ਹੁਣ ਪਰੇਸ਼ ਰਾਵਲ ਦੇ ਦਿਹਾਂਤ ਦੀ ਉੱਡੀ ਝੂਠੀ ਖ਼ਬਰ, ਅਦਾਕਾਰ ਨੇ ਦਿੱਤੀ ਮਜ਼ੇਦਾਰ ਪ੍ਰਤੀਕਿਰਿਆ

Friday, May 14, 2021 - 05:38 PM (IST)

ਹੁਣ ਪਰੇਸ਼ ਰਾਵਲ ਦੇ ਦਿਹਾਂਤ ਦੀ ਉੱਡੀ ਝੂਠੀ ਖ਼ਬਰ, ਅਦਾਕਾਰ ਨੇ ਦਿੱਤੀ ਮਜ਼ੇਦਾਰ ਪ੍ਰਤੀਕਿਰਿਆ

ਮੁੰਬਈ: ਹਾਲ ਹੀ ’ਚ ‘ਰਾਮਾਇਣ’ ਦੇ ਰਾਵਣ ਭਾਵ ਅਰਵਿੰਦ ਤ੍ਰਿਵੇਦੀ ਅਤੇ ‘ਸ਼ਕਤੀਮਾਨ’ ਮੁਕੇਸ਼ ਖੰਨਾ ਦੀ ਮੌਤ ਦੀ ਝੂਠੀ ਖ਼ਬਰ ਸੋਸ਼ਲ ਮੀਡੀਆ ’ਤੇ ਫੈਲੀ ਅਤੇ ਹੁਣ ਅਦਾਕਾਰ ਪਰੇਸ਼ ਰਾਵਲ ਦੇ ਦਿਹਾਂਤ ਦੀ ਝੂਠੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 

PunjabKesari
ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਪਰੇਸ਼ ਰਾਵਲ ਦਾ 14 ਮਈ ਨੂੰ ਸਵੇਰੇ 7 ਵਜੇ ਦਿਹਾਂਤ ਹੋ ਗਿਆ। ਦੇਖਦੇ ਹੀ ਦੇਖਦੇ ਇਹ ਪੋਸਟ ਸੋਸ਼ਲ ਮੀਡੀਆ ’ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ। ਪਰੇਸ਼ ਰਾਵਲ ਵੀ ਆਪਣੇ ਦਿਹਾਂਤ ਦੀ ਅਫ਼ਵਾਹ ਨੂੰ ਦੇਖ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ’ਤੇ ਇਕ ਬੇਹੱਦ ਹੀ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ। 

 

ਦਿਹਾਂਤ ਦੀ ਅਫ਼ਵਾਹ ’ਤੇ ਅਦਾਕਾਰ ਨੇ ਦਿੱਤੀ ਇਹ ਪ੍ਰਤੀਕਿਰਿਆ
ਪਰੇਸ਼ ਰਾਵਲ ਨੇ ਟਵਿਟਰ ’ਤੇ ਆਪਣੇ ਦਿਹਾਂਤ ਦੀ ਅਫ਼ਵਾਹ ਵਾਲੇ ਵਾਇਰਲ ਪੋਸਟ ਨੂੰ ਕੋਟ ਕਰਦੇ ਹੋਏ ਲਿਖਿਆ ਕਿ ‘ਗ਼ਲਤਫਹਿਮੀ ਲਈ ਮੁਆਫ਼ੀ ਹੈ ਕਿਉਂਕਿ ਮੈਂ ਤਾਂ ਅੱਜ ਸਵੇਰੇ 7 ਵਜੇ ਸੁੱਤਾ ਸੀ’।

 

PunjabKesari
ਹਾਲ ਹੀ ਉੱਡੀ ਸੀ ਮੁਕੇਸ਼ ਖੰਨਾ ਦੇ ਦਿਹਾਂਤ ਦੀ ਝੂਠੀ ਖ਼ਬਰ 
ਹਾਲ ਹੀ ’ਚ ਮੁਕੇਸ਼ ਖੰਨਾ ਦੇ ਦਿਹਾਂਤ ਦੀ ਖ਼ਬਰ ਫੈਲੀ ਸੀ। ਕਈ ਪ੍ਰਸ਼ੰਸਕ ਤਾਂ ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਨ ਲੱਗੇ ਫਿਰ ਮੁਕੇਸ਼ ਖੰਨਾ ਨੂੰ ਸਫ਼ਾਈ ਦੇਣ ਲਈ ਸਾਹਮਣੇ ਆਉਣਾ ਪਿਆ। ਉਨ੍ਹਾਂ ਨੇ ਆਪਣੇ ਦਿਹਾਂਤ ਦੀਆਂ ਖ਼ਬਰਾਂ ਨੂੰ ਅਫ਼ਵਾਹ ਦੱਸਿਆ ਅਤੇ ਕਿਹਾ ਕਿ ਉਹ ਬਿਲਕੁੱਲ ਠੀਕ ਹਨ’। 


author

Aarti dhillon

Content Editor

Related News