ਪਰਿਣੀਤੀ-ਰਾਘਵ ਦੀ ਹਲਦੀ ਸੈਰੇਮਨੀ ਦੀ ਤਸਵੀਰ ਵਾਇਰਲ, ਐਥਨਿਕ ਲੁੱਕ ''ਚ ਜੋੜੇ ਨੇ ਲੁੱਟੀ ਲਾਈਮਲਾਈਟ

Saturday, Sep 30, 2023 - 10:44 AM (IST)

ਪਰਿਣੀਤੀ-ਰਾਘਵ ਦੀ ਹਲਦੀ ਸੈਰੇਮਨੀ ਦੀ ਤਸਵੀਰ ਵਾਇਰਲ, ਐਥਨਿਕ ਲੁੱਕ ''ਚ ਜੋੜੇ ਨੇ ਲੁੱਟੀ ਲਾਈਮਲਾਈਟ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ 'ਆਪ' ਨੇਤਾ ਰਾਘਵ ਚੱਢਾ ਨੇ 24 ਸਤੰਬਰ ਨੂੰ ਉਦੈਪੁਰ ਦੇ ਲੀਲਾ ਪੈਲੇਸ 'ਚ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਤੇ ਹਮੇਸ਼ਾ ਲਈ ਇਕ-ਦੂਜੇ ਦੇ ਬਣ ਗਏ। ਉਨ੍ਹਾਂ ਦੇ ਵਿਆਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀਆਂ ਹਨ। ਇਸ ਤੋਂ ਬਾਅਦ ਜੋੜੇ ਨੇ ਖ਼ੁਦ ਹੀ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਰਿਆਂ ਨਾਲ ਸ਼ੇਅਰ ਕੀਤੀਆਂ। ਹੁਣ ਉਨ੍ਹਾਂ ਦੇ ਹਲਦੀ ਫੰਕਸ਼ਨ ਦੀ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਪਰਿਣੀਤੀ ਤੇ ਰਾਘਵ ਆਪਣੇ ਹਲਦੀ ਫੰਕਸ਼ਨ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

ਹਲਦੀ ਸੈਰੇਮਨੀ ਦੀ ਤਸਵੀਰ ਵਾਇਰਲ
ਮਿਸਟਰ ਅਤੇ ਮਿਸਿਜ਼ ਚੱਢਾ ਵੱਲੋਂ ਵਿਆਹ ਤੋਂ ਪਹਿਲਾਂ ਗੁਰਦੁਆਰੇ ’ਚ ਆਸ਼ੀਰਵਾਦ ਲੈਣ ਦੀ ਤਸਵੀਰ ਅਤੇ ਵਿਆਹ ਤੋਂ ਬਾਅਦ ਲਾੜਾ-ਲਾੜੀ ਬਣਿਆ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲੀਆ। ਹੁਣ ਉਨ੍ਹਾਂ ਦੇ ਹਲਦੀ ਫੰਕਸ਼ਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਇਹ ਜੋੜਾ ਇਕੱਠੇ ਬੈਠ ਕੇ ਆਪਣੇ ਵਿਆਹ ਦੇ ਫੰਕਸ਼ਨ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

PunjabKesari

ਐਥਨਿਕ ਆਊਟਫਿੱਟ ਰਾਘਵ ਤੇ ਪਰਿਣੀਤੀ 
ਪਰਿਣੀਤੀ ਨੇ ਆਪਣੇ ਹਲਦੀ ਫੰਕਸ਼ਨ 'ਤੇ ਲਾਲ ਰੰਗ ਦਾ ਐਥਨਿਕ ਆਊਟਫਿੱਟ ਪਾਇਆ ਸੀ, ਜਿਸ 'ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਇਸ ਪਹਿਰਾਵੇ ਨਾਲ ਉਸ ਨੇ ਇੱਕ ਮੈਚਿੰਗ ਐਥਨਿਕ ਜੈਕੇਟ ਵੀ ਪਾਈ ਹੋਈ ਸੀ। ਇਸ ਨਾਲ ਹੀ ਅਦਾਕਾਰ ਨੇ ਸ਼ੀਸ਼ ਪੱਟੀ ਤੇ ਵੱਡੀਆਂ ਝੁਮਕਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਤਸਵੀਰ 'ਚ ਰਾਘਵ ਵੀ ਪਰਿਣੀਤੀ ਨਾਲ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਕੁੜਤਾ-ਪਜਾਮਾ ਤੇ ਚਸ਼ਮਾ ਦਿਖਾਈ ਦਿੱਤੇ। ਦੋਹਾਂ ਨੇ ਆਪਣੇ ਚਿਹਰੇ 'ਤੇ ਹਲਦੀ ਲਗਾਈ ਹੋਈ ਸੀ ਤੇ ਉਨ੍ਹਾਂ ਦੀ ਖੁਸ਼ੀ ਦੇਖਣ ਯੋਗ ਹੈ।

PunjabKesari

ਹਨੀਮੂਨ ਕੀਤਾ ਪੋਸਟਪੋਨ
ਪਰਿਣੀਤੀ ਤੇ ਰਾਘਵ ਇਸ ਸਮੇਂ ਆਪਣੀ ਹੈਪੀ ਮੈਰਿਡ ਲਾਈਫ ਦਾ ਆਨੰਦ ਮਾਣ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਣੇ ਹਨੀਮੂਨ ਦਾ ਪਲਾਨ ਪੋਸਟਪੋਨ ਕਰ ਦਿੱਤਾ ਹੈ। ਅਦਾਕਾਰਾ ਫਿਲਹਾਲ ਆਪਣੇ ਨਵੇਂ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ ਤੇ ਇਸ ਤੋਂ ਬਾਅਦ ਉਹ ਜਲਦੀ ਹੀ ਕੰਮ 'ਤੇ ਵਾਪਸ ਆ ਜਾਵੇਗੀ। ਇਸ ਦੇ ਨਾਲ ਹੀ ਰਾਘਵ ਵੀ ਆਪਣੇ ਕੰਮ 'ਚ ਕਾਫ਼ੀ ਰੁੱਝੇ ਹੋਏ ਹਨ ਕਿਉਂਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਤੇ ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News