾ ਜਿਸ ਨੇ ਹੁਣ ਤੱਕ ਜਿਵੇਂ ਕਿ ਕਵੀਨ, ਕੋਲਡਪਲੇ, ਜਾਰਜ ਮਾਈਕਲ, ਮਾਈਕਲ ਜੈਕਸਨ ਵਰਗੇ ਸੰਗੀਤਕ ਦਿੱਗਜਾਂ ਤੋਂ ਲੈ ਕੇ 1966 ਫੀਫਾ ਵਿਸ਼ਵ ਕੱਪ ਫਾਈਨਲ ਸਣੇ ਕਈ ਇਤਿਹਾਸਕ ਖੇਡ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਹੈ।’’ 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

ਆਯੁਸ਼ਮਾਨ ਖੁਰਾਨਾ ਦਾ ਕਹਿਣਾ ਹੈ, ‘‘ਭਾਰਤ ਹਰ ਖੇਤਰ ’ਚ ਦੁਨੀਆ ਭਰ ’ਚ ਛਾਇਆ ਹੋਇਆ ਹੈ। ਇਕ ਭਾਰਤੀ ਵਜੋਂ ਵੈਮਬਲੇ ’ਚ ਪ੍ਰਫਾਰਮ ਕਰਨਾ ਤੇ ਯੂ.ਕੇ. ’ਚ ਲੋਕਾਂ ਲਈ ਹਿੰਦੀ ਫਿਲਮ ਉਦਯੋਗ ਤੇ ਹਿੰਦੀ ਸਿਨੇਮਾ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਬਹੁਤ ਵੱਡਾ ਪਲ ਹੈ।’’


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News