ਪਾਰਸ ਛਾਬੜਾ ਨੇ ਸਾਬਕਾ ਪ੍ਰੇਮਿਕਾ ''ਤੇ ਲਾਏ ਗੰਭੀਰ ਦੋਸ਼, ਕਿਹਾ- ''ਮੇਰੇ ''ਤੇ ਹੋਇਆ ਸੀ ਕਾਲਾ ਜਾਦੂ''

Tuesday, Aug 06, 2024 - 04:27 PM (IST)

ਪਾਰਸ ਛਾਬੜਾ ਨੇ ਸਾਬਕਾ ਪ੍ਰੇਮਿਕਾ ''ਤੇ ਲਾਏ ਗੰਭੀਰ ਦੋਸ਼, ਕਿਹਾ- ''ਮੇਰੇ ''ਤੇ ਹੋਇਆ ਸੀ ਕਾਲਾ ਜਾਦੂ''

ਮੁੰਬਈ (ਬਿਊਰੋ) - ਜਿੰਨ੍ਹਾਂ ਲੋਕ ਰਿਐਲਿਟੀ ਸ਼ੋਅ ਨੂੰ ਪਸੰਦ ਕਰਦੇ ਹਨ ਉਨ੍ਹਾਂ ਹੀ ਲੋਕ ਪੋਡਕਾਸਟ ਨੂੰ ਪਸੰਦ ਕਰ ਰਹੇ ਹਨ। ਇਕ ਤੋਂ ਬਾਅਦ ਇਕ ਕਈ ਸਿਤਾਰੇ ਆਪਣੇ ਪੋਡਕਾਸਟਾਂ ਰਾਹੀਂ ਵੱਖ-ਵੱਖ ਸਿਤਾਰਿਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। 'ਬਿੱਗ ਬੌਸ 13' ਦੇ ਪ੍ਰਤੀਯੋਗੀ ਪਾਰਸ ਛਾਬੜਾ ਵੀ ਇਨ੍ਹੀਂ ਦਿਨੀਂ ਆਪਣੇ ਪੋਡਕਾਸਟ 'ਆਬਰਾ ਕਾ ਦਾਬੜਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਉਹ ਇਸ ਸ਼ੋਅ 'ਚ ਆਪਣੀ ਦੋਸਤ ਅਤੇ 'ਬਿੱਗ ਬੌਸ 13' ਦੀ ਪ੍ਰਤੀਯੋਗੀ ਸ਼ੈਫਾਲੀ ਜਰੀਵਾਲਾ ਨਾਲ ਨਜ਼ਰ ਆਏ ਸਨ। ਇਸ ਦੌਰਾਨ ਪਾਰਸ ਨੇ ਆਪਣੇ ‘ਤੇ ਹੋਏ ‘ਕਾਲੇ ਜਾਦੂ’ ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਫੈਸ਼ਨ ਆਈਕਨ ਐਕਟਰ ਪਾਰਸ ਛਾਬੜਾ ਵੀ ‘ਕਾਲਾ ਜਾਦੂ’ ‘ਚ ਵਿਸ਼ਵਾਸ ਰੱਖਦੇ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਸ਼ੋਅ ‘ਚ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਸਭ ਉਸ ਦੀ ਗਰਲਫ੍ਰੈਂਡ ਅਤੇ ਉਸ ਦੇ ਪਰਿਵਾਰ ਨੇ ਕੀਤਾ ਸੀ। ਪਾਰਸ ਛਾਬੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਸ਼ੋਅ ‘ਆਬਰਾ ਕਾ ਦਾਬਰਾ’ ਦਾ ਹੈ। ਸ਼ੈਫਾਲੀ ਜਰੀਵਾਲਾ ਨੇ ਆਪਣੇ ਦੋਸਤ ਪਾਰਸ ਨੂੰ ਪੁੱਛਿਆ, ਕੀ ਤੁਸੀਂ ਮੰਨਦੇ ਹੋ ਕਿ ਕਾਲਾ ਜਾਦੂ ਹੁੰਦਾ ਹੈ? ਇਸ ‘ਤੇ ਉਹ ਕਹਿੰਦੇ ਹਨ ਕਿ ਅਜਿਹਾ ਕਿਉਂ ਨਹੀਂ ਹੁੰਦਾ, ਜ਼ਰੂਰ ਹੁੰਦਾ ਹੈ। ਇਸ ਤੋਂ ਬਾਅਦ ਪਾਰਸ ਆਪਣਾ ਅਨੁਭਵ ਸਾਂਝਾ ਕਰਦੇ ਹਨ, ਜੋ ਹੈਰਾਨ ਕਰਨ ਵਾਲਾ ਅਤੇ ਡਰਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ - 'ਸਨ ਆਫ ਸਰਦਾਰ 2' ਦੀ ਸ਼ੂਟਿੰਗ ਸ਼ੁਰੂ, ਪੰਜਾਬੀ ਸੂਟ 'ਚ ਦਿਸੀ ਮ੍ਰਿਣਾਲ ਠਾਕੁਰ

