ਪੰਕਜ ਤ੍ਰਿਪਾਠੀ ਮਚਾਉਣਗੇ ਅਕਸ਼ੇ ਕੁਮਾਰ ਦੀ ‘ਬੱਚਨ ਪਾਂਡੇ’ ’ਚ ਧਮਾਲ

Monday, Dec 14, 2020 - 07:52 PM (IST)

ਪੰਕਜ ਤ੍ਰਿਪਾਠੀ ਮਚਾਉਣਗੇ ਅਕਸ਼ੇ ਕੁਮਾਰ ਦੀ ‘ਬੱਚਨ ਪਾਂਡੇ’ ’ਚ ਧਮਾਲ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਫ਼ਿਲਮ ‘ਬੱਚਨ ਪਾਂਡੇ’ ਦੀ ਸਟਾਰਕਾਸਟ ’ਚ ਹੁਣ ‘ਮਿਰਜ਼ਾਪੁਰ 2’ ਦੇ ਕਾਲੀਨ ਭਈਆ ਭਾਵ ਪੰਕਜ ਤ੍ਰਿਪਾਠੀ ਦੀ ਐਂਟਰੀ ਹੋਈ ਹੈ। ਐਮਾਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ ‘ਮਿਰਜ਼ਾਪੁਰ 2’ ’ਚ ਕਾਲੀਨ ਭਈਆ ਬਣ ਕੇ ਛਾਏ ਪੰਕਜ ਤ੍ਰਿਪਾਠੀ ਨੇ ਇਸ ਸਾਲ ਆਪਣੀ ਅਦਾਕਾਰੀ ਦੇ ਕਈ ਰੰਗ ਦਿਖਾ ਕੇ ਪ੍ਰਭਾਵਿਤ ਕੀਤਾ।

ਡੇਢ ਦਹਾਕੇ ਤੋਂ ਜ਼ਿਆਦਾ ਦੇ ਫ਼ਿਲਮੀ ਕਰੀਅਰ ’ਚ ਪੰਕਜ ਨੇ ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ, ਰਿਤਿਕ ਰੌਸ਼ਨ ਤੇ ਅਜੇ ਦੇਵਗਨ ਵਰਗੇ ਸਿਤਾਰਿਆਂ ਨਾਲ ਸਕ੍ਰੀਨ ਸਾਂਝੀ ਕੀਤੀ ਹੈ, ਜੋ ਪਹਿਲੀ ਵਾਰ ਅਕਸ਼ੇ ਕੁਮਾਰ ਦੀ ਕਿਸੇ ਫ਼ਿਲਮ ਦਾ ਹਿੱਸਾ ਬਣੇ ਹਨ। ਹਾਲਾਂਕਿ ਕ੍ਰਿਤੀ ਸੈਨਨ ਨਾਲ ਪੰਕਜ ‘ਲੁਕਾ-ਛੁਪੀ’ ਤੇ ‘ਬਰੇਲੀ ਕੀ ਬਰਫੀ’ ’ਚ ਕੰਮ ਕਰ ਚੁੱਕੇ ਹਨ, ਜੋ ਫੀਮੇਲ ਲੀਡ ’ਚ ਹੈ। ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਪੰਕਜ ਦੀ ਆਖਰੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਹੈ, ਜਿਸ ’ਚ ਇਰਫਾਨ ਖ਼ਾਨ, ਰਾਧਿਕਾ ਮਦਾਨ ਤੇ ਕਰੀਨਾ ਕਪੂਰ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਸੀ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਵਲੋਂ ਪਿੱਜ਼ਾ ਖਾਣ ’ਤੇ ਬੋਲਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਵੱਡਾ ਜਵਾਬ

ਐਮਾਜ਼ੋਨ ਪ੍ਰਾਈਮ ’ਤੇ ਜਿਥੇ ‘ਮਿਰਜ਼ਾਪੁਰ 2’ ’ਚ ਆਪਣੇ ਕਾਲੀਨ ਭਈਆ ਦੇ ਕਿਰਦਾਰ ਨੂੰ ਲੈ ਕੇ ਉਹ ਚਰਚਾ ’ਚ ਰਹੇ, ਉਥੇ ਨੈੱਟਫਲਿਕਸ ਦੀ ਫਿਲਮ ‘ਲੂਡੋ’, ‘ਗੁੰਜਨ ਸਕਸੈਨਾ’ ਤੇ ‘ਐਕਸਟ੍ਰੈਕਸ਼ਨ’ ’ਚ ਆਪਣੇ ਕਿਰਦਾਰਾਂ ਲਈ ਪੰਕਜ ਨੂੰ ਤਾਰੀਫਾਂ ਮਿਲੀਆਂ। ਹੁਣ ਡਿਜ਼ਨੀ ਪਲੱਸ ਹਾਟਸਟਾਰ ਦੀ ਵੈੱਬ ਸੀਰੀਜ਼ ‘ਕ੍ਰਿਮੀਨਲ ਜਸਟਿਸ : ਬਿਹਾਈਂਡ ਕਲੋਜ਼ਡ ਡੌਰਸ’ ’ਚ ਪੰਕਜ ਵਕੀਲ ਮਾਧਵ ਮਿਸ਼ਰਾ ਦੇ ਕਿਰਦਾਰ ’ਚ ਵਾਪਸ ਆ ਰਹੇ ਹਨ। ਇਹ ਸੀਰੀਜ਼ 24 ਦਸੰਬਰ ਨੂੰ ਪਲੇਟਫਾਰਮ ’ਤੇ ਸਟ੍ਰੀਮ ਕੀਤੀ ਜਾਵੇਗੀ, ਜੋ 25 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਐਕਸ਼ਨ-ਕਾਮੇਡੀ ਫ਼ਿਲਮ ‘ਬੱਚਨ ਪਾਂਡੇ’ ਦਾ ਨਿਰਦੇਸ਼ਨ ਫਰਹਾਦ ਸਾਮਜੀ ਕਰ ਰਹੇ ਹਨ, ਜਦਕਿ ਸਾਜਿਦ ਨਾਡਿਆਵਾਲਾ ਇਸ ਦੇ ਨਿਰਮਾਤਾ ਹਨ। ਫ਼ਿਲਮ ’ਚ ਅਕਸ਼ੇ ਕੁਮਾਰ, ਕ੍ਰਿਤੀ ਤੇ ਪੰਕਜ ਤੋਂ ਇਲਾਵਾ ਅਰਸ਼ਦ ਵਾਰਸੀ ਤੇ ਜੈਕਲੀਨ ਫਰਨਾਂਡੀਜ਼ ਅਹਿਮ ਭੂਮਿਕਾਵਾਂ ’ਚ ਦਿਖਣਗੇ।

ਨੋਟ– ਅਕਸ਼ੇ ਕੁਮਾਰ ਦੀ ਇਸ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ। ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News