‘ਪਠਾਨ’ ਦਾ ਨਵਾਂ ਪੋਸਟਰ ਦੇਖ ਭੜਕੇ ਪ੍ਰਸ਼ੰਸਕ, ਸ਼ਾਹਰੁਖ ਖ਼ਾਨ ਦੀ ਫ਼ਿਲਮ ਨੂੰ ਲੈ ਕੇ ਆਖੀ ਇਹ ਗੱਲ

Thursday, Dec 08, 2022 - 04:35 PM (IST)

‘ਪਠਾਨ’ ਦਾ ਨਵਾਂ ਪੋਸਟਰ ਦੇਖ ਭੜਕੇ ਪ੍ਰਸ਼ੰਸਕ, ਸ਼ਾਹਰੁਖ ਖ਼ਾਨ ਦੀ ਫ਼ਿਲਮ ਨੂੰ ਲੈ ਕੇ ਆਖੀ ਇਹ ਗੱਲ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਕਈ ਮਹੀਨਿਆਂ ਤੋਂ ਚਰਚਾ ’ਚ ਹੈ। ਜਿਥੇ ਸੋਸ਼ਲ ਮੀਡੀਆ ’ਤੇ ਅਕਸਰ ਫ਼ਿਲਮ ਦੇ ਸੈੱਟ ਤੋਂ ਲਗਾਤਾਰ ਸ਼ਾਹਰੁਖ ਦੇ ਲੁੱਕ ਦੀ ਤਸਵੀਰ ਵਾਇਰਲ ਹੁੰਦੀ ਰਹਿੰਦੀ ਹੈ, ਉਥੇ ਰਿਲੀਜ਼ ਡੇਟ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਬਹਿਸ ਛਿੜੀ ਹੁੰਦੀ ਹੈ। ਇਸ ਵਿਚਾਲੇ ਮੇਕਰਜ਼ ਨੇ ਫ਼ਿਲਮ ਦਾ ਨਵਾਂ ਪੋਸਟਰ ਪ੍ਰਸ਼ੰਸਕਾਂ ਸਾਹਮਣੇ ਰੱਖ ਦਿੱਤਾ ਹੈ, ਜਿਸ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਜਿਥੇ ਪ੍ਰਸ਼ੰਸਕ ਫ਼ਿਲਮ ਦਾ ਟਰੇਲਰ ਜਲਦ ਰਿਲੀਜ਼ ਕਰਨ ਦੀ ਮੰਗ ਕਰ ਰਹੇ ਹਨ, ਉਥੇ ਪ੍ਰਸ਼ੰਸਕ ਪੋਸਟਰ ਤੋਂ ਹੀ ਫ਼ਿਲਮ ‘ਪਠਾਨ’ ਦੇ ਨਵੇਂ ਗੀਤ ਦੀ ਡੇਟ ਸਾਂਝੀ ਕਰਨ ਦੀ ਗੱਲ ਆਖ ਰਹੇ ਹਨ। ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਸਾਲ 2023 ’ਚ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਦੇ ਚਲਦਿਆਂ ਮੇਕਰਜ਼ ਸ਼ੋਅ ਦੇ ਨਵੇਂ-ਨਵੇਂ ਪੋਸਟਰ ਸਾਂਝੇ ਕਰ ਰਹੇ ਹਨ।

ਅਦਾਕਾਰ ਦੀ ਇਸ ਫ਼ਿਲਮ ਦੇ ਪੋਸਟਰ ’ਤੇ ਲਿਖਿਆ ਹੈ, ‘‘ਅਪਨੀ ਕੁਰਸੀ ਕੀ ਪੇਟੀ ਬਾਂਧ ਲੋ।’’ ਉਥੇ ਇਸ ਪੋਸਟਰ ’ਚ ਵੀ ਲੰਮੇ ਵਾਲਾਂ ’ਚ ਸ਼ਾਹਰੁਖ ਤੋਂ ਨਜ਼ਰਾਂ ਹਟਾ ਪਾਉਣਾ ਪ੍ਰਸ਼ੰਸਕਾਂ ਲਈ ਮੁਸ਼ਕਿਲ ਹੋ ਰਿਹਾ ਹੈ ਪਰ ਕਈ ਲੋਕ ਇਸ ਪੋਸਟਰ ’ਤੇ ਆਪਣਾ ਗੁੱਸਾ ਕੱਢ ਰਹੇ ਹਨ।

ਯੂਜ਼ਰਸ ਪੋਸਟ ’ਤੇ ਕੁਮੈਂਟ ਕਰਦਿਆਂ ਲਿਖਦੇ ਹਨ, ‘‘ਗੀਤ ਕਦੋਂ ਆਵੇਗਾ।’’ ਦੂਜਾ ਯੂਜ਼ਰ ਲਿਖਦਾ ਹੈ, ‘‘ਜਲਦੀ ਤੋਂ ਜਲਦੀ ਗੀਤ ਨੂੰ ਰਿਲੀਜ਼ ਕਰ ਦਿਓ।’’ ਇੰਝ ਹੀ ਸ਼ਾਹਰੁਖ ਦੇ ਕਈ ਪ੍ਰਸ਼ੰਸਕਾਂ ਨੇ ਫ਼ਿਲਮ ਦੇ ਗੀਤਾਂ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ ਹੈ ਪਰ ਕਈ ਲੋਕ ਮੇਕਰਜ਼ ’ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ ਕਿ ਹੁਣ ਤਕ ਗੀਤ ਕਿਉਂ ਨਹੀਂ ਰਿਲੀਜ਼ ਕੀਤੇ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News