ਅਦਾਕਾਰਾ ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ ''ਤੇ ਲਾਇਆ ਜਿਨਸੀ ਸ਼ੋਸ਼ਣ ਦਾ ਦੋਸ਼, PM ਮੋਦੀ ਨੂੰ ਕੀਤੀ ਇਹ ਅਪੀਲ

09/21/2020 9:22:48 AM

ਮੁੰਬਈ (ਬਿਊਰੋ) : ਬਾਲੀਵੁੱਡ ਵਿਚ ਵਿਵਾਦਾਂ ਦਾ ਸਿਲਸਿਲਾ ਫਿਲਹਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਉੱਭਰਦੀ ਹੋਈ ਫ਼ਿਲਮ ਅਦਾਕਾਰਾ ਪਾਇਲ ਘੋਸ਼ ਨੇ ਚਰਚਿਤ ਫ਼ਿਲਮੀ ਹਸਤੀ ਅਨੁਰਾਗ ਕਸ਼ਯਪ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਕੇ ਸਨਸਨੀ ਮਚਾ ਦਿੱਤੀ। ਉਸ ਨੇ ਪ੍ਰਧਾਨ ਮੰਤਰੀ ਨੂੰ ਟੈਗ ਕਰਕੇ ਕੀਤੇ ਆਪਣੇ ਟਵੀਟ ਵਿਚ ਅਨੁਰਾਗ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ, ਕੰਗਨਾ ਨੇ ਪਾਇਲ ਦੇ ਸਮਰਥਨ ਵਿਚ ਆ ਕੇ ਅਨੁਰਾਗ ਕਸ਼ਯਪ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਨੋਟਿਸ ਲੈ ਲਿਆ ਹੈ।

ਪਾਇਲ ਨੇ ਆਪਣੇ ਟਵੀਟ ਵਿਚ ਕਿਹਾ ਕਿ ਅਨੁਰਾਗ ਕਸ਼ਯਪ ਨੇ ਉਸ ਨਾਲ ਜ਼ਬਰੀ ਸਬੰਧ ਬਣਾਏ। ਮੇਰੇ ਨਾਲ ਹਿੰਸਕ ਵਿਵਹਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਪਾ ਕਰਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਤਾਂ ਕਿ ਦੇਸ਼ ਨੂੰ ਪਤਾ ਲੱਗੇ ਕਿ ਰਚਨਾਤਮਕ ਕੰਮ ਕਰਨ ਵਾਲੇ ਇਸ ਵਿਅਕਤੀ ਦੇ ਪਿੱਛੇ ਕਿਹੜਾ ਰਾਕਸ਼ਸ ਲੁਕਿਆ ਹੋਇਆ ਹੈ। ਮੈਨੂੰ ਪਤਾ ਹੈ ਕਿ ਅਜਿਹਾ ਕਰਨ ਨਾਲ ਮੈਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਮੇਰੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ। ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਉਧਰ, ਕੰਗਨਾ ਰਣੌਤ ਪਾਇਲ ਦੇ ਸਮਰਥਨ ਵਿਚ ਖੁੱਲ੍ਹ ਕੇ ਆ ਗਈ ਹੈ। ਉਸ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਟਵੀਟ ਕਰਕੇ ਕਿਹਾ ਕਿ ਹਰ ਆਵਾਜ਼ ਦਾ ਮਤਲਬ ਹੈ। ਮੈਂ ਵੀ ਆਵਾਜ਼ ਉਠਾ ਰਹੀ ਹਾਂ। ਅਨੁਰਾਗ ਨੂੰ ਗਿ੍ਫ਼ਤਾਰ ਕੀਤਾ ਜਾਵੇ। ਇਸ ਮਾਮਲੇ ਵਿਚ ਅਨੁਰਾਗ ਕਸ਼ਯਪ ਨੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੌਰਾਨ ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਟਵੀਟ ਕਰਕੇ ਪਾਇਲ ਤੋਂ ਇਸ ਮਾਮਲੇ ਵਿਚ ਵਿਸਥਾਰਤ ਸ਼ਿਕਾਇਤ ਕਮਿਸ਼ਨ ਨੂੰ ਭੇਜਣ ਨੂੰ ਕਿਹਾ ਹੈ।

ਅਨੁਰਾਗ ਸੋਚ ਸਮਝ ਕੇ ਬੋਲਣ : ਰਵੀ ਕਿਸ਼ਨ
ਭਾਜਪਾ ਐੱਮ. ਪੀ. ਅਤੇ ਫ਼ਿਲਮ ਅਦਾਕਾਰ ਰਵੀ ਕਿਸ਼ਨ ਨੇ ਅਨੁਰਾਗ ਕਸ਼ਯਪ ਨੂੰ ਨਿਮਰਤਾ ਨਾਲ ਅਪੀਲ ਕੀਤੀ ਹੈ ਕਿ ਮੇਰੇ ਬਾਰੇ ਵਿਚ ਕੋਈ ਗੱਲ ਕਰਨ ਤੋਂ ਪਹਿਲੇ ਹਜ਼ਾਰ ਵਾਰ ਸੋਚ ਵਿਚਾਰ ਕਰ ਲੈਣ, ਉਸ ਤੋਂ ਬਾਅਦ ਕੋਈ ਗੱਲ ਕਹਿਣ। ਜ਼ਿਕਰਯੋਗ ਹੈ ਕਿ ਅਨੁਰਾਗ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਰਵੀ ਕਿਸ਼ਨ ਉਨ੍ਹਾਂ ਦੀ ਫ਼ਿਲਮ ਦੇ ਸੈੱਟ 'ਤੇ ਸਿਗਰਟਨੋਸ਼ੀ ਕਰਦੇ ਸਨ।


sunita

Content Editor

Related News