ਗੋਆ ’ਚ ਪਰਮੀਸ਼ ਵਰਮਾ ਨੇ ਸ਼ੋਅ ਦੌਰਾਨ ਲਾਏ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ, ਵੀਡੀਓ ਕਰੇਗੀ ਦਿਲ ਖੁਸ਼

Sunday, Dec 27, 2020 - 02:21 PM (IST)

ਗੋਆ ’ਚ ਪਰਮੀਸ਼ ਵਰਮਾ ਨੇ ਸ਼ੋਅ ਦੌਰਾਨ ਲਾਏ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ, ਵੀਡੀਓ ਕਰੇਗੀ ਦਿਲ ਖੁਸ਼

ਚੰਡੀਗੜ੍ਹ (ਬਿਊਰੋ)– ਕ੍ਰਿਸਮਸ ਡੇਅ ਤੇ ਨਵੇਂ ਸਾਲ ਦੇ ਚਲਦਿਆਂ ਲਾਈਵ ਸ਼ੋਅਜ਼ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਪੰਜਾਬੀ ਕਲਾਕਾਰ ਵੱਖ-ਵੱਖ ਥਾਵਾਂ ’ਤੇ ਜਾ ਕੇ ਲਾਈਵ ਸ਼ੋਅਜ਼ ਕਰ ਰਹੇ ਹਨ। ਇਸੇ ਲਿਸਟ ’ਚ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਦਾ ਹਾਲ ਹੀ ’ਚ ਗੋਆ ਵਿਖੇ ਲਾਈਵ ਸ਼ੋਅ ਸੀ।

ਇਸ ਸ਼ੋਅ ਦੌਰਾਨ ਪਰਮੀਸ਼ ਵਰਮਾ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਨੇ ਸਭ ਦਾ ਦਿਲ ਜਿੱਤ ਲਿਆ। ਅਸਲ ’ਚ ਪਰਮੀਸ਼ ਵਰਮਾ ਨੇ ਲਾਈਵ ਸ਼ੋਅ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਤੇ ਸ਼ੋਅ ਦੌਰਾਨ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ।’

 
 
 
 
 
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਪਰਮੀਸ਼ ਵਰਮਾ ਦਾ ਬੀਤੇ ਦਿਨੀਂ ਗੋਆ ਵਿਖੇ ਸ਼ੋਅ ਸੀ। ਗੋਆ ’ਚ ਉਹ ‘ਟੌਏ ਬੀਚ ਕਲੱਬ’ ਵਿਖੇ ਲਾਈਵ ਸ਼ੋਅ ਕਰ ਰਹੇ ਸਨ। ਪਰਮੀਸ਼ ਵਰਮਾ ਦੀ ਇਸ ਵੀਡੀਓ ’ਤੇ ਲੋਕ ਖੂਬ ਕੁਮੈਂਟਸ ਕਰ ਰਹੇ ਹਨ ਤੇ ਇਸ ਵੀਡੀਓ ਨੂੰ ਹੁਣ ਤਕ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਵੀਡੀਓ ਦੀ ਕੈਪਸ਼ਨ ’ਚ ਪਰਮੀਸ਼ ਵਰਮਾ ਨੇ ਲਿਖਿਆ, ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਜਿਥੇ ਵੀ ਜਾਵਾਂਗੇ ਹੱਕ ਸੱਚ ਦਾ ਨਾਅਰਾ ਮਾਰਾਂਗੇ।’

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਹਾਲ ਹੀ ’ਚ ਦਿੱਲੀ ਕਿਸਾਨ ਅੰਦੋਲਨ ’ਚ ਪਹੁੰਚੇ ਸਨ। ਇਸ ਦੌਰਾਨ ਪਰਮੀਸ਼ ਵਰਮਾ ਨੇ ਖਾਲਸਾ ਏਡ ਨਾਲ ਮਿਲ ਕੇ ਸੇਵਾ ਵੀ ਕੀਤੀ ਸੀ।

ਨੋਟ– ਪਰਮੀਸ਼ ਵਰਮਾ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News