ਫਿਨਾਲੇ ਤੋਂ ਪਹਿਲਾਂ ਕੀ ਬਾਹਰ ਹੋ ਜਾਵੇਗਾ ਪਵਨਦੀਪ ਰਾਜਨ? ਵੀਡੀਓ ਨੇ ਵਧਾਈ ਪ੍ਰਸ਼ੰਸਕਾਂ ਦੀ ਪ੍ਰੇਸ਼ਾਨੀ

08/09/2021 10:38:12 AM

ਮੁੰਬਈ (ਬਿਊਰੋ)– ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ। ਸ਼ੋਅ ’ਚ ਕੁਝ ਹੀ ਮੁਕਾਬਲੇਬਾਜ਼ ਬਚੇ ਹਨ, ਜਿਸ ’ਚ ਅਰੁਣਿਤਾ ਕਾਂਜੀਲਾਲ, ਨਿਹਾਲ ਟੌਰੋ, ਸਾਇਲੀ ਕਾਂਬਲੇ, ਮੁਹੰਮਦ ਦਾਨਿਸ਼, ਪਵਨਦੀਪ ਰਾਜਨ ਤੇ ਸ਼ਨਮੁਖ ਪ੍ਰਿਆ ਦਾ ਨਾਂ ਸ਼ਾਮਲ ਹੈ।

ਹਾਲ ਹੀ ’ਚ ਖ਼ਬਰ ਆਈ ਹੈ ਕਿ ਫਿਨਾਲੇ ਤੋਂ ਠੀਕ ਪਹਿਲਾਂ ਸ਼ਨਮੁਖ ਪ੍ਰਿਆ ਸ਼ੋਅ ਤੋਂ ਬਾਹਰ ਹੋ ਜਾਵੇਗੀ ਤੇ ਹੋਇਆ ਇਸ ਦੇ ਉਲਟਾ। ਇਕ ਅਜਿਹੀ ਤਸਵੀਰ ਸਭ ਦੇ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਪ੍ਰੇਸ਼ਾਨ ਹਨ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਹੋਇਆ ਇਹ ਕਿ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਤੇ ਸੋਨੀ ਟੀ. ਵੀ. ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਫਿਨਾਲੇ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ ਪਵਨਦੀਪ ਰਾਜਨ ਸੈਮੀਫਾਈਨਲ ’ਚੋਂ ਬਾਹਰ ਹੋ ਜਾਣਗੇ। ਸੋਨੀ ਟੀ. ਵੀ. ਨੇ ਸ਼ੋਅ ਦਾ ਇਕ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ’ਚ ਪਵਨਦੀਪ ਰਾਜਨ ਗਾਣਾ ਗਾ ਰਹੇ ਤਾਂ ਅਰੁਣਿਤਾ ਕਾਂਜੀਲਾਲ ਸਮੇਂ ਲਗਭਗ ਸਾਰੇ ਮੁਕਾਬਲੇਬਾਜ਼ ਰੋਂਦੇ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਇਹ ਅੰਦਾਜ਼ਾ ਲਗਾਇਆ ਹੈ।

 
 
 
 
 
 
 
 
 
 
 
 
 
 
 
 

A post shared by indianidol12 (@indianidols12)

ਉਥੇ ਹੀ ‘ਇੰਡੀਅਨ ਆਈਡਲ 12’ ਦੇ ਸੈੱਟ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਥੇ ਪ੍ਰਸ਼ੰਸਕਾਂ ਨੂੰ ਪਵਨਦੀਪ ਰਾਜਨ ਕਿਤੇ ਨਜ਼ਰ ਨਹੀਂ ਆ ਰਹੇ ਹਨ। ਕਈ ਤਸਵੀਰਾਂ ’ਚ 5 ਮੁਕਾਬਲੇਬਾਜ਼ਾਂ ਨੂੰ ਕਰਨ ਜੌਹਰ ਨਾਲ ਤਸਵੀਰ ਲਈ ਪੌਜ਼ ਦਿੰਦੇ ਦੇਖਿਆ ਜਾ ਸਕਦਾ ਹੈ, ਜਿਸ ’ਚ ਪਵਨਦੀਪ ਨਜ਼ਰ ਨਹੀਂ ਆ ਰਹੇ।

ਨੋਟ– ਤੁਹਾਨੂੰ ‘ਇੰਡੀਅਨ ਆਈਡਲ 12’ ਦਾ ਕਿਹੜਾ ਮੁਕਾਬਲੇਬਾਜ਼ ਵਧੀਆ ਲੱਗਦਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News