Rakhi 2023 : ਪਰਿਣੀਤੀ ਚੋਪੜਾ ਨੇ ਇੰਝ ਮਨਾਇਆ ਰੱਖੜੀ ਦਾ ਤਿਉਹਾਰ, ਭਰਾਵਾਂ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
Thursday, Aug 31, 2023 - 01:14 PM (IST)
ਨਵੀਂ ਦਿੱਲੀ : ਰੱਖੜੀ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਵੀ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਵਾਲੇ ਇਸ ਤਿਉਹਾਰ ਨੂੰ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਇਸ ਪਵਿੱਤਰ ਤਿਉਹਾਰ ਨੂੰ ਸਾਰੇ ਫ਼ਿਲਮੀ ਸਿਤਾਰੇ ਆਪਣੇ ਭੈਣ-ਭਰਾਵਾਂ ਨਾਲ ਸੈਲੀਬ੍ਰੇਟ ਰਹੇ ਹਨ।
ਇਸ ਦੌਰਾਨ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਆਪਣੇ ਭਰਾਵਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਅਦਾਕਾਰਾ ਨੇ ਇਸ ਮੌਕੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਪਰਿਣੀਤੀ ਚੋਪੜਾ ਨੇ ਰੱਖੜੀ ਦਾ ਤਿਉਹਾਰ ਮਨਾਇਆ
ਰੱਖੜੀ ਦੇ ਖ਼ਾਸ ਮੌਕੇ ਕਈ ਸੈਲੇਬਸ ਸੋਸ਼ਲ ਮੀਡੀਆ 'ਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ, ਜਿਸ 'ਚ ਉਹ ਆਪਣੇ ਭੈਣ-ਭਰਾਵਾਂ ਦਾ ਦਿਖਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪਰਿਣੀਤੀ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਰਿਣੀਤੀ ਆਪਣੇ ਦੋ ਭਰਾਵਾਂ ਸਹਿਜ ਅਤੇ ਸ਼ਿਵਾਂਗ ਚੋਪੜਾ ਨਾਲ ਨਜ਼ਰ ਆ ਰਹੀ ਹੈ। ਫੋਟੋ ਸਲਾਈਡ ਨੂੰ ਮੂਵ ਕਰਨ 'ਤੇ ਤੁਸੀਂ ਦੇਖੋਗੇ ਕਿ ਉਸ ਦੇ ਭਰਾ ਨੇ ਆਪਣੇ ਗੁੱਟ 'ਤੇ ਰੱਖੜੀ ਬੰਨ੍ਹੀ ਹੋਈ ਹੈ।
ਅਸਲ 'ਚ ਪਰਿਣੀਤੀ ਚੋਪੜਾ ਇਸ ਵਾਰ ਕਿਸੇ ਕਾਰਨ ਆਪਣੇ ਭਰਾਵਾਂ ਨਾਲ ਰੱਖੜੀ ਨਹੀਂ ਮਨਾ ਸਕੀ, ਜਿਸ ਕਾਰਨ ਉਨ੍ਹਾਂ ਨੇ ਭਰਾਵਾਂ ਨੂੰ ਰੱਖੜੀ ਭੇਜੀ ਹੈ। ਜਿਸ ਦਾ ਅੰਦਾਜ਼ਾ ਤੁਸੀਂ ਤਸਵੀਰ 'ਚ ਮੌਜੂਦ ਰੱਖੜੀ ਦੇ ਖ਼ਾਸ ਨੋਟ ਤੋਂ ਲਗਾ ਸਕਦੇ ਹੋ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਪਰਿਣੀਤੀ ਚੋਪੜਾ ਨੇ ਲਿਖਿਆ ਹੈ ਕਿ-''My babies first, brothers later. Friends first, siblings later.Soulmates first, protectors later.Happy rakhiiii annoying peopleee! 😘।'' ਨਾਲ ਹੀ ਉਨ੍ਹਾਂ ਨੇ ਆਪਣੇ ਦੋਵੇਂ ਭਰਾਵਾਂ ਨੂੰ ਟੈਗ ਕੀਤਾ ਹੈ।
ਪਰਿਣੀਤੀ-ਰਾਘਵ ਜਲਦ ਕਰਨਗੇ ਵਿਆਹ
ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਪਰਿਣੀਤੀ ਚੋਪੜਾ ਅਤੇ ਰਾਘਵ ਨੇ ਕੁਝ ਮਹੀਨੇ ਪਹਿਲਾਂ ਮੰਗਣੀ ਕੀਤੀ ਸੀ ਅਤੇ ਉਦੋਂ ਤੋਂ ਹਰ ਕੋਈ ਇਸ ਜੋੜੇ ਦੇ ਵਿਆਹ ਦਾ ਇੰਤਜ਼ਾਰ ਕਰ ਰਿਹਾ ਹੈ। ਹਾਲ ਹੀ 'ਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਵੀ ਉਜੈਨ ਦੇ ਮਹਾਕਾਲੇਸ਼ਵਰ ਮੰਦਰ 'ਚ ਪੂਜਾ ਕਰਦੇ ਦੇਖਿਆ ਗਿਆ।