ਇਸ ਪੰਜਾਬੀ ਗਾਇਕ ਨੇ Parmish Verma ਨੂੰ ਦਿੱਤੀ ਧਮਕੀ, ਕੱਢੀਆਂ ਗੰਦੀਆਂ ਗਾਲ੍ਹਾਂ
Thursday, Feb 06, 2025 - 05:20 PM (IST)
![ਇਸ ਪੰਜਾਬੀ ਗਾਇਕ ਨੇ Parmish Verma ਨੂੰ ਦਿੱਤੀ ਧਮਕੀ, ਕੱਢੀਆਂ ਗੰਦੀਆਂ ਗਾਲ੍ਹਾਂ](https://static.jagbani.com/multimedia/2025_2image_17_22_142547705vrmmmmmmmmmmmm.jpg)
ਜਲੰਧਰ- ਪੰਜਾਬੀ ਗਾਇਕ ਪਰਮੀਸ਼ ਵਰਮਾ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਸ ਨੇ ਬਹੁਤ ਸਾਰੇ ਹਿੱਟ ਗੀਤ ਪਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਧਮਕੀ ਮਿਲੀ ਹੈ।ਇਸ ਦੀ ਜਿੰਮੇਵਾਰੀ ਗਾਇਕ ਮਨਪ੍ਰੀਤ ਮੰਨਾ ਨੇ ਲਈ ਹੈ। ਉਸ ਨੇ ਸ਼ੈਰੀ ਮਾਨ ਨਾਲ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕਰਦੇ ਸਪੋਰਟ ਕਰਦਿਆਂ ਕਿਹਾ ਕੇ ਪਰਮੀਸ਼ ਵਰਮਾ ਦਾ ਸਿਸਟਮ ਜਲਦੀ ਕਰਾਂਗਾ। ਮਨਪ੍ਰੀਤ ਨੇ ਪਰਮੀਸ਼ ਨੂੰ ਗਾਲ੍ਹਾਂ ਵੀ ਕੱਢੀਆਂ। ਦੱਸ ਦੇਈਏ ਕਿ ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
ਹਾਲਾਂਕਿ ਮਾਮਲੇ ਦੀ ਅਧਿਕਾਰਤ ਪੁਸ਼ਟੀ ਨੂੰ ਲੈ ਕੇ ਮਾਮਲਾ ਸਾਫ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਦੇ ਬਰੈਂਪਟਨ ’ਚ ਸਥਿਤ ਘਰ ਬਾਹਰ ਗੋਲੀਬਾਰੀ ਹੋਈ ਹੈ। ਫਾਈਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੰਟ ਜੰਟਾ ਨੇ ਇਕ ਕਥਿਤ ਫੇਸਬੁੱਕ ਪੋਸਟ ਜ਼ਰੀਏ ਲਈ ਹੈ। ਜਿਸ ਦੀ ਜਗਬਾਣੀ ਪੁਸ਼ਟੀ ਨਹੀਂ ਕਰਦਾ।
ਇਹ ਵੀ ਪੜ੍ਹੋ-ਗਾਇਕ ਉਦਿਤ ਨਾਰਾਇਣ ਦਾ ਇਕ ਹੋਰ ਕਿਸਿੰਗ ਵੀਡੀਓ ਵਾਇਰਲ
ਹੁਣ ਇਸ ਮਾਮਲੇ ਵਿਚ ਤਾਜ਼ਾ ਅਪਡੇਟ ਇਹ ਆਈ ਹੈ ਕਿ ਇਕ ਹੋਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਪੋਸਟ ਕਰਕੇ ਪ੍ਰੇਮ ਢਿੱਲੋਂ ਦੇ ਘਰ ਉਤੇ ਹੋਈ ਫਾਇਰਿੰਗ ਦੀ ਜਿੰਮੇਵਾਰੀ ਲਈ ਹੈ। ਵੀਡੀਓ ਵਿਚ ਮਨਪ੍ਰੀਤ ਮੰਨਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਐ ਕਿ ‘ਪ੍ਰੇਮ ਢਿੱਲੋਂ ਦੇ ਘਰ ‘ਤੇ ਹਮਲਾ ਅਸੀਂ ਕਰਵਾਇਆ’। ਹਾਲਾਂਕਿ ਮਨਪ੍ਰੀਤ ਮੰਨਾ ਦਾ ਪ੍ਰੇਮ ਢਿੱਲੋਂ ਨਾਲ ਵਿਵਾਦ ਕੋਈ ਨਵਾਂ ਨਹੀਂ ਹੈ। ਪਿਛਲੇ ਦਿਨੀਂ ਪ੍ਰੇਮ ਢਿੱਲੋਂ ਦੇ ਕੁਝ ਸਾਥੀ ਮਨਪ੍ਰੀਤ ਮੰਨਾ ਦੇ ਪਿੰਡ, ਉਸ ਦੇ ਘਰ ਵੀ ਜਾ ਕੇ ਆਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e