ਫ਼ਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦਾ ਦਿਹਾਂਤ

Friday, Jan 17, 2025 - 09:52 AM (IST)

ਫ਼ਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦਾ ਦਿਹਾਂਤ

ਐਟਰਟੇਨਮੈਂਟ ਡੈਸਕ- ਫਿਲਮ ਜਗਤ ਤੋਂ ਇੱਕ ਤੋਂ ਬਾਅਦ ਇੱਕ ਹੈਰਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਕੱਲ੍ਹ ਸਵੇਰੇ ਸੈਫ ਅਲੀ ਖਾਨ 'ਤੇ ਹੋਏ ਘਾਤਕ ਹਮਲੇ ਦੀ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਹਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਇਸ ਮਸ਼ਹੂਰ ਅਦਾਕਾਰ ਦਾ ਦਿਹਾਂਤ ਹੋ ਗਿਆ ਹੈ। ਲਵ ਆਈਲੈਂਡ ਅਤੇ ਹਾਲੀਓਕਸ ਫੇਮ ਅਦਾਕਾਰ Paul Danan ਨੇ ਸਿਰਫ਼ 46 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਇਸ ਖ਼ਬਰ ਤੋਂ ਹਰ ਕੋਈ ਹੈਰਾਨ ਰਹਿ ਗਿਆ।

 

 
 
 
 
 
 
 
 
 
 
 
 
 
 
 
 

A post shared by Independent Creative Management Ltd (@independentcreativemanagement)

ਨਹੀਂ ਰਹੇ ਅਦਾਕਾਰ Paul Danan 
ਮੀਡੀਆ ਰਿਪੋਰਟਾਂ ਅਨੁਸਾਰ, ਮਸ਼ਹੂਰ ਅਦਾਕਾਰ Paul Danan ਨੂੰ ਸਾਲ 2024 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਨੂੰ ਵੈਪਿੰਗ ਦੀ ਆਦਤ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਲਵ ਆਈਲੈਂਡ ਫੇਮ ਅਦਾਕਾਰ Danan ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪ੍ਰਬੰਧਨ ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ 'ਚ ਕੀਤੀ ਹੈ। ਪਾਲ ਦੇ ਪ੍ਰਬੰਧਨ, ਇੰਡੀਪੈਂਡੈਂਟ ਕਰੀਏਟਿਵ ਮੈਨੇਜਮੈਂਟ, ਨੇ ਇੱਕ ਬਿਆਨ ਵਿੱਚ ਕਿਹਾ: 'ਭਾਰੀ ਦਿਲ ਨਾਲ, ਅਸੀਂ ਸਿਰਫ਼ 46 ਸਾਲ ਦੀ ਛੋਟੀ ਉਮਰ 'ਚ Paul Danan ਦੇ ਦੁਖਦਾਈ ਦਿਹਾਂਤ ਦਾ ਐਲਾਨ ਕਰਦੇ ਹਾਂ।'

ਇਹ ਵੀ ਪੜ੍ਹੋ- ਕ੍ਰਾਇਮ ਬ੍ਰਾਂਚ ਦੇ ਇੰਸਪੈਕਟਰ ਦਯਾ ਹੱਥ ਸੈਫ ਹਮਲੇ ਦੀ ਜਾਂਚ, ਕਰ ਚੁੱਕੇ ਨੇ ਕਈ ਐਨਕਾਊਂਟਰ

ਅਦਾਕਾਰ ਦੀ ਟੀਮ ਨੇ ਕੀਤੀ ਖਾਸ ਅਪੀਲ 
ਅਦਾਕਾਰ Paul ਦੀ ਮੌਤ ਦੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਦੀ ਟੀਮ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ, 'ਅਸੀਂ ਇਸ ਮੁਸ਼ਕਲ ਸਮੇਂ ਦੌਰਾਨ Paul ਦੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਲਈ ਨਿੱਜਤਾ ਅਤੇ ਸਤਿਕਾਰ ਦੀ ਬੇਨਤੀ ਕਰਦੇ ਹਾਂ।' ਇਸ ਤੋਂ ਅੱਗੇ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ।' ਹਾਲੀਓਕਸ ਦੇ ਸਾਬਕਾ ਸਟਾਰ Paul Danan  ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਹੁਤ ਦੁਖੀ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਸੰਵੇਦਨਾ ਪ੍ਰਗਟ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News