ਬਿਨਾਂ ਮਾਸਕ ਦੇ ਸਾਰਾ ਅਲੀ ਖ਼ਾਨ ਨੂੰ ਦੇਖ ਕੇ ਭੜਕੇ ਲੋਕ, ਕਿਹਾ- ‘ਮਾਸਕ ਤਾਂ ਲਗਾ ਲਓ’

4/10/2021 1:52:36 PM

ਮੁੰਬਈ: ਦੇਸ਼ ’ਚ ਇਕ ਵਾਰ ਫਿਰ ਕੋਰੋਨਾ ਦਾ ਕਹਿਰ ਵੱਧ ਗਿਆ ਹੈ। ਮਹਾਰਾਸ਼ਟਰ ’ਚ ਆਏ ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉੱਧਰ ਬਾਲੀਵੁੱਡ ਦੇ ਕਈ ਸਿਤਾਰੇ ਇਸ ਵਾਇਰਸ ਦੀ ਚਪੇਟ ’ਚ ਆਏ ਹਨ। ਅਜਿਹੇ ’ਚ ਕੋਰੋਨਾ ਦੇ ਨਿਯਮਾਂ ਨੂੰ ਲੈ ਕੇ ਸਖ਼ਤੀ ਵਰਤੀ ਜਾ ਰਹੀ ਹੈ।

PunjabKesari
ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਜਿਮ ਦੇ ਬਾਹਰ ਦੇਖਿਆ ਗਿਆ। ਹਾਲਾਂਕਿ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਾ। ਦਰਅਸਲ ਜਿਮ ਦੇ ਬਾਹਰ ਸਾਰਾ ਬਿਨਾਂ ਮਾਸਕ ਦੇ ਬਾਹਰ ਨਹੀਂ ਆਈ ਤਾਂ ਪੈਪਰਾਜੀ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲੱਗੇ।

PunjabKesari

ਉਸ ਸਮੇਂ ਸਾਰਾ ਨੇ ਕਿਹਾ ਕਿ ‘ਕੋਲ ਨਾ ਆਉਣਾ’। ਮਾਸਕ ਨਾ ਪਾਉਣ ਕਾਰਨ ਸਾਰਾ ਪੈਪਰਾਜੀ ਨੂੰ ਆਪਣੇ ਕੋਲ ਆਉਣ ਤੋਂ ਮਨ੍ਹਾ ਕਰ ਰਹੀ ਸੀ। ਅਜਿਹੇ ’ਚ ਸਾਰਾ ਦੀ ਇਹ ਹਰਕਤ ਦੇਖ ਕੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ। 

PunjabKesari
ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਹਾਂ ਤਾਂ ਭੈਣ ਮਾਕਸ ਪਹਿਣ ਲਓ। ਉੱਧਰ ਇਕ ਯੂਜ਼ਰ ਨੇ ਲਿਖਿਆ ਕਿ ‘ਇਹ ਲੋਕਾਂ ਨੂੰ ਮਾਸਕ ਪਾਉਣ ਦਾ ਭਾਸ਼ਣ ਦਿੰਦੀ ਹੈ, ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਦੀ ਸਲਾਹ ਦਿੰਦੀ ਹੈ। 

PunjabKesari
ਇਸ ਤੋਂ ਇਲਾਵਾ ਇਹ ਵੀ ਕਹਿੰਦੇ ਹਨ ਕਿ ਬੇਵਜ੍ਹਾ ਘਰ ’ਚੋਂ ਨਾ ਨਿਕਲੋ। ਇਕ ਯੂਜ਼ਰ ਨੇ ਪੁੱਛਿਆ- ‘ਦੀਦੀ ਦਾ ਮਾਸਕ ਕਿੱਥੇ ਹੈ’?

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸਾਰਾ ਆਖ਼ਿਰੀ ਵਾਰ ਅਦਾਕਾਰ ਵਰੁਣ ਧਵਨ ਦੇ ਨਾਲ ਫ਼ਿਲਮ ‘ਕੁਲੀ ਨੰਬਰ 1’ ’ਚ ਨਜ਼ਰ ਆਈ ਸੀ। ਅਦਾਕਾਰਾ ਸਾਰਾ ਜਲਦ ਹੀ ਅਕਸ਼ੈ ਕੁਮਾਰ ਅਤੇ ਧਨੁਸ਼ ਦੀ ਫ਼ਿਲਮ ‘ਅਤਰੰਗੀ ਰੇ’ ’ਚ ਨਜ਼ਰ ਆਵੇਗੀ। 


Aarti dhillon

Content Editor Aarti dhillon