ਪਾਰਸ ਨੇ ਕਿਹਾ, ''ਮੇਰੀ ਗਰਲਫ੍ਰੈਂਡ ਨੇ ਇਹ ਕੀਤਾ ਸੀ, ਉਹ ਚਾਹੁੰਦੀ ਸੀ ਕਿ ਮੈਂ ਉਸ ਦਾ ਬਣਾਂ, ਜਦੋਂ ਕਿ ਮੈਂ ਪਹਿਲਾਂ ਹੀ ਉਸ ਨਾਲ ਸੀ ਪਰ ਉਸ ਨੂੰ ਯਕੀਨ ਸੀ ਕਿ ਮੈਂ ਛੱਡ ਜਾਵਾਂਗਾ। ਉਹ ਚਾਹੁੰਦੀ ਸੀ ਕਿ ਮੈਂ ਉਸਦੇ ਨਾਲ ਰਹਾਂ ਪਰ ਉਸਦੇ ਮਾਪੇ ਚਾਹੁੰਦੇ ਸਨ ਕਿ ਮੈਂ ਉਸ ਨਾਲ ਨਾ ਰਹਾਂ। ਉਸ ਨੇ ਆਪਣੇ ਮਾਪਿਆਂ ਨਾਲ ਗੱਲ ਨਹੀਂ ਕੀਤੀ, ਮੈਂ ਉਸ ਮਾਪਿਆਂ ਗੱਲ ਕਰਵਾਈ। ਉਨ੍ਹਾਂ ਨੇ ਮੈਨੂੰ ਕੁਝ ਤਾਂ ਖਾਣ ਲਈ ਦਿੱਤਾ ਸੀ।''

ਇਹ ਖ਼ਬਰ ਵੀ ਪੜ੍ਹੋ -  ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ

ਪਾਰਸ ਨੇ ਅੱਗੇ ਕਿਹਾ, ''ਮੈਂ ਉੱਠਿਆ, ਨਾਸ਼ਤਾ ਕੀਤਾ, ਚਾਹ ਪੀਤੀ। ਮੈਂ ਸੋਚਿਆ ਕਿ ਚਾਹ ਵਿਚ ਕੁਝ ਗੜਬੜ ਹੈ। ਮੈਨੂੰ ਮਹਿਸੂਸ ਹੋਇਆ ਕਿ ਕੁਝ ਗ਼ਲਤ ਸੀ ਪਰ ਮੈਂ ਫਿਰ ਵੀ ਪੀ ਲਈ। ਮੈਂ ਹੈਰਾਨ ਸੀ ਕਿ ਕੀ ਹੋਵੇਗਾ। ਉਹ ਚਾਹ ਪੀ ਕੇ ਮੈਨੂੰ ਨੀਂਦ ਆ ਗਈ। ਇਹ ਹੈਰਾਨੀ ਦੀ ਗੱਲ ਸੀ ਕਿ ਮੈਂ ਜਾਗ ਗਿਆ ਅਤੇ ਵਾਪਸ ਸੌਂ ਗਿਆ। ਜਦੋਂ ਮੈਂ ਸੌਂ ਗਿਆ ਤਾਂ ਮੈਨੂੰ ਕੁਝ ਲੋਕ ਦਿਖਾਈ ਦੇਣ ਲੱਗੇ ਜੋ ਬੋਲ ਰਹੇ ਸਨ। ਜਿਵੇਂ ਹੀ ਮੈਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਉਹ ਸਾਰੇ ਗਾਇਬ ਹੋ ਗਏ। ਇਸ ਤੋਂ ਬਾਅਦ ਮੈਂ ਵਾਸ਼ਰੂਮ ਗਿਆ ਉੱਥੇ ਸੌਂ ਗਿਆ। ਮੈਂ ਲੋਕਾਂ ਨੂੰ ਦੁਬਾਰਾ ਦੇਖਣਾ ਸ਼ੁਰੂ ਕਰ ਦਿੱਤਾ। ਇੰਨੇ ਸਾਰੇ ਲੋਕ ਬੋਲ ਰਹੇ ਹਨ ਅਤੇ ਜਿਵੇਂ ਹੀ ਮੈਂ ਬੋਲਣ ਜਾਂਦਾ ਹਾਂ, ਸਾਰੇ ਗਾਇਬ ਹੋ ਜਾਂਦੇ ਹਨ। ਇਸ ਤੋਂ ਬਾਅਦ ਮੈਂ ਡਰ ਗਿਆ ਅਤੇ ਸਿੱਧਾ ਡਾਕਟਰ ਕੋਲ ਭੱਜਿਆ। ਉਨ੍ਹਾਂ ਨੇ ਈਸੀਜੀ ਕੀਤਾ ਅਤੇ ਕਿਹਾ ਕਿ ਸਭ ਕੁਝ ਠੀਕ ਹੈ। ਮੈਂ ਸਾਹ ਨਹੀਂ ਲੈ ਸਕਦਾ ਸੀ, ਮੈਂ ਡਰ ਤੋਂ ਵੱਖਰਾ ਮਹਿਸੂਸ ਕਰ ਰਿਹਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News