ਸ਼ਾਹਰੁਖ ਖ਼ਾਨ ਦੀ ‘ਪਠਾਨ’ ਨੇ ਰਿਲੀਜ਼ ਤੋਂ ਪਹਿਲਾਂ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਭਾਰਤੀ ਫ਼ਿਲਮ
Tuesday, Jan 24, 2023 - 11:33 AM (IST)
ਚੰਡੀਗੜ੍ਹ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਕੁਝ ਲੋਕਾਂ ਵਲੋਂ ‘ਪਠਾਨ’ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕੁਝ ਲੋਕ ਇਸ ਦਾ ਰੱਜ ਕੇ ਸਮਰਥਨ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਦੱਸ ਦੇਈਏ ਕਿ ‘ਪਠਾਨ’ ਕੱਲ ਯਾਨੀ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ।
‘ਪਠਾਨ’ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਅਜਿਹਾ ਕਰਨ ਵਾਲੀ ‘ਪਠਾਨ’ ਪਹਿਲੀ ਭਾਰਤੀ ਫ਼ਿਲਮ ਹੈ। ਵਿਦੇਸ਼ਾਂ ’ਚ ਫ਼ਿਲਮ ਨੂੰ 2500 ਤੋਂ ਵੱਧ ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਉਥੇ ਐਡਵਾਂਸ ਬੁਕਿੰਗ ਦੇ ਮਾਮਲੇ ’ਚ ਵੀ ‘ਪਠਾਨ’ ਚੰਗੇ ਅੰਕੜੇ ਦਿਖਾ ਰਹੀ ਹੈ। ‘ਪਠਾਨ’ ਦੀਆਂ ਖ਼ਬਰ ਲਿਖੇ ਜਾਣ ਤਕ 4.19 ਲੱਖ ਟਿਕਟਾਂ ਵਿਕ ਚੁੱਕੀਆਂ ਹਨ। ਹਾਲਾਂਕਿ ‘ਪਠਾਨ’ ਹਿੰਦੀ ਭਾਸ਼ਾ ’ਚ ਐਡਵਾਂਸ ਬੁਕਿੰਗ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਹੈ। ਪਹਿਲੇ ’ਤੇ ‘ਬਾਹੂਬਲੀ 2’ ਹੈ, ਜਿਸ ਦੀਆਂ 6.50 ਲੱਖ ਟਿਕਟਾਂ ਵਿਕੀਆਂ, ਉਥੇ ਦੂਜੇ ਨੰਬਰ ’ਤੇ ‘ਕੇ. ਜੀ. ਐੱਫ. 2’ ਹੈ, ਜਿਸ ਦੀਆਂ 5.15 ਲੱਖ ਐਡਵਾਂਸ ਟਿਕਟਾਂ ਵਿਕੀਆਂ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।