ਕੀ ਪਵਨਦੀਪ ਰਾਜਨ ਬਣੇਗਾ ‘ਇੰਡੀਅਨ ਆਈਡਲ 12’ ਦਾ ਜੇਤੂ, ਟਵਿਟਰ ’ਤੇ ਹੋ ਰਿਹੈ ਟਰੈਂਡ

07/05/2021 6:29:06 PM

ਮੁੰਬਈ (ਬਿਊਰੋ)– ਸਿੰਗਿੰਗ ਰਿਆਲਿਟੀ ਸ਼ੋਅ ‘ਇੰਡੀਅਨ ਆਈਡਲ 12’ ਆਪਣੇ ਆਖ਼ਰੀ ਪੜਾਅ ’ਤੇ ਪਹੁੰਚ ਰਿਹਾ ਹੈ। ਅਜਿਹੇ ’ਚ ਜੇਤੂ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ। ਉਂਝ ਤਾਂ ਸ਼ੋਅ ਦੇ ਸਾਰੇ ਮੁਕਾਬਲੇਬਾਜ਼ ਮਸ਼ਹੂਰ ਹਨ ਪਰ ਬੀਤੇ ਦਿਨੀਂ ਪਵਨਦੀਪ ਰਾਜਨ ਨੂੰ ਕਾਫੀ ਸਰਾਹਿਆ ਗਿਆ ਹੈ।

ਅਰੁਣਿਤਾ ਦੀ ਵੀ ਸ਼ੋਅ ਦੇ ਜੱਜ ਕਾਫੀ ਪ੍ਰਸ਼ੰਸਾ ਕਰ ਰਹੇ ਹਨ। ਇਨ੍ਹਾਂ ਦੋਵੇਂ ਮੁਕਾਬਲੇਬਾਜ਼ਾਂ ’ਤੇ ਦਰਸ਼ਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਵਾਂ ’ਚੋਂ ਹੀ ਕੋਈ ਸ਼ੋਅ ਦਾ ਜੇਤੂ ਬਣ ਸਕਦਾ ਹੈ।

ਬੀਤੇ ਹਫ਼ਤੇ ਸ਼ੋਅ ’ਚ ਮਾਨਸੂਨ ਸਪੈਸ਼ਲ ਗਾਣਿਆਂ ’ਤੇ ਪੇਸ਼ਕਾਰੀ ਕੀਤੀ ਗਈ, ਜਿਸ ’ਚ ਮੁਕਾਬਲੇਬਾਜ਼ ਪਵਨਦੀਪ ਰਾਜਨ ਨੇ ਸਟੇਜ ’ਤੇ ‘ਰਿਮਝਿਮ ਗਿਰੇ ਸਾਵਨ’ ਗਾਣੇ ’ਤੇ ਇਕ ਖ਼ੂਬਸੂਰਤ ਪੇਸ਼ਕਾਰੀ ਦਿੱਤੀ। ਉਸ ਦਾ ਗਾਣਾ ਸੁਣ ਕੇ ਸਿਰਫ਼ ਸਟੇਜ ’ਤੇ ਮੌਜੂਦ ਜੱਜ ਹੀ ਨਹੀਂ, ਸਗੋਂ ਸਾਰੇ ਮੁਕਾਬਲੇਬਾਜ਼ ਵੀ ਝੂਮ ਉੱਠੇ। ਪਵਨਦੀਪ ਲਈ ਲੋਕਾਂ ਦੀ ਦੀਵਾਨਗੀ ਦਾ ਆਲਮ ਇਹ ਹੈ ਕਿ ਉਸ ਨੂੰ ਜੇਤੂ ਬਣਾਉਣ ਲਈ ਸੋਸ਼ਲ ਮੀਡੀਆ ’ਤੇ ਮੁਹਿੰਮ ਚੱਲ ਪਈ ਹੈ। ਪ੍ਰਸ਼ੰਸਕ ਟਵਿਟਰ ’ਤੇ ਉਸ ਦੇ ਨਾਮ ਲਈ ਵੋਟਾਂ ਮੰਗ ਰਹੇ ਹਨ।

‘ਇੰਡੀਅਨ ਆਈਡਲ 12’ ਦਾ ਸ਼ੁਰੂਆਤ ਤੋਂ ਹੀ ਵਿਵਾਦ ਨਾਲ ਡੂੰਘਾ ਸਬੰਧ ਰਿਹਾ ਹੈ। ਸ਼ੋਅ ’ਤੇ ਕਈ ਦੋਸ਼ ਲੱਗਦੇ ਰਹੇ ਹਨ। ਹਾਲ ਹੀ ’ਚ ਸ਼ੋਅ ਤੋਂ ਸਵਾਈ ਭੱਟ, ਅੰਜਲੀ ਗਾਇਕਵਾੜ ਦੇ ਸ਼ੋਅ ਤੋਂ ਬਾਹਰ ਨਿਕਲਣ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਕਾਫੀ ਨਾਰਾਜ਼ ਹੋ ਗਏ ਸਨ। ਲੋਕਾਂ ਨੇ ਸ਼ੋਅ ’ਤੇ ਤਾਂ ਸਵਾਲ ਚੁੱਕਿਆ ਹੀ ਸੀ ਪਰ ਇਸ ਦੇ ਨਾਲ ਜੱਜਾਂ ਨੂੰ ਵੀ ਪੱਖਪਾਤੀ ਕਹਿ ਦਿੱਤਾ। ਹਾਲਾਂਕਿ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News