ਸੂਫੀ ਨਾਈਟ ’ਚ ਪਰਿਣੀਤੀ-ਰਾਘਵ ਨੇ ਕੀਤਾ ਡਾਂਸ, ਵੀਡੀਓਜ਼ ਆਈਆਂ ਸਾਹਮਣੇ

Thursday, Sep 21, 2023 - 11:25 AM (IST)

ਸੂਫੀ ਨਾਈਟ ’ਚ ਪਰਿਣੀਤੀ-ਰਾਘਵ ਨੇ ਕੀਤਾ ਡਾਂਸ, ਵੀਡੀਓਜ਼ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਸਿਆਸਤਦਾਨ ਰਾਘਵ ਚੱਢਾ ਹਮੇਸ਼ਾ ਲਈ ਇਕੱਠੇ ਹੋਣ ਜਾ ਰਹੇ ਹਨ। ਉਹ ਜਲਦ ਹੀ ਸੱਤ ਫੇਰੇ ਲੈਣਗੇ। ਤਰੀਕਾਂ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਵਿਆਹ ਦੀਆਂ ਰਸਮਾਂ ਅਰਦਾਸ ਤੇ ਸ਼ਬਦ ਕੀਰਤਨ ਨਾਲ ਸ਼ੁਰੂ ਹੋ ਚੁੱਕੀਆਂ ਹਨ। ਹੁਣ ਦਿੱਲੀ ’ਚ ਰਾਘਵ ਦੇ ਘਰ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ ਸੀ। ਇਸ ’ਚ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ, ਭਰਾ ਸਿਧਾਰਥ ਚੋਪੜਾ ਤੇ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸ਼ਿਰਕਤ ਕੀਤੀ। ਫੰਕਸ਼ਨ ਦੀ ਅੰਦਰੂਨੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਰਾਘਵ ਤੇ ਪਰਿਣੀਤੀ ਗੀਤਾਂ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਤੇ ਉਨ੍ਹਾਂ ਦੇ ਭਰਾ ਸਿਧਾਰਥ ਚੋਪੜਾ ਦੀ ਵੀਡੀਓ ਸਾਹਮਣੇ ਆਈ ਹੈ। ਉਸ ਨੂੰ ਰਾਘਵ ਚੱਢਾ ਦੇ ਦਿੱਲੀ ਵਾਲੇ ਘਰ ਦੇ ਬਾਹਰ ਦੇਖਿਆ ਗਿਆ, ਜਿਥੇ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ ਸੀ।

ਰਾਘਵ ਤੇ ਪਰਿਣੀਤੀ ਚੋਪੜਾ ਸੂਫੀ ਨਾਈਟ ਦਾ ਆਨੰਦ ਲੈਂਦੇ ਹੋਏ

ਪਰਿਣੀਤੀ ਚੋਪੜਾ ਦੇ ਪਿਤਾ ਪਵਨ ਚੋਪੜਾ

ਹਰਭਜਨ ਸਿੰਘ ਸਮਾਗਮ ’ਚ ਪੁੱਜੇ

ਰਾਘਵ ਨੇ ਆਪਣੇ ਅੰਕਲ ਵਲੋਂ ਡਿਜ਼ਾਈਨ ਕੀਤਾ ਪਹਿਰਾਵਾ ਪਹਿਨਿਆ ਸੀ

ਰਾਘਵ ਚੱਢਾ ਦੇ ਚਾਚਾ ਤੇ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਸੁਨੀਲ ਸੇਠੀ ਨੇ ਦੱਸਿਆ ਕਿ ਸੂਫੀ ਨਾਈਟ ਦੌਰਾਨ ਰਾਘਵ ਤੇ ਪਰਿਣੀਤੀ ਨੇ ਕਿਹੜਾ ਪਹਿਰਾਵਾ ਪਹਿਨਿਆ ਸੀ। ਉਨ੍ਹਾਂ ਦੱਸਿਆ ਕਿ ਰਾਘਵ ਨੇ ਆਪਣੇ ਮਾਮਾ ਪਵਨ ਸਚਦੇਵ ਵਲੋਂ ਡਿਜ਼ਾਈਨ ਕੀਤਾ ਪਹਿਰਾਵਾ ਪਹਿਨਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਭਰ ’ਚ ਵਿਰੋਧ ਦੇ ਚਲਦਿਆਂ ਗਾਇਕ ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਟੂਰ ਹੋਇਆ ਰੱਦ

ਰਾਘਵ ਤੇ ਪਰਿਣੀਤੀ 24 ਸਤੰਬਰ ਨੂੰ ਲੈਣਗੇ ਸੱਤ ਫੇਰੇ

ਜਾਣਕਾਰੀ ਮੁਤਾਬਕ ਪਰਿਣੀਤੀ ਤੇ ਰਾਘਵ 24 ਸਤੰਬਰ, 2023 ਨੂੰ ਉਦੈਪੁਰ ’ਚ ਸੱਤ ਫੇਰੇ ਲੈਣਗੇ। ਹਰ ਕੋਈ 23 ਨੂੰ ਠੀਕ ਇਕ ਦਿਨ ਪਹਿਲਾਂ ਉਦੈਪੁਰ ਪਹੁੰਚ ਜਾਵੇਗਾ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਤੇ ਧੀ ਮਾਲਤੀ ਨਾਲ ਇਸ ਫੰਕਸ਼ਨ ’ਚ ਸ਼ਿਰਕਤ ਕਰੇਗੀ।

ਉਦੈਪੁਰ ’ਚ ਹੋਵੇਗੀ ਚੂੜਾ ਸੈਰੇਮਨੀ

23 ਨੂੰ ਉਦੈਪੁਰ ਪਹੁੰਚਣ ਤੋਂ ਬਾਅਦ ਪਰਿਣੀਤੀ ਚੋਪੜਾ ਦੀ ਚੂੜਾ ਸੈਰੇਮਨੀ ਹੋਵੇਗੀ। ਇਸੇ ਦਿਨ ਮਹਿਮਾਨਾਂ ਲਈ ਸੁਆਗਤੀ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਸਮਾਗਮ ’ਚ ਸਿਰਫ਼ ਕਰੀਬੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News