ਮੁੰਬਈ ਪਰਤਦੇ ਹੀ ਗਰਭਵਤੀ ਆਲੀਆ ਭੱਟ ਨੂੰ ਮਿਲਣ ਪਹੁੰਚੇ ਮਾਤਾ-ਪਿਤਾ ਅਤੇ ਭੈਣ (ਦੇਖੋ ਵੀਡੀਓ)

Sunday, Jul 10, 2022 - 06:30 PM (IST)

ਮੁੰਬਈ ਪਰਤਦੇ ਹੀ ਗਰਭਵਤੀ ਆਲੀਆ ਭੱਟ ਨੂੰ ਮਿਲਣ ਪਹੁੰਚੇ ਮਾਤਾ-ਪਿਤਾ ਅਤੇ ਭੈਣ (ਦੇਖੋ ਵੀਡੀਓ)

ਮੁੰਬਈ: ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਪਿਛਲੇ ਸਮੇਂ ਤੋਂ ਵਿਦੇਸ਼ ’ਚ ਹਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਹਾਲਾਂਕਿ ਹੁਣ ਅਦਾਕਾਰਾ ਮੁੰਬਈ ਵਾਪਸ ਆ ਗਈ ਹੈ। ਰਣਬੀਰ ਕਪੂਰ ਵੀ ਪਤਨੀ ਆਲੀਆ ਨੂੰ ਏਅਰਪੋਰਟ ’ਤੇ ਲੈਣ ਪਹੁੰਚੇ ਸਨ, ਜਿਸ ਦੀਆਂ ਵੀਡੀਓ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ। 

PunjabKesari

ਇਹ ਵੀ ਪੜ੍ਹੋ : ਈਦ ਮੌਕੇ ਹਿਨਾ ਨੇ ਸ਼ਰਾਰਾ ਸੂਟ ’ਚ ਆਪਣੀ ਖੂਬਸੂਰਤੀ ਨਾਲ ਕੀਤਾ ਦੀਵਾਨਾ (ਦੇਖੋ ਤਸਵੀਰਾਂ)

ਆਲੀਆ ਦੇ ਮੁੰਬਈ ਪਰਤਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਅਤੇ ਭੈਣ ਉਸ ਨੂੰ ਮਿਲਣ ਲਈ ਆਏ ਹਨ, ਜਿਸ ਦਾ ਵੀਡੀਓ ਵੀ ਵਾਈਰਲ ਹੋ ਰਹੀ ਹੈ। ਇਸ ਵੀਡੀਓ ਨੂੰ ਕਾਫ਼ੀ ਦੇਖਿਆ ਜਾ ਰਿਹਾ ਹੈ।

 
 
 
 
 
 
 
 
 
 
 
 
 
 
 

A post shared by ETimes (@etimes)

 

ਵੀਡੀਓ ’ਚ ਦੇਖ ਸਕਦੇ ਹੋ ਕਿ ਆਲੀਆ ਦੀ ਮਾਂ ਸੋਨੀ ਰਾਜਦਾਨ, ਪਿਤਾ ਮਹੇਸ਼ ਭੱਟ ਅਤੇ ਭੈਣ ਸ਼ਾਹੀਨ ਭੱਟ ਨੂੰ ਬਾਂਦਰਾ ’ਚ ਰਣਬੀਰ ਦੇ ਘਰ ਵੱਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਆਲੀਆ ਕੁਝ ਸਮੇਂ ਤੋਂ ਘਰ ਤੋਂ ਦੂਰ ਸੀ। ਹੁਣ ਖੁਸ਼ਖ਼ਬਰੀ ਦੇਣ ਤੋਂ ਬਾਅਦ ਪਰਿਵਾਰ ਵਾਲਿਆ ਨਾਲ ਪਹਿਲੀ ਵਾਰ ਅਦਾਕਾਰਾ ਮਿਲ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਥਾਈਲੈਂਡ ਦੀਆਂ ਗਲੀਆਂ ’ਚ ਛਾਏ ਦੀਪਿਕਾ ਦੇ ਪੋਸਟਰ, ਫ਼ਰਾਹ ਖ਼ਾਨ ਨੇ ਪੋਸਟਰ ਸਾਂਝਾ ਕਰਕੇ ਲਿਖਿਆ ਨੋਟ

ਦੱਸ ਦੇਈਏ ਕਿ ਆਲੀਆ ਹਾਲੀਵੁੱਡ ਫ਼ਿਲਮ ‘ਹਾਰਟ ਆਫ਼ ਸਟੋਨ’ ਦੀ ਸ਼ੂਟਿੰਗ ਲਈ ਵਿਦੇਸ਼ ਗਈ ਹੋਈ ਸੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਹਾਲੀਵੁੱਡ ਸਟਾਰ ਗੈਲ ਗੌਡੋਟ ਨਜ਼ਰ ਆਵੇਗੀ। ਆਲੀਆ ਨੇ ਗੈਲ ਨਾਲ ਬਹੁਤ ਪਿਆਰੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਸ ’ਚ ਅਦਾਕਾਰਾ ਗੈਲ ਨੂੰ ਜੱਫੀ ਪਾਉਂਦੀ ਨਜ਼ਰ ਆਈ ਸੀ।


author

Gurminder Singh

Content Editor

Related News