ਭਾਰਤ ’ਚ 500 ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣੀ ‘ਪਠਾਨ’

Thursday, Feb 16, 2023 - 03:07 PM (IST)

ਭਾਰਤ ’ਚ 500 ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣੀ ‘ਪਠਾਨ’

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਬਾਕਸ ਆਫਿਸ ’ਤੇ ਤੂਫ਼ਾਨ ਲਗਾਤਾਰ ਜਾਰੀ ਹੈ। 25 ਜਨਵਰੀ ਨੂੰ ਰਿਲੀਜ਼ ਹੋਈ ਇਹ ਫ਼ਿਲਮ ਕੱਲ ਯਾਨੀ 17 ਫਰਵਰੀ ਨੂੰ ਚੌਥੇ ਹਫ਼ਤੇ ’ਚ ਸ਼ਾਮਲ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ...’

ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਕਮਾਈ ਦੇ ਅਣਗਿਣਤ ਰਿਕਾਰਡ ਬਣਾਏ ਹਨ। ਫ਼ਿਲਮ ਭਾਰਤ ’ਚ 500 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ ਹੁਣ ਤਕ ਭਾਰਤ ’ਚ 502.45 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਇਸ ’ਚ ਹਿੰਦੀ ਭਾਸ਼ਾ ਦੇ 484.85 ਕਰੋੜ ਰੁਪਏ ਤੇ ਤਾਮਿਲ ਤੇ ਤੇਲਗੂ ਭਾਸ਼ਾਵਾਂ ਦੇ 17.60 ਕਰੋੜ ਰੁਪਏ ਸ਼ਾਮਲ ਹਨ।

PunjabKesari

ਦੱਸ ਦੇਈਏ ਕਿ 17 ਫਰਵਰੀ ਯਾਨੀ ਕੱਲ ਨੂੰ ਫ਼ਿਲਮ ਦੀ ਟੀਮ ਵਲੋਂ ‘ਪਠਾਨ ਡੇ’ ਮਨਾਇਆ ਜਾ ਰਿਹਾ ਹੈ। ਇਸ ਮੌਕੇ ਫ਼ਿਲਮ ਦੀ ਟਿਕਟ 110 ਰੁਪਏ ’ਚ ਮਿਲੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News