ਪਰਾਗ ਤਿਆਗੀ ਦੇ ਹਮੇਸ਼ਾ ਦਿਲ ਦੇ ਨੇੜੇ ਰਹੇਗੀ ਸ਼ੈਫਾਲੀ ਜਰੀਵਾਲਾ, ਪਤੀ ਨੇ ਬਣਵਾਇਆ ''ਕਾਂਟਾ ਲਗਾ'' ਗਰਲ ਦਾ ਟੈਟੂ

Monday, Aug 18, 2025 - 10:32 AM (IST)

ਪਰਾਗ ਤਿਆਗੀ ਦੇ ਹਮੇਸ਼ਾ ਦਿਲ ਦੇ ਨੇੜੇ ਰਹੇਗੀ ਸ਼ੈਫਾਲੀ ਜਰੀਵਾਲਾ, ਪਤੀ ਨੇ ਬਣਵਾਇਆ ''ਕਾਂਟਾ ਲਗਾ'' ਗਰਲ ਦਾ ਟੈਟੂ

ਐਂਟਰਟੇਨਮੈਂਟ ਡੈਸਕ- 27 ਜੂਨ 2025 ਨੂੰ ਅਦਾਕਾਰਾ ਅਤੇ ਮਸ਼ਹੂਰ “ਕਾਂਟਾ ਲਗਾ ਗਰਲ” ਸ਼ੈਫਾਲੀ ਜਰੀਵਾਲਾ ਦੇ ਦੇਹਾਂਤ ਤੋਂ ਬਾਅਦ, ਉਸ ਦੇ ਅਦਾਕਾਰ ਪਤੀ ਪਰਾਗ ਤਿਆਗੀ ਨੇ ਉਸਦੀ ਯਾਦ ਨੂੰ ਸਦਾ ਲਈ ਆਪਣੇ ਨਾਲ ਜੋੜ ਲਿਆ ਹੈ। ਪਰਾਗ ਨੇ ਆਪਣੀ ਛਾਤੀ ’ਤੇ ਸ਼ੈਫਾਲੀ ਦੀ ਤਸਵੀਰ ਦਾ ਵੱਡਾ ਟੈਟੂ ਬਣਵਾਇਆ, ਜੋ ਉਸਦੀ ਘਰ ਵਿੱਚ ਲੱਗੀ ਫਰੇਮ ਕੀਤੀ ਤਸਵੀਰ ਨਾਲ ਮਿਲਦਾ ਜੁਲਦਾ ਹੈ। ਅਦਾਕਾਰ ਨੇ ਆਪਣੇ ਇੰਸਟਾ ਪੇਜ 'ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, ਦੋਸਤੋ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਸਾਡੀ 15ਵੀਂ ਵਰ੍ਹੇਗੰਢ 'ਤੇ ਪਰੀ ਲਈ ਮੇਰਾ ਤੋਹਫ਼ਾ ਹੈ। ਉਹ ਹਮੇਸ਼ਾ ਮੇਰੇ ਦਿਲ ਵਿੱਚ, ਮੇਰੇ ਸਰੀਰ ਦੇ ਹਰ ਸੈੱਲ ਵਿੱਚ ਵਸੀ ਹੈ। ਹੁਣ ਹਰ ਕੋਈ ਇਸਨੂੰ ਦੇਖ ਸਕਦਾ ਹੈ। ਮੈਂ ਮਨਦੀਪ ਪਾਜੀ @addictionink47 ਦਾ ਇਸਨੂੰ ਸੰਭਵ ਬਣਾਉਣ ਅਤੇ ਇੰਨਾ ਸ਼ਾਨਦਾਰ ਕੰਮ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। 
 

ਇਹ ਵੀ ਪੜ੍ਹੋ: ਫ਼ਿਲਮਾਂ ਹੋਈਆਂ Flop ਤਾਂ ਮਜਬੂਰੀ 'ਚ 'ਗੰਦਾ ਧੰਦਾ' ਕਰਨ ਲੱਗੀ ਮਸ਼ਹੂਰ ਅਦਾਕਾਰਾ ! ਆਖ਼ਰੀ ਸਮੇਂ ਸਰੀਰ 'ਚ ਪੈ ਗਏ ਕੀੜੇ

 

 
 
 
 
 
 
 
 
 
 
 
 
 
 
 
 

A post shared by Pari aur Simba ke Papa (@paragtyagi)

