ਭਾਰਤੀ ਮੁਸਲਮਾਨਾਂ ਤੋਂ ਪਾਇਲ ਰੋਹਾਤਗੀ ਨੇ ਮੰਗੀ ਮੁਆਫ਼ੀ, ਕੰਗਨਾ ਦੇ ਸ਼ੋਅ ’ਚ ਆਖ ਦਿੱਤੀ ਸੀ ਇਹ ਗੱਲ

04/04/2022 5:13:00 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਦੇ ਸ਼ੋਅ ‘ਲੌਕ ਅੱਪ’ ’ਚ ਹਰ ਦਿਨ ਮੁਕਾਬਲੇਬਾਜ਼ਾਂ ਵਿਚਾਲੇ ਨਵਾਂ ਵਿਵਾਦ ਦੇਖਣ ਨੂੰ ਮਿਲਦਾ ਹੈ। ਕਦੇ-ਕਦੇ ਇਹ ਲੜਾਈ ਇੰਨੀ ਅੱਗੇ ਵੱਧ ਜਾਂਦੀ ਹੈ ਕਿ ਮੁਕਾਬਲੇਬਾਜ਼ ਗੁੱਸੇ ’ਚ ਇਕ-ਦੂਜੇ ਨੂੰ ਕੁਝ ਜ਼ਿਆਦਾ ਹੀ ਗੰਦਾ ਬੋਲ ਜਾਂਦੇ ਹਨ।

ਜਿਵੇਂ ਹਾਲ ਹੀ ’ਚ ਪਾਇਲ ਰੋਹਾਤਗੀ ਤੇ ਜ਼ੀਸ਼ਾਨ ਖ਼ਾਨ ਵਿਚਾਲੇ ਭਿਆਨਕ ਲੜਾਈ ਦੇਖਣ ਨੂੰ ਮਿਲੀ। ਇਸ ਦੌਰਾਨ ਪਾਇਲ ਨੂੰ ਜ਼ੀਸ਼ਾਨ ’ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਜ਼ੀਸ਼ਾਨ ਨੂੰ ਅੱਤਵਾਦੀ ਤਕ ਕਹਿ ਦਿੱਤਾ।

ਕੁਝ ਦਿਨਾਂ ਤੋਂ ਪਾਇਲ ਤੇ ਜ਼ੀਸ਼ਾਨ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ। ਜ਼ੁਬਾਨੀ ਜੰਗ ’ਚ ਪਾਇਲ ਨੇ ਜ਼ੀਸ਼ਾਨ ’ਤੇ ਇਸਲਾਮੋਫੋਬਿਕ ਕੁਮੈਂਟ ਕੀਤਾ ਤੇ ਉਸ ਨੂੰ ਅੱਤਵਾਦੀ ਕਰਾਰ ਦੇ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

ਇਸ ਤੋਂ ਬਾਅਦ ਸ਼ੋਅ ਦੇ ਮੁਕਾਬਲੇਬਾਜ਼ ਉਸ ਦੇ ਖ਼ਿਲਾਫ਼ ਨਜ਼ਰ ਆਏ। ਇਥੋਂ ਤਕ ਕਿ ਲੋਕਾਂ ਨੇ ਉਸ ਨੂੰ ਸ਼ੋਅ ਤੋਂ ਬਾਹਰ ਕੱਢਣ ਦੀ ਮੰਗ ਕੀਤੀ। ਪਾਇਲ ਨੂੰ ਆਪਣੀ ਗਲਤੀ ਦਾ ਉਸ ਸਮੇਂ ਅਹਿਸਾਸ ਹੋਇਆ, ਜਦੋਂ ਸ਼ੋਅ ਦੀ ਹੋਸਟ ਕੰਗਨਾ ਨੇ ਉਸ ਨੂੰ ਦੱਸਿਆ ਕਿ ਉਹ ਸ਼ੋਅ ’ਚ ਸੁਰੱਖਿਅਤ ਹੈ। ਉਥੇ ਨਿਸ਼ਾ ਰਾਵਲ ਸ਼ੋਅ ਤੋਂ ਬਾਹਰ ਹੋ ਗਈ।

ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਵੀ ਪਾਇਲ ਨੂੰ ਸ਼ੋਅ ਤੋਂ ਬਾਹਰ ਨਹੀਂ ਕੱਢਿਆ ਗਿਆ। ਇਥੋਂ ਤਕ ਕਿ ਉਸ ਨੂੰ ਜਨਤਾ ਨੇ ਵੀ ਐਲੀਮੀਨੇਸ਼ਨ ਤੋਂ ਬਚਾ ਲਿਆ। ਐਲੀਮੀਨੇਸ਼ਨ ਤੋਂ ਬਚਣ ਤੋਂ ਬਾਅਦ ਪਾਇਲ ਨੇ ਬਿਨਾਂ ਦੇਰੀ ਕੀਤੇ ਭਾਰਤੀ ਮੁਸਲਮਾਨਾਂ ਤੋਂ ਮੁਆਫ਼ੀ ਮੰਗੀ। ਪਾਇਲ ਕੈਮਰੇ ’ਤੇ ਕਹਿੰਦੀ ਦਿਖਦੀ ਹੈ, ‘ਨਮਸਤੇ ਮੈਂ ਹਾਂ ਪਾਇਲ ਰੋਹਾਤਗੀ, ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਮੈਂ ਠੇਸ ਪਹੁੰਚਾਈ। ਇਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਜੇਕਰ ਮੈਂ ਠੇਸ ਪਹੁੰਚਾਈ ਤਾਂ ਮੈਂ ਸੱਚ ’ਚ ਮੁਆਫ਼ੀ ਮੰਗਦੀ ਹਾਂ। ਮੈਂ ਤੁਹਾਡੇ ਤੋਂ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਨੂੰ ਕੋਈ ਮੁੱਦਾ ਨਾ ਬਣਾਓ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News