Mommy-to-be ਪਰਿਨੀਤੀ ਚੋਪੜਾ ਨੇ ਪਤੀ ਰਾਘਵ ਚੱਢਾ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਦੀ ਦਿੱਤੀ ਵਧਾਈ
Wednesday, Sep 24, 2025 - 05:03 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਅੱਜ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਇਸ ਮੌਕੇ ‘ਤੇ ਪਰਿਨੀਤੀ ਨੇ ਸੋਸ਼ਲ ਮੀਡੀਆ ‘ਤੇ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦਿਆਂ ਆਪਣੇ ਪਤੀ ਲਈ ਖ਼ਾਸ ਪੋਸਟ ਲਿਖੀ।
ਪਰਿਨੀਤੀ ਦੀ ਖ਼ਾਸ ਪੋਸਟ
ਪਰਿਨੀਤੀ ਨੇ ਕੈਪਸ਼ਨ ਵਿੱਚ ਲਿਖਿਆ, “ਇੱਕ ਪਤਨੀ ਹੋਣ ਦੇ ਨਾਤੇ, ਗਲਤੀ ਨੂੰ ਸੁਧਾਰਨਾ ਮੇਰਾ ਫਰਜ਼ ਸੀ। ਵਿਆਹ ਦੀ ਵਰ੍ਹੇਗੰਢ ਮੁਬਾਰਕ ਰਾਗਵ! ਮੇਰੀ ਜ਼ਿੰਦਗੀ ਦਾ ਪਿਆਰ, ਮੇਰਾ ਪਾਗਲ ਦੋਸਤ, ਮੇਰਾ ਸ਼ਾਂਤ ਅਤੇ ਸਮਝਦਾਰ ਪਤੀ -ਤੁਹਾਡੇ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣ ਲਈ ਉਤਸੁਕ ਹਾਂ...।”
ਇਹ ਵੀ ਪੜ੍ਹੋ: ਮਸ਼ਹੂਰ ਲੋਕ ਗਾਇਕਾ ਪਤੀ ਸਣੇ ਗ੍ਰਿਫਤਾਰ; Youtube 'ਤੇ ਕਰ ਬੈਠੇ ਸੀ ਇਹ ਵੀਡੀਓ ਅਪਲੋਡ
ਰਾਘਵ ਦੀ ਪ੍ਰਤੀਕਿਰਿਆ
ਰਾਘਵ ਚੱਢਾ ਨੇ ਵੀ ਪਰਿਨੀਤੀ ਨੂੰ ਇੱਕ ਪਿਆਰੇ ਨੋਟ ਨਾਲ ਵਧਾਈ ਦਿੱਤੀ। ਉਨ੍ਹਾਂ ਲਿਖਿਆ, "ਬ੍ਰੇਕਿੰਗ: ਪਤਨੀ ਪਤੀ ਨੂੰ ਆਪਣੇ ਤੋਂ ਵੱਧ ਕਿਸੇ ਹੋਰ ਚੀਜ਼ ਨੂੰ ਪਿਆਰ ਕਰਨ ਨਹੀਂ ਦਿੰਦੀ, ਇੱਥੋਂ ਤੱਕ ਕਿ ਸ਼ਹਿਰਾਂ ਨੂੰ ਵੀ। ਉਸ ਕੁੜੀ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ ਜੋ ਹਰ ਜਗ੍ਹਾ ਨੂੰ ਘਰ ਵਰਗਾ ਮਹਿਸੂਸ ਕਰਵਾਉਂਦੀ ਹੈ।” ਦੱਸ ਦੇਈਏ ਕਿ ਇਸ ਜੋੜੇ ਦਾ ਵਿਆਹ 24 ਸਤੰਬਰ 2023 ਨੂੰ ਉਦੈਪੁਰ, ਰਾਜਸਥਾਨ ਵਿੱਚ ਸ਼ਾਨਦਾਰ ਸਮਾਰੋਹ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ: ਜ਼ਖਮੀ ਹਾਲਤ 'ਚ ਰੈਪਰ ਬਾਦਸ਼ਾਹ ਨੇ ਸਾਂਝੀਆਂ ਕੀਤੀ ਤਸਵੀਰਾਂ, ਵੇਖ Fans ਹੋਏ ਪਰੇਸ਼ਾਨ
ਵਿਆਹ ਲਈ ਗਾਇਆ ਸੀ ਸਪੈਸ਼ਲ ਗਾਣਾ
ਵਿਆਹ ਦੇ ਮੌਕੇ ‘ਤੇ ਪਰਿਨੀਤੀ ਨੇ ਖ਼ਾਸ ਤੌਰ ‘ਤੇ ਆਪਣੀ ਐਂਟਰੀ ਲਈ ਇੱਕ ਗੀਤ ਗਾਇਆ ਸੀ, ਜੋ ਬਾਅਦ ਵਿੱਚ ਕਈ ਲਾੜੀਆਂ ਦੀ ਪਸੰਦ ਬਣ ਗਿਆ। ਇਹ ਗੀਤ ਵਿਆਹਾਂ ਵਿੱਚ ਬ੍ਰਾਇਡਲ ਐਂਟਰੀ ਦੇ ਬੈਕਗ੍ਰਾਊਂਡ ਮਿਊਜ਼ਿਕ ਵਜੋਂ ਬਹੁਤ ਹਿੱਟ ਹੋਇਆ।
ਇਹ ਵੀ ਪੜ੍ਹੋ: ਆਨਲਾਈਨ ਸੱਟੇਬਾਜ਼ੀ ਐਪ ਮਾਮਲਾ: ED ਦੇ ਸਾਹਮਣੇ ਪੇਸ਼ ਹੋਏ ਅਦਾਕਾਰ ਸੋਨੂੰ ਸੂਦ
ਮਾਂ ਬਣਨ ਦੀ ਖੁਸ਼ਖਬਰੀ
ਪਰਿਨੀਤੀ ਹੁਣ ਮਾਂ ਬਣਨ ਵਾਲੀ ਹੈ ਅਤੇ ਉਸਨੇ ਹਾਲ ਹੀ ਵਿੱਚ ਆਪਣਾ ਬੇਬੀ ਬੰਪ ਫਲਾਂਟ ਕਰਦਿਆਂ 8 ਮਹੀਨੇ ਬਾਅਦ ਆਪਣਾ ਯੂਟਿਊਬ ਚੈਨਲ ਵੀ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਉਸਨੇ ਆਪਣੇ ਪ੍ਰੈਗਨੈਂਸੀ ਕ੍ਰੇਵਿੰਗਜ਼ ਬਾਰੇ ਵੀ ਫੈਨਜ਼ ਨੂੰ ਦੱਸਿਆ।
ਇਹ ਵੀ ਪੜ੍ਹੋ: ਕਰਨ ਔਜਲਾ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਆਖੀ ਵੱਡੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8