ਇਸ ਤੋਂ ਪਹਿਲਾਂ ਟੈਟੂ ਆਰਟਿਸਟ ਵੱਲੋਂ ਸਾਂਝੇ ਕੀਤੇ ਵੀਡੀਓ ਵਿੱਚ ਪਰਾਗ ਨੂੰ ਸ਼ਾਂਤ ਮਨ ਨਾਲ ਟੈਟੂ ਬਣਵਾਉਂਦੇ ਵੇਖਿਆ ਗਿਆ, ਹਾਲਾਂਕਿ ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਵੀਡੀਓ ਦੇਖ ਕੇ ਫੈਨਜ਼ ਭਾਵੁਕ ਹੋ ਗਏ ਅਤੇ ਸੋਸ਼ਲ ਮੀਡੀਆ ’ਤੇ ਸ਼ੈਫਾਲੀ ਲਈ ਦੁਆਵਾਂ ਤੇ ਪਰਾਗ ਲਈ ਹੌਂਸਲੇ ਦੇ ਸੁਨੇਹੇ ਭੇਜੇ।

ਇਹ ਵੀ ਪੜ੍ਹੋ: YouTuber ਐਲਵਿਸ਼ ਯਾਦਵ ਦੇ ਘਰ 'ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

 

 
 
 
 
 
 
 
 
 
 
 
 
 
 
 
 

A post shared by addiction tattoo studio (@addictionink47)

ਸ਼ੈਫਾਲੀ ਦੀ ਮੌਤ ਤੋਂ ਬਾਅਦ ਪਰਾਗ ਤਿਆਗੀ ਅਕਸਰ ਇੰਸਟਾਗ੍ਰਾਮ ’ਤੇ ਆਪਣੀ ਪਤਨੀ ਦੀ ਯਾਦ ਵਿੱਚ ਨੋਟ ਲਿਖਦੇ ਆ ਰਹੇ ਹਨ। ਉਸਨੇ ਹਾਲ ਹੀ ਵਿੱਚ “ਸ਼ੈਫਾਲੀ ਜਰੀਵਾਲਾ ਰਾਈਜ਼ ਫਾਊਂਡੇਸ਼ਨ ਫ਼ਾਰ ਗਰਲਜ਼ ਐਜੂਕੇਸ਼ਨ ਐਂਡ ਵੂਮੈਨ ਐਮਪਾਵਰਮੈਂਟ” ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਨਾਲ ਹੀ ਯੂਟਿਊਬ ’ਤੇ ਇੱਕ ਪਾਡਕਾਸਟ ਸ਼ੁਰੂ ਕਰਨ ਦੀ ਯੋਜਨਾ ਵੀ ਬਣਾਈ ਹੈ। ਦੋਵੇਂ ਪ੍ਰੋਜੈਕਟ ਸ਼ੈਫਾਲੀ ਦੇ ਦਿਲ ਦੇ ਬਹੁਤ ਨੇੜੇ ਸਨ।

ਇਹ ਵੀ ਪੜ੍ਹੋ: ਖੁਸ਼ਖਬਰੀ ! ਸੋਨਾ ਹੋ ਗਿਆ ਸਸਤਾ, ਜਾਣੋ 10 ਗ੍ਰਾਮ 24 ਕੈਰੇਟ Gold ਦੀ ਨਵੀਂ ਕੀਮਤ

ਸ਼ੈਫਾਲੀ ਜਰੀਵਾਲਾ ਨੇ 2000 ਦੇ ਦਹਾਕੇ ਵਿੱਚ ਗੀਤ “ਕਾਂਟਾ ਲਗਾ” ਨਾਲ ਪ੍ਰਸਿੱਧੀ ਹਾਸਲ ਕੀਤੀ ਸੀ ਅਤੇ ਬਾਅਦ ਵਿੱਚ ਫ਼ਿਲਮਾਂ ਤੇ ਟੈਲੀਵਿਜ਼ਨ ਦੋਵਾਂ ਵਿੱਚ ਆਪਣਾ ਵੱਖ ਮੁਕਾਮ ਬਣਾਇਆ ਸੀ।

ਇਹ ਵੀ ਪੜ੍ਹੋ: ਆਪਣੇ ਹੀ ਦੇਸ਼ 'ਤੇ Air Strike ! ਫ਼ੌਜ ਦੀ ਕਾਰਵਾਈ 'ਚ 21 ਲੋਕਾਂ ਦੀ ਗਈ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News